introduction
ਭਗਤ ਸਧਨਾ ਜੀ, ਗੁਰੂ ਗ੍ਰੰਥ ਸਾਹਿਬ ਵਿਚਲੇ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ। ਆਪ ਜੀ ਮੱਧਕਾਲੀ ਸੰਤ-ਕਵੀਆਂ ਵਿਚੋਂ ਸਨ। ਆਪ ਜੀ ਕਿੱਤੇ ਵਜੋਂ ਕਸਾਈ ਦਾ ਕੰਮ ਕਰਦੇ ਸਨ। ਇਸ ਕਰਕੇ ਆਪ ਜੀ ਨੂੰ ਸਧਨਾ ਕਸਾਈ ਕਰਕੇ ਵੀ ਜਾਣਿਆ ਜਾਂਦਾ ਹੈ। ਮੈਕਸ ਆਰਥਰ ਮੈਕਾਲਿਫ ਅਨੁਸਾਰ ਆਪ ਜੀ ਨੇ ਇਕ ਫਿਰਕੇ ਦੀ ਸਥਾਪਨਾ ਵੀ ਕੀਤੀ। ਪਰ ਇਸ ਫਿਰਕੇ ਨਾਲ ਸੰਬੰਧਤ ਲੋਕਾਂ ਦੀ ਗਿਣਤੀ ਹੁਣ ਬਹੁਤ ਥੋੜ੍ਹੀ ਹੈ। ਇਸ ਫਿਰਕੇ ਦੇ ਲੋਕ ਵੀ ਆਮ ਕਰਕੇ ਕਸਾਈ ਦਾ ਕਿੱਤਾ ਹੀ ਕਰਦੇ ਹਨ। ਸਧਨਾ-ਪੰਥੀਆਂ ਦੇ ਅਧਿਆਤਮਕ ਸਿਧਾਂਤ ਕਿਧਰੇ ਲਿਖੇ ਹੋਏ ਨਹੀਂ ਮਿਲਦੇ। ਸਰਹਿੰਦ (ਫਤਿਹਗੜ੍ਹ ਸਾਹਿਬ, ਪੰਜਾਬ) ਵਿਖੇ ਆਪ ਜੀ ਦੀ ਯਾਦਗਾਰ ਬਣੀ ਹੋਈ ਹੈ, ਜਿਸ ਨੂੰ ਸਥਾਨਕ ਲੋਕਾਂ ਵੱਲੋਂ ‘ਸਧਨੇ ਕਸਾਈ ਦੀ ਮਸੀਤ’ ਕਿਹਾ ਜਾਂਦਾ ਹੈ। ਪਰ ਇਸ ਦੇ ਪਿਛੋਕੜ ਬਾਰੇ ਪੁਖਤਾ ਜਾਣਕਾਰੀ ਪ੍ਰਾਪਤ ਨਹੀਂ ਹੋਈ।
ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦਾ ਕੇਵਲ ਇਕ ਹੀ ਸ਼ਬਦ ਹੈ ਜੋ ਕਿ ਬਿਲਾਵਲ ਰਾਗ ਵਿਚ ਪੰਨਾ ੮੫੮ ਉਪਰ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ। ਰਹਾਉ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।
ਇਸ ...