Guru Granth Sahib Logo
  
ਇਸ ਸ਼ਬਦ ਵਿਚ, ਗੁਰੂ ਸਾਹਿਬ ਨੇ ਹਿੰਦੂ ਪਰੰਪਰਾ ਵਿਚ ਥਾਲ ਵਿਚ ਦੀਵੇ ਜਗਾ ਕੇ ਕੀਤੀ ਜਾਂਦੀ ਕਰਮ-ਕਾਂਡੀ ‘ਆਰਤੀ’ ਦੇ ਮੁਕਾਬਲੇ, ਕਾਦਰ ਦੀ ਰਚੀ ਹੋਈ ਵਿਸ਼ਾਲ ਕੁਦਰਤ ਰਾਹੀਂ ਉਸ ਦੀ ਸੁਤੇ ਸਿਧ ਹੋ ਰਹੀ ਵਿਸਮਾਦੀ ਆਰਤੀ ਦਾ ਦੀਦਾਰ ਕਰਵਾਇਆ ਹੈ | ਸਾਰੀ ਸਰਗੁਣ ਰਚਨਾ ਸੂਰਜ, ਚੰਨ, ਤਾਰੇ, ਪਉਣ, ਪਾਣੀ, ਅਗਨੀ, ਬਨਸਪਤੀ ਆਦਿ ਦੀ ਸੁਭਾਵਕ ਕਿਰਿਆ ਦੁਆਰਾ, ਨਿਰਗੁਣ ਪ੍ਰਭੂ ਦੀ ਸੁਤੇ ਹੀ ਨਿਰੰਤਰ ਆਰਤੀ ਹੋ ਰਹੀ ਹੈ। ਨਿਰਗੁਣ ਸਰੂਪ ਵਿਚ, ਉਸ ਦਾ ਕੋਈ ਰੂਪ, ਰੰਗ, ਰੇਖ, ਭੇਖ ਨਹੀਂ ਹੈ। ਪਰ ਸਰਗੁਣ ਸਰੂਪ ਵਿਚ, ਆਪਣੀ ਰਚਨਾ ਦੇ ਸਾਰੇ ਸਰੂਪਾਂ ਵਿਚ ਉਹੀ ਵਿਆਪਕ ਹੈ। ਉਸ ਦੀ ਚੇਤਨਾ (ਜੋਤਿ) ਹੀ ਹਰ ਇਕ ਵਿਚ ਜੀਵਨ-ਰੌ ਰੁਮਕਾ ਰਹੀ ਹੈ। ਗੁਰੂ ਦੀ ਸਿਖਿਆ ਦੁਆਰਾ ਇਹ ਜੋਤਿ ਪ੍ਰਤਖ ਹੋ ਆਉਂਦੀ ਹੈ।
ਧਨਾਸਰੀ ਮਹਲਾ ਆਰਤੀ
ਸਤਿਗੁਰ ਪ੍ਰਸਾਦਿ
ਗਗਨ ਮੈ ਥਾਲੁ  ਰਵਿ ਚੰਦੁ ਦੀਪਕ ਬਨੇ   ਤਾਰਿਕਾ ਮੰਡਲ ਜਨਕ ਮੋਤੀ
ਧੂਪੁ ਮਲਆਨਲੋ  ਪਵਣੁ ਚਵਰੋ ਕਰੇ   ਸਗਲ ਬਨਰਾਇ ਫੂਲੰਤ ਜੋਤੀ ॥੧॥
ਕੈਸੀ ਆਰਤੀ ਹੋਇ   ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ   ਵਾਜੰਤ ਭੇਰੀ ॥੧॥ ਰਹਾਉ
ਸਹਸ ਤਵ ਨੈਨ  ਨਨ ਨੈਨ ਹੈ ਤੋਹਿ ਕਉ  ਸਹਸ ਮੂਰਤਿ  ਨਨਾ ਏਕ ਤੋਹੀ
ਸਹਸ ਪਦ ਬਿਮਲ  ਨਨ ਏਕ ਪਦ  ਗੰਧ ਬਿਨੁ  ਸਹਸ ਤਵ ਗੰਧ  ਇਵ ਚਲਤ ਮੋਹੀ ॥੨॥
ਸਭ ਮਹਿ ਜੋਤਿ  ਜੋਤਿ ਹੈ ਸੋਇ ਤਿਸ ਕੈ ਚਾਨਣਿ   ਸਭ ਮਹਿ ਚਾਨਣੁ ਹੋਇ
ਗੁਰ ਸਾਖੀ   ਜੋਤਿ ਪਰਗਟੁ ਹੋਇ ਜੋ ਤਿਸੁ ਭਾਵੈ   ਸੁ ਆਰਤੀ ਹੋਇ ॥੩॥
ਹਰਿ ਚਰਣ ਕਮਲ ਮਕਰੰਦ  ਲੋਭਿਤ ਮਨੋ  ਅਨਦਿਨੋ ਮੋਹਿ ਆਹੀ ਪਿਆਸਾ
ਕ੍ਰਿਪਾ ਜਲੁ ਦੇਹਿ  ਨਾਨਕ ਸਾਰਿੰਗ ਕਉ  ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥ 
-ਗੁਰੂ ਗ੍ਰੰਥ ਸਾਹਿਬ ੬੬੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags