Guru Granth Sahib Logo
  
ਇਨ੍ਹਾਂ ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਪਤ੍ਰ ਭੁਰਿਜੇਣ ਝੜੀਯੰ   ਨਹ ਜੜੀਅੰ ਪੇਡ ਸੰਪਤਾ
ਨਾਮ ਬਿਹੂਣ ਬਿਖਮਤਾ   ਨਾਨਕ  ਬਹੰਤਿ ਜੋਨਿ ਬਾਸਰੋ ਰੈਣੀ ॥੮॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੱਤੇ ਅਤੇ ਰੁੱਖ ਦੇ ਦਰਮਿਆਨ ਇਕ ਅਜਿਹੀ ਥਾਂ ਹੁੰਦੀ ਹੈ, ਜਿਸ ਦੇ ਦੋਵੇਂ ਪਾਸੇ ਵਿਸ਼ੇਸ਼ ਰਸ-ਸੰਤੁਲਨ ਬਣਿਆ ਰਹਿਣਾ ਜ਼ਰੂਰੀ ਹੁੰਦਾ ਹੈ। ਰੁੱਖਾਂ ਦੇ ਜਿਹੜੇ ਪੱਤਿਆਂ ਦੀ ਉਮਰ ਬੀਤ ਜਾਣ ਕਾਰਣ ਇਹ ਰਸ-ਸੰਤੁਲਨ ਵਿਗੜ ਜਾਂਦਾ ਹੈ, ਉਹ ਪੱਤੇ ਝੜਦੇ ਰਹਿੰਦੇ ਹਨ ਤੇ ਨਵੇਂ ਆਉਂਦੇ ਰਹਿੰਦੇ ਹਨ। ਕਈ ਰੁੱਖਾਂ ਦੇ ਪੱਤੇ ਮੌਸਮੀ ਕਹਿਰ ਨਾ ਸਹਿਣ ਕਾਰਣ ਆਪਣਾ ਰਸ-ਸੰਤੁਲਣ ਵਿਗਾੜ ਬਹਿੰਦੇ ਹਨ, ਜਿਸ ਕਾਰਣ ਨਵੇਂ ਪੁਰਾਣੇ ਸਾਰੇ ਪੱਤੇ ਇਕਦਮ ਝੜ ਜਾਂਦੇ ਹਨ ਤੇ ਮੌਸਮ ਬਦਲਣ ’ਤੇ ਨਵੇਂ ਪੱਤੇ ਫਿਰ ਉੱਗ ਆਉਂਦੇ ਹਨ। ਕਿਸੇ ਵੀ ਰੁੱਖ ਦੇ ਝੜੇ ਹੋਏ ਪੱਤੇ ਕਦੇ ਵੀ ਮੁੜ ਉਸੇ ਥਾਂ ਨਹੀਂ ਜੁੜ ਸਕਦੇ, ਬਲਕਿ ਰੁਲ-ਖੁਲ ਕੇ ਗਲ-ਸੜ ਜਾਂਦੇ ਹਨ।

ਗਾਥਾ ਦੇ ਇਸ ਸਲੋਕ ਵਿਚ ਪਾਤਸ਼ਾਹ ਨੇ ਪੱਤਿਆਂ ਦੀ ਤਸ਼ਬੀਹ ਨੂੰ ਮਨੁਖ ਦੀ ਮੌਤ ਨਾਲ ਨਹੀਂ ਜੋੜਿਆ, ਬਲਕਿ ਮਨੁਖ ਦੀ ਆਤਮਕ ਗਿਰਾਵਟ ਨਾਲ ਜੋੜਿਆ ਹੈ। ਜਿਹੜੇ ਲੋਕ ਕਿਸੇ ਕਾਰਣ ਕਾਦਰ ਦੀ ਯਾਦ ਅਰਥਾਤ ਨਾਮ ਅਤੇ ਉਸ ਦੀ ਕੁਦਰਤ ਦੇ ਨੇਮ ਦਾ ਸੰਤੁਲਨ ਕਾਇਮ ਨਹੀਂ ਰਖ ਸਕਦੇ, ਉਹ ਲੋਕ ਦਿਨ-ਰਾਤ ਬਿਖੜੇ ਪੈਂਡਿਆਂ ’ਤੇ ਚਿੰਤਾ ਦੀ ਜੂਨ ਵਿਚ, ਪੱਤਿਆਂ ਦੀ ਤਰ੍ਹਾਂ, ਰੁਲ-ਖੁਲ ਕੇ ਗਲ-ਸੜ ਜਾਂਦੇ ਹਨ ਤੇ ਮੁੜ ਕੇ ਕਦੇ ਵੀ ਆਪਣੇ ਪਹਿਲਾਂ ਵਾਲੇ ਸੁਖ, ਦਿਖ ਅਤੇ ਤਾਬ ਵਿਚ ਨਹੀਂ ਆ ਪਾਉਂਦੇ।
Tags