ਇਸ ਸ਼ਬਦ ਵਿਚ ਗੁਰੂ ਸਾਹਿਬ ਇਸਤਰੀ-ਸੁਰ ਅਪਣਾਉਂਦੇ ਹੋਏ ਖੁਦ ਨੂੰ ਇਕ ਸੁ-ਚਜੀ ਇਸਤਰੀ ਜਾਂ ਜਗਿਆਸੂ ਵਜੋਂ ਰੂਪਮਾਨ ਕਰਦੇ ਹਨ। ਸੁ-ਚਜੀ ਰਾਹੀਂ ਵਿਅਕਤ ਹੋ ਰਿਹਾ ਦ੍ਰਿਸ਼ਟੀਕੋਣ ਕੁ-ਚਜੀ ਤੋਂ ਭਿੰਨ ਹੈ। ਉਹ ਪ੍ਰਭੂ-ਪਤੀ ਨੂੰ ਰੀਝਾਉਣ ਦਾ ਰਾਹ ਜਾਣਦੀ ਹੈ। ਪ੍ਰਭੂ ਵਿਚ ਪੂਰਨ ਵਿਸ਼ਵਾਸ ਰਖਦੀ ਹੈ। ਪ੍ਰਭੂ ਦੀ ਹਾਜਰ-ਨਾਜਰਤਾ ਨੂੰ ਮਹਿਸੂਸ ਕਰਦੀ ਹੈ। ਪ੍ਰਭੂ ਰਜਾ ਅਨੁਸਾਰ ਚਲਦੀ ਹੈ। ਇਨ੍ਹਾਂ ਗੁਣਾਂ ਦੇ ਕਾਰਨ ਉਹ ਦੁਚਿਤੀ ਵਿਚ ਨਹੀਂ ਬਲਕਿ ਸ਼ਾਂਤ ਅਤੇ ਸੰਤੁਸ਼ਟ ਹੈ।
ਇਸ ਸ਼ਬਦ ਰਾਹੀਂ ਇਹ ਦੱਸਿਆ ਗਿਆ ਹੈ ਕਿ ਇਕ ਜਗਿਆਸੂ ਲਈ ਪ੍ਰਭੂ ਦੇ ਭਾਣੇ ਅਨੁਸਾਰ ਚਲਣਾ ਅਤੇ ਉਸ ਵਿਚ ਰਾਜੀ ਰਹਿਣਾ ਹੀ ਜੀਵਨ ਦਾ ਵਡਾ ਸੁ-ਚੱਜ ਜਾਂ ਉਤਮ ਗੁਣ ਹੈ।
ਇਸ ਸ਼ਬਦ ਦੀ ਹਰ ਇਕ ਤੁਕ ਦੇ ਅੰਤ ਵਿਚ 'ਜੀਉ' ਵਰਤਿਆ ਗਿਆ ਹੈ। 'ਜੀਉ' ਦੀ ਇਕ ਸੁਹਜਾਤਮਕ ਅਤੇ ਸੰਗੀਤਕ ਤੱਤ ਵਜੋਂ ਇਹ ਵਰਤੋਂ ਪਿਆਰ ਤੇ ਸਤਿਕਾਰ ਦਾ ਭਾਵ ਪ੍ਰਗਟ ਕਰਦੀ ਜਾਪਦੀ ਹੈ। ਮੂਲ ਪਾਠ ਵਿਚਲੀ ਇਸ ਦੀ ਵਰਤੋਂ ਨੂੰ ਦਰਸਾਉਣ ਲਈ ਸ਼ਾਬਦਕ ਅਨੁਵਾਦ ਵਿਚ ‘ਜੀ’ ਵਰਤਿਆ ਗਿਆ ਹੈ। ਭਾਸ਼ਿਕ ਪਖੋਂ ਇਸ ਦਾ ਕੋਈ ਵਿਸ਼ੇਸ ਅਰਥ ਨਾ ਹੋਣ ਕਾਰਣ, ਇਸ ਦੀ ਵਰਤੋਂ ਭਾਵਾਰਥਕ-ਸਿਰਜਣਾਤਮਕ ਅਨੁਵਾਦ ਵਿਚ ਨਹੀਂ ਕੀਤੀ ਗਈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ