Guru Granth Sahib Logo
  
ਪ੍ਰਭੂ ਦਾ ਪਿਆਰ ਧਨ-ਦੌਲਤ, ਤੀਰਥ, ਜਪ, ਤਪ, ਸੰਜਮ ਆਦਿਕ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁਖ ਤਨੋ-ਮਨੋ ਪ੍ਰਭੂ ਨਾਲ ਜੁੜਦਾ ਹੈ, ਉਹੀ ਉਸ ਦੇ ਪਿਆਰ ਦਾ ਪਾਤਰ ਬਣਦਾ ਹੈ। ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ। ਉਹ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ। ਨਿਮਰ ਸੁਭਾਅ ਕਾਰਣ ਉਹ ਸਦਾ ਖੇੜੇ ਵਿਚ ਰਹਿੰਦਾ ਹੈ। ਉਸ ਲਈ ਜਪ, ਤਪ ਆਦਿਕ ਸਾਧਨਾਂ ਤੋਂ ਮਿਲੀ ਵਡਿਆਈ ਅਤੇ ਸੰਸਾਰਕ ਸੁਖ-ਸਹੂਲਤਾਂ ਪ੍ਰਭੂ-ਪ੍ਰੇਮ ਦੇ ਸਾਹਮਣੇ ਤੁਛ ਹੁੰਦੇ ਹਨ। ਦੂਜੇ ਪਾਸੇ ਮਾਇਆ ਦੇ ਮੋਹ ਵਿਚ ਫਸਿਆ ਮਨੁਖ ਦੁਨਿਆਵੀ ਸੁਖ-ਸਹੂਲਤਾਂ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ।
ਜਪ ਤਪ ਸੰਜਮ ਹਰਖ ਸੁਖ   ਮਾਨ ਮਹਤ ਅਰੁ ਗਰਬ
ਮੂਸਨ  ਨਿਮਖਕ ਪ੍ਰੇਮ ਪਰਿ   ਵਾਰਿ ਵਾਰਿ ਦੇਂਉ ਸਰਬ ॥੫॥
-ਗੁਰੂ ਗ੍ਰੰਥ ਸਾਹਿਬ ੧੩੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਦੱਸਿਆ ਗਿਆ ਹੈ ਮਨੁਖ ਪ੍ਰਭੂ-ਮਿਲਾਪ ਲਈ ਅਨੇਕ ਤਰ੍ਹਾਂ ਦੇ ਜਤਨ ਕਰਦਾ ਹੈ। ਜਿਵੇਂ ਕੋਈ ਮੰਤਰ ਜਾਪ ਕਰਦਾ ਹੈ, ਕੋਈ ਆਪਣੇ ਸਰੀਰ ਨੂੰ ਕਸ਼ਟ ਦੇਈ ਜਾਂਦਾ ਹੈ ਤੇ ਕੋਈ ਸਖਤ ਕਿਸਮ ਦੇ ਪ੍ਰਹੇਜ ਕਰਦਾ ਹੈ। ਅਜਿਹਾ ਕੁਝ ਕਰਦੇ ਹੋਏ ਕੋਈ ਖੁਸ਼ ਹੈ, ਕੋਈ ਸੁਖ ਮਹਿਸੂਸ ਕਰ ਰਿਹਾ ਹੈ, ਕੋਈ ਆਪਣੇ ਵਡੇ ਹੋਣ ਦਾ ਮਾਣ ਕਰ ਰਿਹਾ ਹੈ ਤੇ ਕੋਈ ਹੰਕਾਰ ਨਾਲ ਭਰਿਆ ਹੋਇਆ ਹੈ। ਪਰ ਇਹ ਸਭ ਕੁਝ ਏਨਾ ਤੁੱਛ ਹੈ ਕਿ ਇਸ ਨੂੰ ਪ੍ਰਭੂ ਦੇ ਇਕ ਪਲ ਦੇ ਪਿਆਰ ਪਿੱਛੇ ਵਾਰਿਆ ਜਾ ਸਕਦਾ ਹੈ। ਭਾਵ, ਕੁਝ ਵੀ ਪ੍ਰਭੂ ਦੇ ਪਿਆਰ ਦਾ ਬਦਲ ਨਹੀਂ ਹੋ ਸਕਦਾ।
Tags