Guru Granth Sahib Logo
  
‘ਕੁਚਜੀ’
Bani Footnote ਗੁਰੂ ਗ੍ਰੰਥ ਸਾਹਿਬ ਵਿਚ ਬੱਚੇ-ਮਾਪੇ, ਮਿਤਰ-ਮਿਤਰ, ਭਗਤ-ਪ੍ਰਭੂ ਆਦਿ ਅਨੇਕ ਸੰਬੰਧ-ਮਾਡਲਾਂ ਤੋਂ ਇਲਾਵਾ, ਮਨੁਖ ਨੂੰ ਇਕ ਇਸਤਰੀ (ਜੀਵ-ਇਸਤਰੀ ਜਾਂ ਜਗਿਆਸੂ) ਅਤੇ ਪ੍ਰਭੂ ਨੂੰ ਪਤੀ ਦੇ ਰੂਪ ਵਿਚ ਵੀ ਦਰਸਾਇਆ ਗਿਆ ਹੈ। ਪੰਜਾਬੀ ਸਮਾਜ ਅਤੇ ਸਭਿਆਚਾਰ ਵਿਚ ਜਿਹੜੀ ਇਸਤਰੀ ਘਰੇਲੂ ਕੰਮਕਾਜ ਤੇ ਵਰਤੋਂ-ਵਿਹਾਰ ਵਿਚ ਨਿਪੁੰਨ ਨਹੀਂ ਹੁੰਦੀ, ਉਸ ਨੂੰ ‘ਕੁਚਜੀ’ ਆਖਿਆ ਜਾਂਦਾ ਹੈ। ਇਸ ਸਬਦ ਵਿਚ ਪ੍ਰਭੂ ਤੋਂ ਵਿਛੜੇ ਹੋਏ ਜਗਿਆਸੂ ਨੂੰ ਕੁਚਜੀ ਕਿਹਾ ਗਿਆ ਹੈ।
ਸ਼ਬਦ ਤੋਂ ਬਾਅਦ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੨-੭੬੩ ਉਪਰ ਹੀ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਇਕ ਸ਼ਬਦ ‘ਸੁਚਜੀ’
Bani Footnote ਗੁਰੂ ਗ੍ਰੰਥ ਸਾਹਿਬ ਵਿਚ ਬੱਚੇ-ਮਾਪੇ, ਮਿਤਰ-ਮਿਤਰ, ਭਗਤ-ਪ੍ਰਭੂ ਆਦਿ ਅਨੇਕ ਸੰਬੰਧ-ਮਾਡਲਾਂ ਤੋਂ ਇਲਾਵਾ, ਮਨੁਖ ਨੂੰ ਇਕ ਇਸਤਰੀ (ਜੀਵ-ਇਸਤਰੀ ਜਾਂ ਜਗਿਆਸੂ) ਅਤੇ ਪ੍ਰਭੂ ਨੂੰ ਪਤੀ ਦੇ ਰੂਪ ਵਿਚ ਵੀ ਦਰਸਾਇਆ ਗਿਆ ਹੈ। ਪੰਜਾਬੀ ਸਮਾਜ ਅਤੇ ਸਭਿਆਚਾਰ ਵਿਚ ਜਿਹੜੀ ਇਸਤਰੀ ਘਰੇਲੂ ਕੰਮਕਾਜ ਤੇ ਵਰਤੋਂ-ਵਿਹਾਰ ਵਿਚ ਨਿਪੁੰਨ ਹੁੰਦੀ ਹੈ, ਉਸ ਨੂੰ ‘ਸੁਚਜੀ’ ਆਖਿਆ ਜਾਂਦਾ ਹੈ। ਇਸ ਸਬਦ ਵਿਚ, ਪ੍ਰਭੂ ਨਾਲ ਜੁੜੇ ਹੋਏ ਜਗਿਆਸੂ ਨੂੰ ਸੁਚਜੀ ਕਿਹਾ ਗਿਆ ਹੈ।
ਸਿਰਲੇਖ ਹੇਠ ਅੰਕਤ ਹੈ। ਇਸ ਸ਼ਬਦ ਦਾ ਦਸ ਤੁਕਾਂ ਦਾ ਇਕ ਹੀ ਬੰਦ ਹੈ। ਇਸ ਦਾ ਉਚਾਰਣ ਪ੍ਰਭੂ ਨੂੰ ਸੰਬੋਧਤ ਹੁੰਦਿਆਂ ਕੀਤਾ ਗਿਆ ਹੈ।
Bani Footnote ਧੁਰ ਕੀ ਬਾਣੀ ਦੇ ਸੰਦੇਸ਼ ਨੂੰ ਜਨ-ਸਧਾਰਣ ਤਕ ਪਹੁੰਚਾਉਣ ਲਈ ਗੁਰੂ ਗ੍ਰੰਥ ਸਾਹਿਬ ਵਿਚ ਵਿਭਿੰਨ ਸੰਬੋਧਨੀ ਜੁਗਤਾਂ ਦੀ ਵਰਤੋਂ ਹੋਈ ਹੈ, ਜਿਵੇਂ ਕਿ ਪ੍ਰਭੂ ਜਾਂ ਗੁਰੂ ਨੂੰ ਸੰਬੋਧਨ, ਲੋਕ ਜਾਂ ਸਵੈ ਨੂੰ ਸੰਬੋਧਨ ਆਦਿ।