ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਸ਼ਰਣ ਵਿਚ ਜਾਣ ਅਤੇ ਉਸ ਦੇ ਗੁਣ ਗਾਉਣ ਨਾਲ ਮੌਤ ਦਾ ਡਰ ਮੁੱਕ ਜਾਂਦਾ ਹੈ, ਦੁਖ ਦੂਰ ਹੋ ਜਾਂਦੇ ਹਨ ਅਤੇ ਮਨ-ਇੱਛਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਦੇ ਗੁਣਾਂ ਨੂੰ ਗਾਉਣ ਅਤੇ ਮਨ ਵਿਚ ਵਸਾਉਣ ਵਾਲੇ ਮਨੁਖ ਨੂੰ ਹੀ ਅਸਲ ਅਰਥਾਂ ਵਿਚ ਉੱਚੀ ਸੁਰਤ ਵਾਲਾ, ਉੱਚੇ ਆਚਰਣ ਵਾਲਾ, ਉੱਚੀ ਕੁਲ ਵਾਲਾ ਅਤੇ ਸੂਰਮਾ ਕਿਹਾ ਜਾ ਸਕਦਾ ਹੈ। ਉੱਚੇ-ਨੀਵੇਂ ਹਰ ਅਖੌਤੀ ਸਮਾਜਕ ਰੁਤਬੇ ਵਾਲਾ ਮਨੁਖ ਇਸ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ