introduction
ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੬੬੩ ਉਪਰ ‘ਆਰਤੀ’ ਸਿਰਲੇਖ ਅਧੀਨ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ। ‘ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।
‘ਆਰਤੀ’ ਦੇ ਸੰਬੰਧ ਵਿਚ ਇਹ ਵੀ ਪ੍ਰਚਲਤ ਹੈ ਕਿ ਇਕ ਵਾਰੀ ਮਸ਼ਹੂਰ ਪੰਜਾਬੀ ਅਦਾਕਾਰ ਬਲਰਾਜ ਸਾਹਨੀ ਨੇ ਬੰਗਲਾ ਭਾਸ਼ਾ ਦੇ ਮਹਾਨ ਕਵੀ ਸ੍ਰੀ ਰਾਬਿੰਦਰਨਾਥ ਟੈਗੋਰ [ਨੋਬਲ ਪੁਰਸਕਾਰ ਵਿਜੇਤਾ] ਨੂੰ ਕਿਹਾ ਕਿ ਤੁਸੀਂ ਦੇਸ ਲਈ ਕੌਮੀ ਤਰਾਨਾ ਲਿਖਿਆ ਹੈ; ਇਕ ਕੌਮਾਂਤਰੀ ਤਰਾਨਾ ਕਿਉਂ ਨਹੀਂ ਲਿਖਦੇ, ਜੋ ਸਾਰੀ ਦੁਨੀਆ ਦੇ ਲੋਕਾਂ ਦਾ ਸਾਂਝਾ ਹੋਵੇ। ਟੈਗੋਰ ਨੇ ਜਵਾਬ ਦਿਤਾ ਕਿ ਇਸ ਤੋਂ ਵੀ ਵਡਾ ਪੂਰੀ ਸ੍ਰਿਸ਼ਟੀ ਦਾ ਤਰਾਨਾ ਸੋਲ੍ਹਵੀਂ ਸਦੀ ਵਿਚ ਗੁਰੂ ਨਾਨਕ ਸਾਹਿਬ ਵਲੋਂ ‘ਆਰਤੀ’ ਰੂਪ ਵਿਚ ਲਿਖਿਆ ਜਾ ਚੁੱਕਾ ਹੈ। ਟੈਗੋਰ ਨੇ ‘ਆਰਤੀ’ ਦਾ ਬੰਗਲਾ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਹੈ।
ਹਿੰਦੂ ਮਤ ਅਨੁਸਾਰ ਕਿਸੇ ਦੇਵੀ-ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਨੀਕ ਵਿਅਕਤੀ ਅਗੇ ਦੀਵੇ ਘੁੰਮਾ ਕੇ ਪੂਜਾ ਕਰਨ ਨੂੰ ‘ਆਰਤੀ’ ਕਿਹਾ ਜਾਂਦਾ ਹੈ। ਇਕ ਤੋਂ ਲੈ ਕੇ ਸੌ ਤੱਕ ਜਗਾਏ ...