Guru Granth Sahib Logo
  
ਪ੍ਰਭੂ ਦਾ ਪਿਆਰ ਧਨ-ਦੌਲਤ, ਤੀਰਥ, ਜਪ, ਤਪ, ਸੰਜਮ ਆਦਿਕ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁਖ ਤਨੋ-ਮਨੋ ਪ੍ਰਭੂ ਨਾਲ ਜੁੜਦਾ ਹੈ, ਉਹੀ ਉਸ ਦੇ ਪਿਆਰ ਦਾ ਪਾਤਰ ਬਣਦਾ ਹੈ। ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ। ਉਹ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ। ਨਿਮਰ ਸੁਭਾਅ ਕਾਰਣ ਉਹ ਸਦਾ ਖੇੜੇ ਵਿਚ ਰਹਿੰਦਾ ਹੈ। ਉਸ ਲਈ ਜਪ, ਤਪ ਆਦਿਕ ਸਾਧਨਾਂ ਤੋਂ ਮਿਲੀ ਵਡਿਆਈ ਅਤੇ ਸੰਸਾਰਕ ਸੁਖ-ਸਹੂਲਤਾਂ ਪ੍ਰਭੂ-ਪ੍ਰੇਮ ਦੇ ਸਾਹਮਣੇ ਤੁਛ ਹੁੰਦੇ ਹਨ। ਦੂਜੇ ਪਾਸੇ ਮਾਇਆ ਦੇ ਮੋਹ ਵਿਚ ਫਸਿਆ ਮਨੁਖ ਦੁਨਿਆਵੀ ਸੁਖ-ਸਹੂਲਤਾਂ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ।
ਕਮਲ ਨੈਨ ਅੰਜਨ ਸਿਆਮ   ਚੰਦ੍ਰ ਬਦਨ ਚਿਤ ਚਾਰ
ਮੂਸਨ  ਮਗਨ ਮਰੰਮ ਸਿਉ   ਖੰਡ ਖੰਡ ਕਰਿ ਹਾਰ ॥੧੦॥
-ਗੁਰੂ ਗ੍ਰੰਥ ਸਾਹਿਬ ੧੩੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਪ੍ਰਭੂ ਦੇ ਸਰਗੁਣ ਸਰੂਪ ਦਾ ਜਿਕਰ ਕੀਤਾ ਗਿਆ ਹੈ ਕਿ ਉਸ ਦੀਆਂ ਅੱਖਾਂ ਕਮਲ ਜਿਹੀਆਂ ਹਨ, ਜਿਨ੍ਹਾਂ ਵਿਚ ਕਾਲਾ ਕੱਜਲ ਪਾਇਆ ਹੋਇਆ ਹੈ। ਉਸ ਦਾ ਚਿਹਰਾ ਚੰਨ ਦੀ ਚਾਨਣੀ ਜਿਹਾ ਹੈ ਤੇ ਉਸ ਦਾ ਦਿਲ ਬੜਾ ਹੀ ਸੋਹਣਾ ਹੈ।

ਫਿਰ ਮੂਸਨ ਨੂੰ ਸਮਝਾਇਆ ਗਿਆ ਹੈ ਕਿ ਉਹ ਪ੍ਰਭੂ ਦੇ ਮਿਲਾਪ ਦਾ ਭੇਦ ਜਾਣੇ ਅਤੇ ਪ੍ਰਭੂ ਵਿਚ ਅਭੇਦ ਹੋ ਜਾਵੇ। ਉਸ ਪ੍ਰਭੂ ਸਾਹਮਣੇ ਸੰਸਾਰ ਦੇ ਸਾਰੇ ਹਾਰ-ਸ਼ਿੰਗਾਰ ਫਿੱਕੇ ਹਨ। ਇਸ ਲਈ ਉਹ ਆਪਣੀ ਬਾਹਰੀ ਦਿੱਖ ਦੀ ਬਜਾਏ ਅੰਦਰੂਨੀ ਗੁਣਾਂ ਵੱਲ ਧਿਆਨ ਦੇਵੇ ਅਤੇ ਪ੍ਰਭੂ ਨੂੰ ਖੁਸ਼ ਕਰਨ ਲਈ ਬਾਹਰੀ ਸ਼ਿੰਗਾਰ ਵਜੋਂ ਪ੍ਰੋਏ ਹੋਏ ਹਾਰ ਦੇ ਟੁਕੜੇ-ਟੁਕੜੇ ਕਰ ਦੇਵੇ। ਕਿਉਂਕਿ ਪ੍ਰੇਮ ਵਿਚ ਬਾਹਰੀ ਹਾਰ-ਸ਼ਿੰਗਾਰ ਦਾ ਕੋਈ ਮੁੱਲ ਨਹੀਂ। ਭਾਵ, ਹਾਰ-ਸ਼ਿੰਗਾਰ ਆਦਿਕ ਬਾਹਰੀ ਅਡੰਬਰਾਂ ਨੂੰ ਆਪਣੇ ਅਤੇ ਪ੍ਰਭੂ ਵਿਚ ਰਤਾ ਜਿੰਨੀ ਵੀ ਵਿਥ ਨਾ ਪਾਉਣ ਦੇਵੇ।
Tags