introduction
ਗੁਰੂ ਅਰਜਨ ਸਾਹਿਬ ਦੁਆਰਾ ਉਚਾਰਣ ਕੀਤੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੬੩-੧੩੬੪ ਉਪਰ ਦਰਜ ਹੈ। ਇਸ ਬਾਣੀ ਵਿਚ ਦੋ-ਦੋ ਤੁਕਾਂ ਦੇ ਗਿਆਰਾਂ ਚਉਬੋਲੇ (ਸਲੋਕ) ਹਨ। ਇਨ੍ਹਾਂ ਚਉਬੋਲਿਆਂ ਵਿਚ ਦਰਸਾਇਆ ਗਿਆ ਹੈ ਕਿ ਆਪਣੇ ਪਿਆਰੇ ਵਿਚ ਮਗਨਤਾ ਦੀ ਆਤਮਕ ਅਵਸਥਾ ਦਾ ਨਾਮ ‘ਪ੍ਰੇਮ’ ਹੈ। ਪ੍ਰੇਮ ਵਿਚ ਲੀਨ ਹੋਇਆ ਪ੍ਰੇਮੀ ਆਪਣੇ ਪਿਆਰੇ ਲਈ ਸਭ ਕੁਝ ਕੁਰਬਾਨ ਕਰਨ ਲਈ ਤਤਪਰ ਰਹਿੰਦਾ ਹੈ।
ਚਉਬੋਲੇ ਸਾਹਿਤਕ ਪਖ
ਸਾਹਿਤਕ ਪਖ ਤੋਂ ਦੇਖਿਆ ਜਾਵੇ ਤਾਂ ਚਉਬੋਲੇ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਅਤੇ ਕਿਸਮਾਂ ਮਿਲਦੀਆਂ ਹਨ। ‘ਚਉਬੋਲੇ’ ਬਹੁਵਚਨੀ ਰੂਪ ਹੈ, ਜਿਸ ਦਾ ਇਕਵਚਨੀ ਰੂਪ ‘ਚਉਬੋਲਾ/ਚੌਬੋਲਾ’ ਹੈ। ਮਹਾਨ ਕੋਸ਼ ਅਨੁਸਾਰ ‘ਚਉਬੋਲਾ’ ਛੰਦ ਦੀ ਇਕ ਕਿਸਮ ਵੀ ਹੈ ਅਤੇ ਭਾਸ਼ਾਈ ਦ੍ਰਿਸ਼ਟੀਕੋਣ ਤੋਂ ਉਸ ਛੰਦ (ਰਚਨਾ) ਨੂੰ ਵੀ ‘ਚਉਬੋਲਾ’ ਕਿਹਾ ਜਾਂਦਾ ਹੈ, ਜਿਸ ਵਿਚ ਚਾਰ ਭਾਸ਼ਾਵਾਂ ਹੋਣ।
ਉੱਤਰ ਭਾਰਤ ਅਤੇ ਪਾਕਿਸਤਾਨ ਦੀ ਕਾਵਿ-ਪਰੰਪਰਾ ਵਿਚ ਪ੍ਰਚਲਤ ਚਉਬੋਲੇ ਦੀ ਵਰਤੋਂ ਅਕਸਰ ਲੋਕ-ਗੀਤਾਂ ਵਿਚ ਕੀਤੀ ਜਾਂਦੀ ਸੀ। ਇਸ ਦੇ ਨਾਲ ਹੀ ਭਗਤੀ-ਭਾਵ ਵਾਲੇ ਚਉਬੋਲੇ ...