Guru Granth Sahib Logo
  
ਇਸ ਸ਼ਬਦ ਵਿਚ ਮਨੁਖੀ ਮਨ ਨੂੰ ਝੰਜੋੜਣ ਲਈ, ਸੰਸਾਰਕ ਨਾਸ਼ਵਾਨਤਾ ਨੂੰ ਦਰਸਾਉਂਦੇ ਹੋਏ, ਪ੍ਰਸ਼ਨ ਕੀਤਾ ਗਿਆ ਹੈ ਕਿ ਕਿਉਂ ਉਸ ਨੇ ਵਿਆਪਕ-ਪ੍ਰਭੂ ਦਾ ਨਾਮ ਭੁਲਾ ਛਡਿਆ ਹੈ? ਅੰਤ ਸਮੇਂ ਕੇਵਲ ਪ੍ਰਭੂ ਦਾ ਨਾਮ ਹੀ ਨਾਲ ਨਿਭਣਾ ਹੈ।
ਬਸੰਤੁ   ਮਹਲਾ

ਮਨ  ਕਹਾ ਬਿਸਾਰਿਓ ਰਾਮ ਨਾਮੁ
ਤਨੁ ਬਿਨਸੈ  ਜਮ ਸਿਉ ਪਰੈ ਕਾਮੁ ॥੧॥ ਰਹਾਉ
ਇਹੁ ਜਗੁ ਧੂਏ ਕਾ ਪਹਾਰ
ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥
ਧਨੁ ਦਾਰਾ ਸੰਪਤਿ ਗ੍ਰੇਹ
ਕਛੁ ਸੰਗਿ ਚਾਲੈ  ਸਮਝ ਲੇਹ ॥੨॥
ਇਕ ਭਗਤਿ ਨਾਰਾਇਨ ਹੋਇ ਸੰਗਿ
ਕਹੁ ਨਾਨਕ  ਭਜੁ ਤਿਹ ਏਕ ਰੰਗਿ ॥੩॥੪॥
-ਗੁਰੂ ਗ੍ਰੰਥ ਸਾਹਿਬ ੧੧੮੬-੧੧੮੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਪਣੇ ਮਨ ਨੂੰ ਸੰਬੋਧਤ ਹੁੰਦੇ ਹੋਏ ਅਜਿਹੇ ਮਨੁਖ ਦੀ ਅਵਸਥਾ ਬਿਆਨ ਕਰਦੇ ਹਨ ਜਿਹੜਾ ਪ੍ਰਭੂ ਦਾ ਨਾਮ-ਸਿਮਰਨ ਭੁਲਾਈ ਬੈਠਾ ਹੈ। ਜਦ ਇਹ ਦੇਹੀ ਦਾ ਅੰਤਮ ਸਮਾਂ ਆਉਂਦਾ ਹੈ ਤਾਂ ਮੌਤ ਦੇ ਦੂਤ ਨਾਲ ਵਾਹ ਪੈਂਦਾ ਹੈ। ਉਸ ਸਮੇਂ ਪ੍ਰਭੂ ਦੇ ਨਾਮ-ਸਿਮਰਨ ਬਿਨਾਂ ਕੁਝ ਵੀ ਸਹਾਈ ਨਹੀਂ ਹੁੰਦਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਦੱਸਦੇ ਹਨ ਕਿ ਇਸ ਸੰਸਾਰ ਦੀ ਅਸਲੀਅਤ ਇਸ ਤਰਾਂ ਹੈ, ਜਿਵੇਂ ਕਿਤੇ ਬਹੁਤ ਸਾਰਾ ਧੂੰਆਂ ਹੋਵੇ ਤੇ ਇਹ ਲੱਗੇ ਜਿਵੇਂ ਉਹ ਸੱਚਮੁੱਚ ਦਾ ਪਹਾੜ ਹੋਵੇ। ਫਿਰ ਪਾਤਸ਼ਾਹ ਅਨਾੜੀ ਮਨੁਖ ਨੂੰ ਸਵਾਲ ਕਰਦੇ ਹਨ ਕਿ ਉਸ ਨੇ ਇਸ ਧੂੰਏਂ ਦੇ ਪਹਾੜ ਜਿਹੇ ਸੰਸਾਰ ਨੂੰ ਕੀ ਸੋਚ ਕੇ ਸੱਚ ਮੰਨ ਲਿਆ ਹੈ?

ਫਿਰ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਹ ਧਨ, ਦੌਲਤ, ਇਸਤਰੀ, ਜਾਇਦਾਦ ਅਤੇ ਘਰ ਆਦਿ ਕੁਝ ਵੀ ਕਿਸੇ ਦੇ ਨਾਲ ਨਹੀਂ ਨਿਭਦਾ, ਅਰਥਾਤ ਸਭ ਕੁਝ ਧੂੰਏਂ ਦੇ ਪਹਾੜ ਜਿਹਾ ਹੀ ਹੈ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਸਿਰਫ ਪ੍ਰਭੂ ਦੀ ਭਗਤੀ, ਭਾਵ ਨਾਮ-ਸਿਮਰਨ ਹੀ ਨਾਲ ਨਿਭਦਾ ਹੈ। ਇਸ ਲਈ ਪਾਤਸ਼ਾਹ ਦ੍ਰਿੜ ਕਰਾਉਂਦੇ ਹਨ ਕਿ ਮਨੁਖ ਨੂੰ ਅਡੋਲ ਰਹਿੰਦੇ ਹੋਏ ਹਮੇਸ਼ਾ ਪ੍ਰਭੂ ਦਾ ਭਜਨ ਹੀ ਕਰਨਾ ਚਾਹੀਦਾ ਹੈ।
Tags