ਇਸ
ਪਉੜੀ ਵਿਚ ਗੁਰਿਆਈ ਪ੍ਰਾਪਤ ਕਰ ਕੇ, ਗੁਰਗੱਦੀ ’ਤੇ ਸੁਸ਼ੋਭਿਤ ਹੋ ਚੁੱਕੇ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਹੈ। ਇਸ ਮਹਿਮਾ ਦਾ ਵਰਨਣ ਦੇਵਤਿਆਂ ਵੱਲੋਂ ਖੀਰ-ਸਮੁੰਦਰ ਨੂੰ ਰਿੜਕੜ ਵਾਲੀ ਇਕ ਮਿਥਿਹਾਸਕ ਕਥਾ ਦੀ ਉਦਾਹਰਣ ਦੇ ਕੇ ਕੀਤਾ ਗਿਆ ਹੈ। ਗੁਰੂ ਅਮਰਦਾਸ ਸਾਹਿਬ ਨੇ ਗੁਰ-ਸ਼ਬਦ ਦਾ ਮਧਾਣਾ ਬਣਾ ਕੇ, ਮਨ ਦਾ ਨੇਤ੍ਰਾ ਪਾ ਕੇ, ਸਰੀਰ ਰੂਪੀ ਸਮੁੰਦਰ ਨੂੰ ਰਿੜਕਿਆ ਅਤੇ ਦੈਵੀ ਗੁਣ ਰੂਪੀ ਚੌਦਾਂ ਰਤਨ ਕੱਢੇ। ਵਿਕਾਰਾਂ ਨੂੰ ਮਾਤ ਪਾਉਣ ਲਈ ਆਤਮ-ਗਿਆਨ ਨੂੰ ਘੋੜਾ, ਸੁੱਚੇ ਆਚਰਣ ਨੂੰ ਕਾਠੀ, ਸਤਵਾਦੀ ਸੁਭਾਅ ਨੂੰ ਕਮਾਣ ਬਣਾਇਆ ਅਤੇ ਪ੍ਰਭੂ-ਜਸ ਦਾ ਤੀਰ ਬਣਾ ਕੇ ਚਿੱਲਾ ਚੜ੍ਹਾਇਆ। ਗੁਰੂ ਸਾਹਿਬ ਦੇ ਸੁਭਾਅ ਲਈ ਸੁਘੜ, ਸੁਜਾਨ, ਪਰਬਤ ਵਾਂਗ ਅਡੋਲ, ਦਾਨੀ ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦਾ ਰੂਪ ਹੀ ਦਰਸਾਇਆ ਹੈ।
ਉਹ ਗੁਰੂ ਨਾਨਕ ਸਾਹਿਬ ਦੁਆਰਾ ਸ਼ੁਰੂ ਕੀਤੇ ਗਏ ਰਾਜ ਦੇ ਤੀਸਰੇ ਪਾਤਸ਼ਾਹ ਹਨ ਅਤੇ ਗੈਰ-ਵਿਰਾਸਤੀ ਅਰਥਾਂ ਵਿਚ ਗੁਰੂ ਨਾਨਕ ਸਾਹਿਬ ਦੇ ਪੋਤੇ ਦਰਸਾਏ ਗਏ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ