ਇਸ ਸ਼ਬਦ ਵਿਚ, ਗੁਰੂ ਸਾਹਿਬ ਨੇ ਹਿੰਦੂ ਪਰੰਪਰਾ ਵਿਚ ਥਾਲ ਵਿਚ ਦੀਵੇ ਜਗਾ ਕੇ ਕੀਤੀ ਜਾਂਦੀ ਕਰਮ-ਕਾਂਡੀ ‘ਆਰਤੀ’ ਦੇ ਮੁਕਾਬਲੇ, ਕਾਦਰ ਦੀ ਰਚੀ ਹੋਈ ਵਿਸ਼ਾਲ ਕੁਦਰਤ ਰਾਹੀਂ ਉਸ ਦੀ ਸੁਤੇ ਸਿਧ ਹੋ ਰਹੀ ਵਿਸਮਾਦੀ ਆਰਤੀ ਦਾ ਦੀਦਾਰ ਕਰਵਾਇਆ ਹੈ। ਸਾਰੀ ਸਰਗੁਣ ਰਚਨਾ ਸੂਰਜ, ਚੰਨ, ਤਾਰੇ, ਪਉਣ, ਪਾਣੀ, ਅਗਨੀ, ਬਨਸਪਤੀ ਆਦਿ ਦੀ ਸੁਭਾਵਕ ਕਿਰਿਆ ਦੁਆਰਾ, ਨਿਰਗੁਣ ਪ੍ਰਭੂ ਦੀ ਸੁਤੇ-ਸਿਧ ਹੀ ਨਿਰੰਤਰ ਆਰਤੀ ਹੋ ਰਹੀ ਹੈ। ਨਿਰਗੁਣ ਸਰੂਪ ਵਿਚ, ਉਸ ਦਾ ਕੋਈ ਰੂਪ, ਰੰਗ, ਰੇਖ, ਭੇਖ ਨਹੀਂ ਹੈ। ਪਰ ਸਰਗੁਣ ਸਰੂਪ ਵਿਚ, ਆਪਣੀ ਰਚਨਾ ਦੇ ਸਾਰੇ ਸਰੂਪਾਂ ਵਿਚ ਉਹ ਵਿਆਪਕ ਹੈ। ਉਸ ਦੀ ਚੇਤਨਾ (ਜੋਤਿ) ਹੀ ਹਰ ਇਕ ਵਿਚ ਜੀਵਨ-ਰੌ ਰੁਮਕਾ ਰਹੀ ਹੈ। ਗੁਰੂ ਦੀ ਸਿਖਿਆ ਦੁਆਰਾ ਇਹ ਜੋਤਿ ਪ੍ਰਤਖ ਹੋ ਆਉਂਦੀ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ