Guru Granth Sahib Logo
  
Available on:

introduction

ਭਗਤ ਪੀਪਾ ਜੀ, ਗੁਰੂ ਗ੍ਰੰਥ ਸਾਹਿਬ ਵਿਚਲੇ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ। ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦਾ ਕੇਵਲ ਇਕ ਹੀ ਸ਼ਬਦ ਹੈ ਜੋ ਕਿ ਧਨਾਸਰੀ ਰਾਗ ਵਿਚ ਪੰਨਾ ੬੯੫ ਉਪਰ ਦਰਜ ਹੈ। ਇਸ ਸ਼ਬਦ ਵਿਚ ਦੋ-ਦੋ ਤੁਕਾਂ ਵਾਲੇ ਦੋ ਪਦੇ ਹਨ। ਦੋ ਤੁਕਾਂ ਵਾਲਾ ‘ਰਹਾਉ’ ਦਾ ਇਕ ਪਦਾ ਇਨ੍ਹਾਂ ਤੋਂ ਵਖਰਾ ਹੈ। ਇਸ ਸ਼ਬਦ ਵਿਚ ਭਗਤ ਪੀਪਾ ਜੀ ਹਰ ਥਾਂ ਵਿਆਪਕ ਪ੍ਰਭੂ ਨੂੰ ਕਿਸੇ ਵਿਸ਼ੇਸ਼ ਸਥਾਨ ਆਦਿ ’ਤੇ ਲੱਭਣ ਦੀ ਬਜਾਏ ਆਪਣੇ ਅੰਦਰੋਂ ਹੀ ਅਨੁਭਵ ਕਰਨ ਲਈ ਮਨੁਖ ਨੂੰ ਪ੍ਰੇਰਤ ਕਰਦੇ ਹਨ। ਉਹ ਆਖਦੇ ਹਨ ਕਿ ਉਨ੍ਹਾਂ ਨੇ ਆਪਣੀ ਦੇਹ ਵਿਚੋਂ ਹੀ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ, ਜਿਸ ਸਦਕਾ ਸਾਰੀਆਂ ਬਰਕਤਾਂ ਪ੍ਰਾਪਤ ਹੋ ਗਈਆਂ ਹਨ। ਵਿਆਪਕ ਪ੍ਰਭੂ ਹੀ ਸਾਰੇ ਤੱਤਾਂ ਵਿਚੋਂ ਸ਼੍ਰੋਮਣੀ ਤੱਤ ਹੈ। ਉਹ ਆਪ ਹੀ ਸੱਚੇ ਗੁਰ-ਸ਼ਬਦ ਰਾਹੀਂ ਜਗਿਆਸੂ ਨੂੰ ਆਪਣੀ ਵਿਆਪਕਤਾ ਦਾ ਅਨੁਭਵ ਕਰਾਉਂਦਾ ਹੈ। ਭਗਤ ਪੀਪਾ ਜੀ ਨੇ ਪ੍ਰਭੂ ਨੂੰ ਬਾਹਰੀ ਚੀਜਾਂ, ਜਿਵੇਂ ਧੂਪ-ਦੀਪ, ਖਾਣ-ਪੀਣ ਵਾਲੀਆਂ ਵਸਤੂਆਂ ਆਦਿ ਅਰਪਣ ਕਰਨ ਦੀ ਥਾਂ ਆਪਣੇ ਆਪੇ ਦੇ ਸੰਪੂਰਨ ਸਮਰਪਣ ਦੇ ਭਾਵ ਨੂੰ ਦ੍ਰ ...
Tags