ਕੱਤਕ ਦੇ ਮਹੀਨੇ ਵਿਚ ਮੌਸਮ ਠੰਡਾ ਹੋ ਜਾਂਦਾ ਹੈ। ਪਰ ਜਗਿਆਸੂ ਪ੍ਰਭੂ ਤੋਂ ਬਿਨਾਂ ਦੁਖੀ ਹੀ ਰਹਿੰਦਾ ਹੈ। ਗੁਰੂ ਸਾਹਿਬ ਨੇ ਇਸ ਬਾਣੀ ਦੇ ਪਹਿਲੇ ਪਦੇ ਦੇ ਅਰੰਭ ਵਿਚ ਹੀ ਪ੍ਰਭੂ ਤੋਂ ਮਨੁਖ ਦੇ ਵਿਛੋੜੇ ਦਾ ਕਾਰਣ ਮਨੁਖ ਦੇ ਆਪਣੇ ਕੀਤੇ ਮਾੜੇ ਕਰਮ ਦੱਸੇ ਹਨ। ਇਸ ਮਹੀਨੇ ਵਿਚ ਫਿਰ ਦਰਸਾਉਂਦੇ ਹਨ ਕਿ ਮਨੁਖ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਹੀ ਭੋਗਣਾ ਪੈਂਦਾ ਹੈ। ਜਿਨ੍ਹਾਂ ਸੰਸਾਰਕ ਚਸਕਿਆਂ ਦੀ ਖਾਤਰ ਮਨੁਖ ਪ੍ਰਭੂ ਨੂੰ ਭੁਲਾਉਂਦਾ ਹੈ, ਅੰਤ ਉਹੀ ਦੁਖਦਾਈ ਹੋ ਜਾਂਦੇ ਹਨ। ਪਰ ਜਿਨ੍ਹਾਂ ਜਗਿਆਸੂਆਂ ਨੂੰ ਪ੍ਰਭੂ ਅਨੁਭਵ ਹੋ ਜਾਵੇ, ਉਨ੍ਹਾਂ ਦੇ ਸਾਰੇ ਦੁਖ-ਸੰਤਾਪ ਦੂਰ ਹੋ ਜਾਂਦੇ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ