Guru Granth Sahib Logo
  
ਇਸ ਸ਼ਬਦ ਵਿਚ ਪ੍ਰਭੂ ਤੋਂ ਵਿਛੜੇ ਮਨੁਖ ਦੇ ਦੁਖਮਈ ਅਤੇ ਪ੍ਰਭੂ ਮਿਲਾਪ ਪ੍ਰਾਪਤ ਕਰ ਚੁੱਕੇ ਮਨੁਖ ਦੇ ਸੁਖਮਈ ਜੀਵਨ ਦਾ ਵਰਨਣ ਕਰਕੇ ਪ੍ਰਭੂ ਅੱਗੇ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਮੇਰੇ ’ਤੇ ਕਿਰਪਾ ਕਰੋ ਤਾਂ ਕਿ ਮੇਰਾ ਮਨ ਤੁਹਾਡੇ ਪ੍ਰੇਮ-ਰੰਗ ਵਿਚ ਰੰਗਿਆ ਜਾਏ। ਪ੍ਰਭੂ ਤੋਂ ਵਿਛੜ ਕੇ ਮਨੁਖ ਔਗੁਣਾਂ ਅਤੇ ਦੁਖਾਂ ਵਿਚ ਘਿਰ ਜਾਂਦਾ ਹੈ। ਬਾਹਰੀ ਤੌਰ ’ਤੇ ਭਾਵੇਂ ਉਸ ਨੂੰ ਅਨੇਕ ਸੁਖ ਮਿਲ ਜਾਣ, ਪਰ ਉਹ ਅੰਦਰੋਂ ਦੁਖੀ ਹੀ ਰਹਿੰਦਾ ਹੈ। ਜਿਹੜਾ ਮਨੁਖ ਗੁਰ-ਸ਼ਬਦ ਦੀ ਵਿਚਾਰ ਸੁਣ ਕੇ ਪ੍ਰਭੂ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ, ਉਸ ਨੂੰ ਪ੍ਰਭੂ ਮਿਲਾਪ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ। ਜਿਸ ਮਨੁਖ ਨੇ ਇਹ ਭੇਤ ਜਾਣ ਲਿਆ ਹੈ, ਉਹ ਹਉਮੈ, ਹੰਕਾਰ ਆਦਿਕ ਤੋਂ ਮੁਕਤ ਹੋ ਕੇ ਪ੍ਰਭੂ ਦੀ ਹਜੂਰੀ ਵਿਚ ਆਦਰ-ਸਨਮਾਨ ਪਾਉਂਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags