ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨਿਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮਕ ਪ੍ਰਸੰਗ ਵਿਚ ‘ਅਲਾਹਣੀਆ’ ਬਾਣੀ ਦਾ ਉਚਾਰਣ ਕੀਤਾ ਹੈ। ਇਸ ਚਉਥੀ ਅਲਾਹਣੀ ਦੇ ਪਹਿਲੇ ਪਦੇ ਵਿਚ ਉਪਦੇਸ਼ ਹੈ ਕਿ ਪ੍ਰਭੂ ਨੂੰ ਹਰੇਕ ਥਾਂ ਅਤੇ ਹਰੇਕ ਜੀਵ ਵਿਚ ਵਿਆਪਕ ਜਾਣਨਾ ਚਾਹੀਦਾ ਹੈ। ਦੂਜੇ ਵਿਚ ਦੱਸਿਆ ਹੈ ਕਿ ਮਨੁਖ ਦਾ ਸੰਸਾਰ ’ਤੇ ਆਉਣਾ-ਜਾਣਾ ਅਤੇ ਮੰਦੇ-ਚੰਗੇ ਕਰਮ ਕਮਾਉਣਾ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। ਤੀਜੇ ਪਦੇ ਵਿਚ ਉਨ੍ਹਾਂ ਔਕੜਾਂ ਦਾ ਜਿਕਰ ਹੈ, ਜਿਨ੍ਹਾਂ ਦਾ ਸਾਹਮਣਾ ਵਿਕਾਰ-ਗ੍ਰਸਤ ਜੀਵ ਨੂੰ ਪਰਲੋਕ ਨੂੰ ਜਾਣ ਵਾਲੇ ਰਸਤੇ ’ਤੇ ਕਰਨਾ ਪੈਂਦਾ ਹੈ। ਚਉਥੇ ਵਿਚ ਪ੍ਰਭੂ ਦੇ
ਨਾਮ ਨਾਲ ਜੁੜੇ ਅਤੇ ਨਾਮ ਤੋਂ ਹੀਣੇ ਮਨੁਖਾਂ ਦੀ ਦਸ਼ਾ ਦਾ ਵਰਣਨ ਕੀਤਾ ਹੈ। ਇਸ ਵਿਚ ਦੱਸਿਆ ਹੈ ਕਿ ਨਾਮ ਨਾਲ ਜੁੜੇ ਮਨੁਖ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਉਂਦੇ ਹਨ ਜਦਕਿ ਨਾਮ ਤੋਂ ਹੀਣੇ ਮਨੁਖ ਬਹੁਤ ਉੱਦਮ ਕਰਨ ਦੇ ਬਾਵਜੂਦ ਵੀ ਕੁਝ ਨਹੀਂ ਖਟਦੇ, ਸਗੋਂ ਆਪਣਾ ਜੀਵਨ ਅਜਾਈਂ ਗਵਾ ਲੈਂਦੇ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ