ਇਸ ਬਾਣੀ ਦੇ ਉਚਾਰੇ ਜਾਣ ਦੇ ਸਮੇਂ ਅਤੇ ਸਥਾਨ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ। ਪਰ ਡਾ. ਰਤਨ ਸਿੰਘ ਜੱਗੀ ਨੇ ਇਸ ਬਾਣੀ ਦੀ ਕਾਵਿ-ਕਲਾ, ਭਾਵ-ਪ੍ਰਗਟਾਵੇ ਦੀ ਸ਼ਕਤੀ ਅਤੇ ਵਿਚਾਰਾਂ ਦੀ ਗੰਭੀਰਤਾ ਦੇ ਅਧਾਰ ’ਤੇ ਇਸ ਨੂੰ ਗੁਰੂ ਨਾਨਕ ਸਾਹਿਬ ਦੁਆਰਾ ਪ੍ਰੌੜ੍ਹ ਅਵਸਥਾ ਵਿਚ ਉਚਾਰੇ ਜਾਣ ਦਾ ਅਨੁਮਾਨ ਲਾਇਆ ਹੈ।
ਡਾ. ਰਤਨ ਸਿੰਘ ਜੱਗੀ, ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਪੰਜਵੀਂ, ਪੰਨਾ ੨੫੯੭-੨੫੯੮