ਪੁਰਾਤਨ ਜਨਮਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਨਾਨਕ ਮਤੇ ਦੇ ਸਥਾਨ ਤੋਂ ਤਕਰੀਬਨ ਸੱਠ ਮੀਲ ਦਖਣ ਵਲ ਵਣਜਾਰਿਆਂ ਦੇ ਟਾਂਡੇ
ਮਹਿੰਦਰ ਸਿੰਘ ‘ਜੋਸ਼’ ਨੇ ਆਪਣੀ ਪੁਸਤਕ ‘ਜੀਵਨ ਗਾਥਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਸਿਖ ਇਨਕਲਾਬ’ ਦੇ ਪੰਨਾ ੯੮ ਉਪਰ ‘ਟਾਂਡਾ’ ਸ਼ਬਦ ਦਾ ਅਰਥ “ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਗੱਡਿਆਂ ਦਾ ਵੱਡਾ ਕਾਫ਼ਲਾ” ਲਿਖਿਆ ਹੈ। ਇਸ ਤਰ੍ਹਾਂ, ਟਾਂਡਾ ਸ਼ਬਦ ਦਾ ਸੰਬੰਧ ਫਿਰ-ਤੁਰ ਕੇ ਵਣਜ-ਵਪਾਰ ਕਰਨ ਵਾਲੇ ਲੋਕਾਂ ਦੇ ਸਮੂਹ ਨਾਲ ਜੁੜਦਾ ਹੈ। ਪ੍ਰੋ. ਮੋਤੀ ਰਾਜ ਰਾਠੌਰ ਦੀ ਹਿੰਦੀ ਪੁਸਤਕ ‘ਬੰਜਾਰਾ ਸੰਸਕ੍ਰਿਤੀ’ ਦੇ ਪੰਨਾ ੪੪-੪੫ ਅਨੁਸਾਰ ਵੀ “ਵਣਜ-ਵਪਾਰ ਕਰਨ ਵਾਲੇ ਵਣਜਾਰਿਆਂ ਦੇ ਚਲਦੇ-ਫਿਰਦੇ ਸਮੂਹਾਂ ਨੂੰ ‘ਟਾਂਡੇ’ ਕਿਹਾ ਜਾਂਦਾ ਸੀ। ਹਰ ਇਕ ਟਾਂਡੇ ਦਾ ਆਪਣਾ ਮੁਖੀ ਹੁੰਦਾ ਸੀ, ਜਿਸ ਨੂੰ ‘ਨਾਇਕ’ ਕਿਹਾ ਜਾਂਦਾ ਸੀ।” ਡਾ. ਕਿਰਪਾਲ ਸਿੰਘ ਨੇ ਆਪਣੀ ਪੁਸਤਕ ‘ਜਨਮ ਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ’ ਦੇ ਪੰਨਾ ੪੭ ਉਪਰ ਲਿਖਿਆ ਹੈ ਕਿ “ਜਿਥੇ ਜਿਥੇ ਵੀ ਟਾਂਡਾ ਨਾਂ ਦੇ ਨਗਰ ਅਬਾਦ ਹੋਏ ਉਥੇ ਪਹਿਲਾਂ ਵਣਜਾਰਿਆਂ ਦੇ ਪੜਾ ਸਨ।”
ਵਿਖੇ ਉਚਾਰਣ ਕੀਤਾ। ਇਹ ਸਥਾਨ ਮੁਰਾਦਾਬਾਦ (ਉੱਤਰਪ੍ਰਦੇਸ਼) ਤੋਂ ਨੈਨੀਤਾਲ (ਉਤਰਾਖੰਡ) ਨੂੰ ਜਾਣ ਵਾਲੀ ਸੜਕ ਉਪਰ ਪੈਂਦਾ ਹੈ। ਇਹ ਤਕਰੀਬਨ ਜਿਲ੍ਹਾ ਰਾਮਪੁਰ ਤੋਂ ਅਠ ਮੀਲ ਅਤੇ ਮੁਰਾਦਾਬਾਦ ਤੋਂ ਬਾਰ੍ਹਾਂ ਮੀਲ ਦੀ ਦੂਰੀ ‘ਤੇ ਉੱਤਰ ਵਿਚ ਹੈ। ਇਸ ਨਗਰ ਦੇ ਲੋਕ ਤਰਾਈ ਦੇ ਇਲਾਕੇ ਵਿਚ ਪੈਦਾ ਹੋਈ ਧਾਨ ਦੀ ਫਸਲ ਨੂੰ ਮੈਦਾਨਾਂ ਵਿਚ ਲਿਆ ਕੇ ਵੇਚਣ ਦਾ ਵਪਾਰ ਕਰਦੇ ਸਨ।
ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਪੰਨਾ ੪੨-੪੩
ਪੁਰਾਤਨ ਜਨਮਸਾਖੀ
ਸੈਦੋਂ ਜੱਟ, ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ), ਸ. ਸ. ਪਦਮ (ਸੰਪਾ.), ਪੰਨਾ ੧੨੬-੧੨੭
ਵਿਚ ਇਸ ਸ਼ਬਦ ਦੇ ਉਚਾਰੇ ਜਾਣ ਦਾ ਪ੍ਰਸੰਗ ਇਸ ਤਰ੍ਹਾਂ ਹੈ:
ਗੁਰੂ ਨਾਨਕ ਸਾਹਿਬ ਇਕ ਵਾਰ ਵਣਜਾਰਿਆਂ ਦੇ ਟਾਂਡੇ ਪਹੁੰਚੇ। ਉਸ ਸਮੇਂ ਵਣਜਾਰਿਆਂ ਦੇ ਮੁਖੀ ਦੇ ਘਰ ਪੁੱਤਰ ਪੈਦਾ ਹੋਇਆ ਸੀ। ਲੋਕ ਉਸ ਨੂੰ ਮੁਬਾਰਕਾਂ ਦੇਣ ਆ ਰਹੇ ਸਨ। ਕੋਈ ਰੰਗ ਪਾ ਰਿਹਾ ਸੀ ਤੇ ਕੋਈ ਅਸੀਸਾਂ ਦੇ ਰਿਹਾ ਸੀ। ਪਰੰਤੂ ਦੂਜੇ ਦਿਨ ਉਹ ਬੱਚਾ ਗੁਜਰ ਗਿਆ। ਸਾਰੀ ਖੁਸ਼ੀ ਇਕ ਦਿਨ ਬਾਅਦ ਹੀ ਗਮੀ ਵਿਚ ਬਦਲ ਗਈ। ਗੁਰੂ ਸਾਹਿਬ ਨੇ ਮਨੁਖਾ ਜਿੰਦਗੀ ਦੀ ਛਿਣ-ਭੰਗਰਤਾ ਨੂੰ ਵੇਖਦਿਆਂ ਹੋਇਆਂ ਜੀਵਨ ਨੂੰ ਰਾਤ ਦੇ ਚਾਰ ‘ਪਹਰਾਂ’ ਵਿਚ ਵੰਡ ਕੇ, ਇਸ ਬਾਣੀ ਦਾ ਉਚਾਰਣ ਕੀਤਾ।
ਬੇਸ਼ਕ ਇਸ ਸਾਖੀ ਤੋਂ ਪਹਿਲੇ ‘ਪਹਰੇ’ ਦੇ ਉਚਾਰਣ ਸਥਾਨ ਦੀ ਹੀ ਸੂਚਨਾ ਪ੍ਰਾਪਤ ਹੁੰਦੀ ਹੈ। ਪਰ ਸੰਭਵ ਹੈ ਕਿ ਦੂਜੇ ‘ਪਹਰੇ’ ਦਾ ਰਚਨਾ ਸਥਾਨ ਵੀ ਇਹੋ ਹੀ ਹੋਵੇ।