ਇਸ ਬਾਣੀ ਦੇ ਉਚਾਰਣ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੇ ਸੰਪਰਦਾਈ ਟੀਕੇ ਵਿਚੋਂ ਦੋ ਉਥਾਨਕਾਵਾਂ ਪ੍ਰਾਪਤ ਹੁੰਦੀਆਂ ਹਨ। ਪਹਿਲੀ ਉਥਾਨਕਾ ਅਨੁਸਾਰ ਗੁਰੂ ਅਰਜਨ ਸਾਹਿਬ ਨੇ ਇਸ ਬਾਣੀ ਦੀ ਰਚਨਾ ਸੰਗਤ ਦੀ ਉਸ ਬੇਨਤੀ ਨੂੰ ਮੰਨ ਕੇ ਕੀਤੀ, ਜਿਸ ਵਿਚ ਕਿਹਾ ਗਿਆ ਸੀ ਕਿ ਗਰੀਬ ਨਿਵਾਜ ਜੀਓ! ਕਿਰਪਾ ਕਰ ਕੇ ਕੋਈ ਅਜਿਹੀ ਕਥਾ ਸੁਣਾਓ, ਜਿਸ ਦੇ ਸੁਣਨ ਨਾਲ ਸਾਡਾ ਮਨ ਸੰਸਾਰਕ ਜ਼ੰਜਾਲਾਂ ਵਲੋਂ ਅਤੇ ਦੇਹ ਅਧਿਆਸ ਵਲੋਂ ਹਟ ਜਾਵੇ। ਦੂਜੀ ਉਥਾਨਕਾ ਅਨੁਸਾਰ ਇਸ ਬਾਣੀ ਦੇ ਉਚਾਰਣ ਦਾ ਸੰਬੰਧ ਹਰੀ ਲਾਲ ਤੇ ਕ੍ਰਿਸ਼ਨ ਲਾਲ ਨਾਂ ਦੇ ਦੋ ਵਿਅਕਤੀਆਂ ਨਾਲ ਜੋੜਿਆ ਗਿਆ ਹੈ। ਇਹ ਦੋਵੇਂ ਵਿਅਕਤੀ ਕਾਸ਼ੀ ਤੋਂ ਗੁਰੂ ਅਰਜਨ ਸਾਹਿਬ ਕੋਲ ਅੰਮ੍ਰਿਤਸਰ ਆਏ ਸਨ। ਇਨ੍ਹਾਂ ਨੇ ਗੁਰੂ ਸਾਹਿਬ ਕੋਲੋਂ ‘ਸਹਸਕ੍ਰਿਤੀ ਮਹਲਾ ੫’ ਬਾਣੀ ਦਾ ਉਪਦੇਸ਼ ਸੁਣਿਆ ਅਤੇ ਕੋਈ ਹੋਰ ਕਥਾ ਸੁਣਾਉਣ ਲਈ ਬੇਨਤੀ ਕੀਤੀ। ਉਨ੍ਹਾਂ ਦੀ ਬੇਨਤੀ ’ਤੇ ਗੁਰੂ ਸਾਹਿਬ ਨੇ ਇਸ ਬਾਣੀ ਦਾ ਉਚਾਰਣ ਕੀਤਾ।
ਸੰਤ ਕਿਰਪਾਲ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਰਦਾਈ ਟੀਕਾ ਸ੍ਰੀ ਅਮੀਰ ਭੰਡਾਰ, ਭਾਗ ਦਸਵਾਂ, ਪੰਨਾ ੧੩੩
ਭਾਈ ਵੀਰ ਸਿੰਘ ਦਾ ਵੀ ਵਿਚਾਰ ਹੈ ਕਿ ਇਕ ਸਮੇਂ ਮੱਧ ਦੇਸ
ਮਧ ਦੇਸ ਵਿਚ ਉਤਰ ਪ੍ਰਦੇਸ਼ ਦਾ ਕਾਫੀ ਭਾਗ, ਪੂਰਬੀ ਪੰਜਾਬ ਅਤੇ ਦਿੱਲੀ ਦਾ ਪਰਿਵਰਤੀ ਖੇਤਰ ਸ਼ਾਮਲ ਸੀ। -ਵਿਜਯੇਂਦਰ ਕੁਮਾਰ ਮਾਥੁਰ, ਏਤਿਹਾਸਿਕ ਸਥਾਨਾਵਲੀ, ਪੰਨਾ ੭੦੯
ਵਲੋਂ ਕੁਝ ਪੰਡਤ ਆਏ, ਜੋ ਪੰਜਾਬੀ ਨਹੀਂ ਜਾਣਦੇ ਸਨ। ਗੁਰੂ ਸਾਹਿਬ ਵਲੋਂ ਉਨ੍ਹਾਂ ਨੂੰ ਉਪਦੇਸ਼ ‘ਗਾਥਾ’ ਵਿਚ ਦਿੱਤਾ ਗਿਆ।
ਭਾਈ ਵੀਰ ਸਿੰਘ, ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਟੀਕਾ ਅਨੇਕ ਬਾਣੀਆਂ, ਸੈਂਚੀ ਦੂਜੀ, ਪੰਨਾ ੪੩੧