Guru Granth Sahib Logo
  
ਇਸ ਸ਼ਬਦ ਵਿਚ ਮਨ ਨੂੰ ਮੁਖਾਤਬ ਹੁੰਦਿਆਂ, ਉਸ ਨੂੰ ਚੰਗੀ ਸੰਗਤ ਅਤੇ ਪ੍ਰਭੂ ਦਾ ਸਿਮਰਨ ਕਰਨ ਦੀ ਪ੍ਰੇਰਨਾ ਹੈ। ਇਸ ਨਾਲ ਹੀ ਮਨ ਉੱਚੇ-ਸੁੱਚੇ ਵਿਚਾਰਾਂ ਵਾਲਾ ਹੋ ਸਕਦਾ ਹੈ ਅਤੇ ਮਨੁਖਾ-ਜੀਵਨ ਦੇ ਅਵਸਰ ਨੂੰ ਸੰਭਾਲ ਸਕਦਾ ਹੈ।
ਸੋਰਠਿ   ਮਹਲਾ ੯ 
ਸਤਿਗੁਰ ਪ੍ਰਸਾਦਿ

ਰੇ ਮਨ  ਰਾਮ ਸਿਉ ਕਰਿ ਪ੍ਰੀਤਿ
ਸ੍ਰਵਨ ਗੋਬਿੰਦ ਗੁਨੁ ਸੁਨਉ   ਅਰੁ ਗਾਉ ਰਸਨਾ ਗੀਤਿ ॥੧॥ ਰਹਾਉ
ਕਰਿ ਸਾਧਸੰਗਤਿ  ਸਿਮਰੁ ਮਾਧੋ   ਹੋਹਿ ਪਤਿਤ ਪੁਨੀਤ
ਕਾਲੁ ਬਿਆਲੁ ਜਿਉ ਪਰਿਓ ਡੋਲੈ   ਮੁਖੁ ਪਸਾਰੇ ਮੀਤ ॥੧॥
ਆਜੁ ਕਾਲਿ ਫੁਨਿ ਤੋਹਿ ਗ੍ਰਸਿਹੈ   ਸਮਝਿ ਰਾਖਉ ਚੀਤਿ
ਕਹੈ ਨਾਨਕੁ  ਰਾਮੁ ਭਜਿ ਲੈ   ਜਾਤੁ ਅਉਸਰੁ ਬੀਤ ॥੨॥੧॥
-ਗੁਰੂ ਗ੍ਰੰਥ ਸਾਹਿਬ ੬੩੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਪਣੇ ਮਨ ਰਾਹੀਂ ਮਨੁਖ ਨੂੰ ਮੁਖਾਤਬ ਹੋ ਕੇ ਦੱਸ ਰਹੇ ਹਨ ਕਿ ਉਹ ਪ੍ਰਭੂ ਨਾਲ ਪ੍ਰੇਮ ਕਰੇ। ਇਸ ਦੇ ਇਲਾਵਾ ਉਹ ਆਪਣੇ ਕੰਨਾਂ ਨਾਲ ਪ੍ਰਭੂ ਦੇ ਗੁਣਾਂ ਦਾ ਸਰਵਨ ਕਰੇ ਅਤੇ ਆਪਣੀ ਰਸਨਾ ਨਾਲ ਪ੍ਰਭੂ ਦੀ ਸਿਫਤਿ-ਸ਼ਲਾਘਾ ਵਾਲੇ ਗੀਤਾਂ ਦਾ ਗਾਇਨ ਕਰੇ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਪਾਤਸ਼ਾਹ ਮਨੁਖ ਨੂੰ ਉਪਦੇਸ਼ ਕਰਦੇ ਹਨ ਕਿ ਉਹ ਸ਼ਾਂਤ-ਚਿੱਤ ਅਵਸਥਾ ਵਾਲੇ ਭਲੇ ਪੁਰਖਾਂ ਦੀ ਸੰਗਤ ਵਿਚ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦਾ ਸਿਮਰਨ ਕਰੇ ਤੇ ਆਪਣੀ ਬੁਰਾਈ ਤੋਂ ਮੁਕਤੀ ਪ੍ਰਾਪਤ ਕਰਕੇ ਚੰਗੀਆਈ ਵਿਚ ਕਦਮ ਰਖੇ। ਪਾਤਸ਼ਾਹ ਮਨੁਖ ਨੂੰ ਮਿੱਤਰ ਰੂਪ ਵਿਚ ਸੁਚੇਤ ਕਰਦੇ ਹੋਏ ਦੱਸਦੇ ਹਨ ਕਿ ਮੌਤ ਰੂਪ ਸਮਾਂ, ਮੂੰਹ ਅੱਡ ਕੇ ਸੱਪ ਦੀ ਤਰ੍ਹਾਂ ਵਲ ਖਾਂਦਾ ਹੋਇਆ ਵਾਹੋ-ਦਾਹੀ ਆ ਰਿਹਾ ਹੈ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਨੂੰ ਆਪਣੇ ਮਨ ਵਿਚ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਦੇ ਇਸ ਸੱਪ ਨੇ ਮਨੁਖ ਨੂੰ ਕਿਸੇ ਨਾ ਕਿਸੇ ਦਿਨ ਡੰਗ ਮਾਰ ਹੀ ਦੇਣਾ ਹੈ। ਫਿਰ ਪਾਤਸ਼ਾਹ ਦੱਸਦੇ ਹਨ ਕਿ ਮੌਕਾਂ ਹੱਥੋਂ ਨਿਕਲਦਾ ਜਾ ਰਿਹਾ ਹੈ, ਜਿਸ ਕਰਕੇ ਉਹ ਜਲਦੀ ਤੋਂ ਜਲਦੀ ਪ੍ਰਭੂ ਦੇ ਸਿਮਰਣ ਵਿਚ ਜੁਟ ਜਾਵੇ।
Tags