Guru Granth Sahib Logo
  
ਪ੍ਰਭੂ ਦਾ ਪਿਆਰ ਧਨ-ਦੌਲਤ, ਤੀਰਥ, ਜਪ, ਤਪ, ਸੰਜਮ ਆਦਿਕ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁਖ ਤਨੋ-ਮਨੋ ਪ੍ਰਭੂ ਨਾਲ ਜੁੜਦਾ ਹੈ, ਉਹੀ ਉਸ ਦੇ ਪਿਆਰ ਦਾ ਪਾਤਰ ਬਣਦਾ ਹੈ। ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ। ਉਹ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ। ਨਿਮਰ ਸੁਭਾਅ ਕਾਰਣ ਉਹ ਸਦਾ ਖੇੜੇ ਵਿਚ ਰਹਿੰਦਾ ਹੈ। ਉਸ ਲਈ ਜਪ, ਤਪ ਆਦਿਕ ਸਾਧਨਾਂ ਤੋਂ ਮਿਲੀ ਵਡਿਆਈ ਅਤੇ ਸੰਸਾਰਕ ਸੁਖ-ਸਹੂਲਤਾਂ ਪ੍ਰਭੂ-ਪ੍ਰੇਮ ਦੇ ਸਾਹਮਣੇ ਤੁਛ ਹੁੰਦੇ ਹਨ। ਦੂਜੇ ਪਾਸੇ ਮਾਇਆ ਦੇ ਮੋਹ ਵਿਚ ਫਸਿਆ ਮਨੁਖ ਦੁਨਿਆਵੀ ਸੁਖ-ਸਹੂਲਤਾਂ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ।
ਮੂਸਨ  ਮਰਮੁ ਜਾਨਈ   ਮਰਤ ਹਿਰਤ ਸੰਸਾਰ
ਪ੍ਰੇਮ ਪਿਰੰਮ ਬੇਧਿਓ   ਉਰਝਿਓ ਮਿਥ ਬਿਉਹਾਰ ॥੬॥
-ਗੁਰੂ ਗ੍ਰੰਥ ਸਾਹਿਬ ੧੩੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਮੂਸਨ ਨੂੰ ਦੱਸਿਆ ਗਿਆ ਹੈ ਕਿ ਮਾਇਆ ਦੇ ਮੋਹ ਵਿਚ ਫਸੇ ਮਨੁਖ ਨੂੰ ਪ੍ਰਭੂ-ਪਿਆਰ ਦੀ ਸੋਝੀ ਨਹੀਂ ਹੈ। ਸੰਸਾਰਕ ਪਦਾਰਥਾਂ ਅਤੇ ਵਿਕਾਰਾਂ ਵਿਚ ਖਚਿਤ ਹੋਣ ਕਾਰਣ ਨਾ ਹੀ ਉਹ ਪ੍ਰਭੂ-ਪਿਆਰ ਦੇ ਭੇਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ।

ਅਜਿਹਾ ਮਨੁਖ ਸਦੀਵੀ ਪ੍ਰਭੂ ਦੇ ਪਿਆਰ ਵਿਚ ਲੀਨ ਹੋਣ ਦੀ ਬਜਾਏ ਨਾਸ਼ਵਾਨ ਸੰਸਾਰ ਦੇ ਕਾਰ-ਵਿਹਾਰ ਵਿਚ ਹੀ ਉਲਝਿਆ ਰਹਿੰਦਾ ਹੈ। ਜਦੋਂ ਮਨੁਖ ਪ੍ਰਭੂ ਦੇ ਪਿਆਰ ਦੀ ਬਜਾਏ ਸੰਸਾਰਕ ਪਦਾਰਥਾਂ ਵਿਚ ਉਲਝਿਆ ਰਹੇ ਤਾਂ ਸਮਝੋ ਉਹ ਜੀਵਨ ਵਿਚ ਠੱਗਿਆ ਜਾ ਰਿਹਾ ਅਤੇ ਆਤਮਕ ਮੌਤ ਮਰ ਰਿਹਾ ਹੈ।
Tags