ਗੁਰੂ ਨਾਨਕ ਸਾਹਿਬ ਦੁਆਰਾ ਆਸਾ ਰਾਗ ਵਿਚ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੬੦ ਉਪਰ ਦਰਜ ਹੈ। ਇਸ ਦੇ ੩ ਬੰਦ ਹਨ। ‘
ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਰੱਬੀ ਉਪਦੇਸ਼ ਦੇ ਨਾਲ-ਨਾਲ ਹਿੰਦੁਸਤਾਨ (ਉੱਤਰੀ ਭਾਰਤ ਦਾ ਫ਼ਾਰਸੀ ਨਾਂ) ਉੱਤੇ ਬਾਬਰ (੧੪੮੩-੧੫੩੦ ਈ.) ਦੇ ਹਮਲੇ ਦੀ ਜਾਣਕਾਰੀ ਵੀ ਦਿੰਦਾ ਹੈ।
ਇਸ ਵਿਚ ਗੁਰੂ ਨਾਨਕ ਸਾਹਿਬ ਬਾਬਰ ਅਤੇ ਲੋਧੀ ਸੁਲਤਾਨਾਂ ਨੂੰ ਰੱਬੀ ਰਜਾਅ ਦੇ ਇਕ ਸਾਧਨ ਜਾਂ ਦੂਤ ਵਜੋਂ ਵੇਖਦੇ ਹਨ। ਖੁਰਾਸਾਨ ਵੱਲ ਵਧਣ ਦੀ ਬਜਾਏ, ਬਾਬਰ ਹਿੰਦੁਸਤਾਨ ਨੂੰ ਫਤਹ ਕਰਨ ਵਲ ਰੁਚਿਤ ਹੋ ਗਿਆ। ਦਿੱਲੀ ਦੇ ਲੋਧੀ ਸੁਲਤਾਨ ਚੰਗੇ ਸ਼ਾਸਕ ਬਣਨ ਵਿਚ ਅਸਫਲ ਰਹੇ ਸਨ। ਉਨ੍ਹਾਂ ਨੂੰ ਆਪਣੇ ਮੰਦੇ ਕੰਮਾਂ ਦਾ ਲੇਖਾ ਦੇਣਾ ਪੈਣਾ ਸੀ। ਇਹ ਸ਼ਬਦ ਕਰਤਾ ਪੁਰਖ ਦੀ ਦੈਵੀ-ਸੱਤਾ ਨੂੰ ਵੀ ਦਰਸਾਉਂਦਾ ਹੈ। ਕੋਈ ਵੀ ਉਸ ਦੇ ਭਾਣੇ ਤੋਂ ਉਪਰ ਨਹੀਂ ਹੋ ਸਕਦਾ। ਇਸ ਪ੍ਰਕਾਰ ਇਹ ਸ਼ਬਦ ਦੈਵੀ-ਸੱਤਾ ਦੇ ਭਾਣੇ ਵਿਚ ਗੁਰੂ ਸਾਹਿਬ ਦੇ ਪੂਰਨ ਭਰੋਸੇ ਦਾ ਬਿਆਨ ਹੈ। ਸਮੁੱਚੇ ਸ਼ਬਦ ਵਿਚੋਂ ਕਰੁਣਾ ਰਸ ਦੀ ਉਤਪਤੀ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਸਮੇਂ ਮਨੁਖਤਾ ਦੀ ਤਬਾਹੀ ਦੇਖ ਕੇ ਜਿਹੜੇ ਦਰਦਮਈ ਬਚਨ ਉਚਾਰੇ ਹਨ, ਉਹ ਹਿਰਦੇ ਵਿਚ ਗਹਿਰਾ ਕਰੁਣਾ ਭਾਵ ਉਤਪੰਨ ਕਰ ਰਹੇ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ