Guru Granth Sahib Logo
  
ਪ੍ਰਭੂ ਦਾ ਪਿਆਰ ਧਨ-ਦੌਲਤ, ਤੀਰਥ, ਜਪ, ਤਪ, ਸੰਜਮ ਆਦਿਕ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁਖ ਤਨੋ-ਮਨੋ ਪ੍ਰਭੂ ਨਾਲ ਜੁੜਦਾ ਹੈ, ਉਹੀ ਉਸ ਦੇ ਪਿਆਰ ਦਾ ਪਾਤਰ ਬਣਦਾ ਹੈ। ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ। ਉਹ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ। ਨਿਮਰ ਸੁਭਾਅ ਕਾਰਣ ਉਹ ਸਦਾ ਖੇੜੇ ਵਿਚ ਰਹਿੰਦਾ ਹੈ। ਉਸ ਲਈ ਜਪ, ਤਪ ਆਦਿਕ ਸਾਧਨਾਂ ਤੋਂ ਮਿਲੀ ਵਡਿਆਈ ਅਤੇ ਸੰਸਾਰਕ ਸੁਖ-ਸਹੂਲਤਾਂ ਪ੍ਰਭੂ-ਪ੍ਰੇਮ ਦੇ ਸਾਹਮਣੇ ਤੁਛ ਹੁੰਦੇ ਹਨ। ਦੂਜੇ ਪਾਸੇ ਮਾਇਆ ਦੇ ਮੋਹ ਵਿਚ ਫਸਿਆ ਮਨੁਖ ਦੁਨਿਆਵੀ ਸੁਖ-ਸਹੂਲਤਾਂ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ।
ਘਬੁ ਦਬੁ ਜਬ ਜਾਰੀਐ   ਬਿਛੁਰਤ ਪ੍ਰੇਮ ਬਿਹਾਲ
ਮੂਸਨ  ਤਬ ਹੀ ਮੂਸੀਐ   ਬਿਸਰਤ ਪੁਰਖ ਦਇਆਲ ॥੭॥
-ਗੁਰੂ ਗ੍ਰੰਥ ਸਾਹਿਬ ੧੩੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਮੂਸਨ ਨੂੰ ਸਮਝਾਉਣ ਦੇ ਲਹਿਜੇ ਵਿਚ ਦੱਸਿਆ ਗਿਆ ਹੈ ਕਿ ਜਦ ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ ਤੇ ਸਾਰਾ ਸਾਜੋ-ਸਮਾਨ ਸੜ ਰਿਹਾ ਹੋਵੇ ਤਾਂ ਆਪਣੇ ਘਰ-ਬਾਰ ਦੇ ਵਿਛੋੜੇ ਵਿਚ ਲੋਕ ਹਾਲੋਂ-ਬੇਹਾਲ ਹੋ ਜਾਂਦੇ ਹਨ। ਰੋਂਦੇ-ਕੁਰਲਾਉਂਦੇ ਹਨ ਕਿ ਉਹ ਉੱਜੜ ਗਏ ਹਨ।

ਪਰ ਅਸਲ ਉਜਾੜਾ ਇਹ ਨਹੀਂ ਹੁੰਦਾ। ਕਿਉਂਕਿ ਘਰ-ਬਾਰ ਤੇ ਸਾਜੋ-ਸਮਾਨ ਦੁਬਾਰਾ ਕਮਾਇਆ ਤੇ ਬਣਾਇਆ ਜਾ ਸਕਦਾ ਹੈ। ਅਸਲ ਉਜਾੜਾ ਜਾਂ ਲੁੱਟ-ਪੁੱਟ ਉਦੋਂ ਹੁੰਦੀ ਹੈ ਜਦ ਅਸੀਂ ਉਸ ਕਿਰਪਾਲੂ ਤੇ ਦਿਆਲੂ ਪਰਮ ਪਿਆਰੇ ਪ੍ਰਭੂ ਨੂੰ ਵਿਸਾਰ ਦਿੰਦੇ ਹਾਂ, ਜਿਸ ਦੀ ਮਿਹਰ ਸਦਕਾ ਘਰ-ਬਾਰ ਤੇ ਹੋਰ ਸਾਰਾ ਕੁਝ ਮਿਲਦਾ ਹੈ।
Tags