Guru Granth Sahib Logo
  
ਰਾਗ ਸੋਰਠਿ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਸੋਰਠਿ ਰਾਗ ਨੂੰ ਤਰਤੀਬ ਅਨੁਸਾਰ ਨੌਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੯੫ ਤੋਂ ੬੫੯ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੮, ਗੁਰੂ ਅੰਗਦ ਸਾਹਿਬ ਦਾ ੧, ਗੁਰੂ ਅਮਰਦਾਸ ਸਾਹਿਬ ਦੇ ੬੩, ਗੁਰੂ ਰਾਮਦਾਸ ਸਾਹਿਬ ਦੇ ੪੫, ਗੁਰੂ ਅਰਜਨ ਸਾਹਿਬ ਦੇ ੯੭, ਗੁਰੂ ਤੇਗਬਹਾਦਰ ਸਾਹਿਬ ਦੇ ੧੨, ਭਗਤ ਕਬੀਰ ਜੀ ਦੇ ੧੧, ਭਗਤ ਨਾਮਦੇਵ ਜੀ ਦੇ ੩, ਭਗਤ ਰਵਿਦਾਸ ਜੀ ਦੇ ੭ ਅਤੇ ਭਗਤ ਭੀਖਨ ਜੀ ਦੇ ੨ ਸ਼ਬਦ ਦਰਜ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ਪਹਿਲਾ, ਪੰਨਾ ੧੦੩-੧੧੦


ਡਾ. ਕਿਰਪਾਲ ਸਿੰਘ ਅਨੁਸਾਰ ਸੋਰਠਿ ਰਾਗ ਦੀ ਉਤਪਤੀ ਸੌਰਾਸ਼ਟਰ ਖੇਤਰ ਤੋਂ ਹੋਈ। ਇਹ ਖੇਤਰ ਹੁਣ ਗੁਜਰਾਤ ਰਾਜ ਦਾ ਹਿੱਸਾ ਹੈ।
Bani Footnote ਡਾ. ਕਿਰਪਾਲ ਸਿੰਘ (ਸੰਪਾ.), ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ-ਬਿਰਤਾਂਤ, ਭਾਗ ਦੂਜਾ, ਪੰਨਾ ੪੪
ਜਨਮ-ਸਾਖੀਆਂ ਦੇ ਹਵਾਲੇ ਨਾਲ ਹਰਪਾਲ ਸਿੰਘ ਪੰਨੂ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਕਰ ਰਹੇ ਸਨ ਤਾਂ ਕਈ ਮਹੀਨਿਆਂ ਦੇ ਸਫਰ ਤੋਂ ਪਿਛੋਂ ਅਬਾਦੀ ਆਈ। ਲੋਕਾਂ ਨੂੰ ਦੇਖ ਕੇ ਭਾਈ ਮਰਦਾਨੇ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਇਹ ਕਿਹੜਾ ਦੇਸ ਹੈ? ਇਨ੍ਹਾਂ ਲੋਕਾਂ ਨੂੰ ਨਾ ਸਾਡੀ ਬੋਲੀ ਦੀ ਸਮਝ, ਨਾ ਸਾਨੂੰ ਇਨ੍ਹਾਂ ਦੀ ਬੋਲੀ ਦੀ ਸਮਝ। ਗੁਰੂ ਸਾਹਿਬ ਨੇ ਦੱਸਿਆ ਕਿ ਸਉਰਾਸਟਰ (ਸੌਰਾਸ਼ਟਰ) ਆ ਗਿਆ ਹੈ। ਸੋਰਠਿ ਰਾਗ ਇਸੇ ਦੇਸ ਦਾ ਹੈ। ਲਿਆ ਮਰਦਾਨਿਆ, ਰਬਾਬ ਉਠਾ। ਸੋਰਠਿ ਛੇੜ।
Bani Footnote ਡਾ. ਹਰਪਾਲ ਸਿੰਘ ਪੰਨੂੰ, ਭਾਈ ਮਰਦਾਨਾ ਜੀ, ਮਰਾਸੀ ਕਬੀਲਾ ਤੇ ਭਾਈ ਮਰਦਾਨਾ, ਬੱਲਮ ਲੀਂਬਾ (ਸੰਪਾ), ਪੰਨਾ ੯੩


ਸੋਰਠਿ ਬੜਾ ਸਰਲ ਅਤੇ ਮਿਠਾ ਰਾਗ ਹੈ। ਇਹ ਗੰਭੀਰ ਪ੍ਰਕਿਰਤੀ ਦਾ ਵੈਰਾਗਮਈ ਰਾਗ ਹੈ, ਜੋ ਭਗਤੀ-ਭਾਵ ਨੂੰ ਵਿਅਕਤ ਕਰਨ ਲਈ ਅਤਿ ਢੁਕਵਾਂ ਹੈ।
Bani Footnote ਡਾ. ਗੁਰਨਾਮ ਸਿੰਘ, ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਨਾ ੧੦੨
ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਨੇ ਪ੍ਰਭੂ-ਨਾਮ ਦੇ ਸੰਦਰਭ ਵਿਚ ਇਸ ਰਾਗ ਦਾ ਉਲੇਖ ਆਪਣੀ ਬਾਣੀ ਵਿਚ ਕੀਤਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਸੋਰਠਿ ਗਾਇਆ ਸਦਾ ਸੁਹਾਵਣਾ ਹੈ ਜੇਕਰ ਇਸ ਰਾਹੀ ਸੱਚਾ ਪ੍ਰਭੂ ਜਗਿਆਸੂ ਦੇ ਮਨ ਵਿਚ ਵੱਸ ਜਾਵੇ:
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ॥ -ਗੁਰੂ ਗ੍ਰੰਥ ਸਾਹਿਬ ੬੪੨

ਗੁਰੂ ਰਾਮਦਾਸ ਸਾਹਿਬ ਅਨੁਸਾਰ ਵੀ ਸੋਰਠਿ ਗਾਇਆ ਤਾਂ ਹੀ ਸੁਹਾਵਣਾ ਹੈ, ਜੇਕਰ ਇਸ ਰਾਹੀਂ ਪ੍ਰਭੂ-ਨਾਮ ਦੀ ਢੂੰਡ-ਭਾਲ ਅਤੇ ਉਸਤਤਿ ਕੀਤੀ ਜਾਵੇ:
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ॥ -ਗੁਰੂ ਗ੍ਰੰਥ ਸਾਹਿਬ ੬੪੨

ਇਸੇ ਪ੍ਰਕਾਰ ਗੁਰੂ ਅਰਜਨ ਸਾਹਿਬ ਵੀ ਇਸ ਰਾਗ ਰਾਹੀਂ ਪ੍ਰਭੂ-ਨਾਮ ਦੇ ਰਸ ਨੂੰ ਪੀਣ ਦਾ ਉਪਦੇਸ਼ ਦਿੰਦੇ ਹਨ, ਜਿਹੜਾ ਕਦੇ ਵੀ ਫਿੱਕਾ ਨਹੀਂ ਪੈਂਦਾ:
ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ॥ -ਗੁਰੂ ਗ੍ਰੰਥ ਸਾਹਿਬ ੧੪੨੫

ਗੁਰੂ ਨਾਨਕ ਸਾਹਿਬ ਅਤੇ ਗੁਰੂ ਰਾਮਦਾਸ ਸਾਹਿਬ ਵਲੋਂ ਉਚਾਰਣ ਕੀਤੀਆਂ ਬਾਣੀ ਦੀਆਂ ਉਪਰੋਕਤ ਤੁਕਾਂ ਵਿਚ ‘ਸੋਰਠਿ’ ਨਾਲ ‘ਸੁਹਾਵਣੀ’ ਵਿਸ਼ੇਸ਼ਣ ਦੀ ਵਰਤੋਂ ਸੋਰਠਿ ਨੂੰ ਰਾਗਣੀ ਰੂਪ ਵਿਚ ਹੀ ਪੇਸ਼ ਕਰਦੀ ਹੈ। ਭਾਈ ਵੀਰ ਸਿੰਘ ਨੇ ਵੀ ਸੋਰਠਿ ਨੂੰ ਮੇਘ ਰਾਗ ਦੀ ਰਾਗਣੀ ਹੀ ਮੰਨਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਵੀ ਸੋਰਠਿ ਨੂੰ ਮੇਘ ਰਾਗ ਦੀ ਰਾਗਣੀ ਦਰਸਾਇਆ ਗਿਆ ਹੈ:
ਸੋਰਠਿ ਗੋਂਡ ਮਲਾਰੀ ਧੁਨੀ॥ ਪੁਨਿ ਗਾਵਹਿ ਆਸਾ ਗੁਨ ਗੁਨੀ॥ -ਗੁਰੂ ਗ੍ਰੰਥ ਸਾਹਿਬ ੧੪੩੦

ਪ੍ਰੋ. ਕਰਤਾਰ ਸਿੰਘ ਅਨੁਸਾਰ ਹਨੂੰਮਾਨ ਮਤ ਵਿਚ ਸੋਰਠਿ ਨੂੰ ਮੇਘ ਰਾਗ ਦੀ ਰਾਗਣੀ ਮੰਨਿਆ ਗਿਆ ਹੈ, ਜਦ ਕਿ ਹੋਰਨਾਂ ਮਤਾਂ ਵਿਚ ਇਸ ਨੂੰ ਨਟ ਨਾਰਾਇਣ ਦੀ ਰਾਗਣੀ ਦਰਸਾਇਆ ਗਿਆ ਹੈ। ਹਿੰਦੁਸਤਾਨੀ ਸੰਗੀਤ ਦੇ ਵਿਦਵਾਨਾਂ ਨੇ ਸੋਰਠਿ ਦੀ ਰਚਨਾ ਖਮਾਜ ਥਾਟ ਤੋਂ ਮੰਨੀ ਹੈ। ਸਿੰਧਵੀ, ਕਾਨੜਾ, ਕਾਫੀ ਅਤੇ ਮਲਾਰ ਰਾਗਾਂ ਦੇ ਮੇਲ ਨਾਲ ਸੋਰਠਿ ਬਣਦਾ ਹੈ। ਇਹ ਪੂਰਵਾਂਗ
Bani Footnote ਜਿਸ ਰਾਗ ਦਾ ਵਾਦੀ ਸਵਰ ਸਪਤਕ ਦੇ ਹੇਠਾ ਵਾਲੇ ਹਿੱਸੇ ਵਿਚ ਆਉਦਾ ਹੈ ਉਸ ਨੂੰ ਪੂਰਵਾਂਗ ਕਹਿੰਦੇ ਹਨ ਜਿਵੇਂ, ਸਾ, ਰੇ, ਗਾ, ਮਾ।
ਵਾਦੀ ਰਾਗਾਂ ਦੇ ਵਰਗ ਵਿਚ ਆਉਂਦਾ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ-ਪਹਿਲਾ, ਪੰਨਾ ੨੧੪


ਸ. ਗਿਆਨ ਸਿੰਘ ਐਬਟਾਬਾਦ,
Bani Footnote ਸ. ਗਿਆਨ ਸਿੰਘ ਐਬਟਾਬਾਦ, ਗੁਰਬਾਣੀ ਸੰਗੀਤ, ਭਾਗ ਪਹਿਲਾ, ਪੰਨਾ ੧੦੩
ਭਾਈ ਅਵਤਾਰ ਸਿੰਘ ਤੇ ਭਾਈ ਗੁਰਚਰਨ ਸਿੰਘ,
Bani Footnote ਭਾਈ ਅਵਤਾਰ ਸਿੰਘ ਤੇ ਗੁਰਚਰਨ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਭਾਗ-ਪਹਿਲਾ, ਪੰਨਾ ੨੮੩
ਪ੍ਰੋ. ਤਾਰਾ ਸਿੰਘ,
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੧੩
ਡਾ. ਗੁਰਨਾਮ ਸਿੰਘ
Bani Footnote ਡਾ. ਗੁਰਨਾਮ ਸਿੰਘ, ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਨਾ ੧੦੨
ਆਦਿ ਵਿਦਵਾਨਾਂ ਅਤੇ ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੨੫
ਵਲੋਂ ਸੋਰਠਿ ਰਾਗ ਦੇ ਜਿਹੜੇ ਸਰੂਪ ਨੂੰ ਮਾਨਤਾ ਦਿੱਤੀ ਗਈ, ਉਹ ਇਸ ਪ੍ਰਕਾਰ ਹੈ:

ਰਾਗ ਸੋਰਠਿ ਦਾ ਸਰੂਪ
ਰਾਗ: ਸੋਰਠਿ।
ਥਾਟ: ਖਮਾਜ।
ਸਵਰ: ਦੋਵੇਂ ਨਿਸ਼ਾਦ ਬਾਕੀ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਗੰਧਾਰ ਤੇ ਧੈਵਤ ਅਤੇ ਅਵਰੋਹ ਵਿਚ ਗੰਧਾਰ ਦਾ ਪ੍ਰਯੋਗ ਕੇਵਲ ਮੀਂਡ
Bani Footnote ਸਵਰ ਦਾ ਕੰਪਨ, ਕੰਠ ਜਾਂ ਤਾਰ ਤੋਂ ਕੰਬਦਾ ਹੋਇਆ ਸੁਰ ਕਢਣਾ।
ਦੁਆਰਾ।
ਜਾਤੀ: ਔੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਧੈਵਤ।
ਆਰੋਹ: ਸਾ ਰੇ ਮਾ ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਰੇ (ਤਾਰ ਸਪਤਕ) ਨੀ (ਕੋਮਲ) ਧਾ, ਮਾ ਪਾ ਧਾ ਮਾ ਗਾਰੇ, ਨੀ (ਮੰਦਰ ਸਪਤਕ) ਸਾ।
ਮੁਖ ਅੰਗ (ਪਕੜ): ਸਾ ਰੇ, ਮਾ ਪਾ, ਨੀ (ਕੋਮਲ) ਧਾ, ਪਾ, ਧਾ ਮਾ ਗਾਰੇ, ਨੀ (ਮੰਦਰ ਸਪਤਕ) ਸਾ।

ਗਾਇਨ ਸਮਾਂ
ਰਾਤ ਦਾ ਦੂਜਾ ਪਹਿਰ।