Guru Granth Sahib Logo
  
ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨੀਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮ ਦੇ ਪ੍ਰਸੰਗ ਵਿਚ ਇਸ ਬਾਣੀ ਨੂੰ ਉਚਾਰਣ ਕੀਤਾ ਹੈ। ਇਸ ਅਲਾਹਣੀ ਦੇ ਪਹਿਲੇ ਅਤੇ ਦੂਜੇ ਪਦੇ ਵਿਚ ਪ੍ਰਭੂ ਦੀਆਂ ਵਡਿਆਈਆਂ ਦਾ ਵਰਣਨ ਹੈ। ਤੀਜੇ ਪਦੇ ਵਿਚ ਜੀਵ ਦੀ ਵਿਕਾਰ-ਗ੍ਰਸਤ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਚੌਥੇ ਪਦੇ ਵਿਚ ਮੌਤ ਨੂੰ ਪ੍ਰਭੂ ਦੇ ਹੁਕਮ ਵਿਚ ਵਾਪਰਦੀ ਹੋਈ ਦਰਸਾ ਕੇ ਮਨੁਖ ਨੂੰ ਧਰਵਾਸ ਦਿੱਤਾ ਗਿਆ ਹੈ। ਮੌਤ ਉਪਰੰਤ ਸੰਸਾਰ ਵਿਚ ਅਤੇ ਪ੍ਰਭੂ ਦੀ ਦਰਗਾਹ ਵਿਚ ਜੀਵ-ਆਤਮਾ ਦੀ ਸਥਿਤੀ ਨੂੰ ਪੰਜਵੇਂ ਤੇ ਛੇਵੇਂ ਪਦੇ ਵਿਚ ਦਰਸਾਇਆ ਗਿਆ ਹੈ। ਸਤਵੇਂ ਪਦੇ ਵਿਚ ਅਜਾਈਂ ਉਮਰ ਗੁਆ ਚੁੱਕੇ ਜੀਵ ਦੇ ਪਛਤਾਵੇ ਨੂੰ ਪੇਸ਼ ਕਰ ਕੇ ਪ੍ਰਭੂ ਦੀ ਯਾਦ ਵਿਚ ਜੁੜਨ ਦਾ ਉਪਦੇਸ਼ ਹੈ। ਅਠਵੇਂ ਪਦੇ ਵਿਚ ਗੁਰ-ਸ਼ਬਦ ਨਾਲ ਜੁੜਨ ਸਦਕਾ ਜੀਵ ਦੀ ਸੁਖਮਈ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ।
ਤੁਸੀ ਰੋਵਹੁ ਰੋਵਣ ਆਈਹੋ   ਝੂਠਿ ਮੁਠੀ ਸੰਸਾਰੇ
ਹਉ ਮੁਠੜੀ ਧੰਧੈ ਧਾਵਣੀਆ   ਪਿਰਿ ਛੋਡਿਅੜੀ ਵਿਧਣਕਾਰੇ
ਘਰਿ ਘਰਿ ਕੰਤੁ ਮਹੇਲੀਆ   ਰੂੜੈ ਹੇਤਿ ਪਿਆਰੇ
ਮੈ ਪਿਰੁ ਸਚੁ ਸਾਲਾਹਣਾ   ਹਉ ਰਹਸਿਅੜੀ ਨਾਮਿ ਭਤਾਰੇ ॥੭॥
-ਗੁਰੂ ਗ੍ਰੰਥ ਸਾਹਿਬ ੫੮੦-੫੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਮਿਰਤਕ ਦੀ ਜੀਵਨ ਸਾਥਣ ਅਫ਼ਸੋਸ ਪ੍ਰਗਟ ਕਰਨ ਆਈਆਂ ਇਸਤਰੀਅਂ ਨੂੰ ਕਹਿੰਦੀ ਹੈ ਕਿ ਉਹ ਅਫਸੋਸ ਕਰਨ ਆਈਆਂ ਹਨ ਤੇ ਰੋ ਲੈਣ। ਪਰ ਆਪ ਮਹਿਸੂਸ ਕਰਦੀ ਹੈ, ਜਿਵੇਂ ਸੰਸਾਰ ਦੇ ਝੂਠੇ ਮੋਹ ਨੇ ਉਸ ਨੂੰ ਠੱਗ ਲਿਆ ਹੋਵੇ, ਭਾਵ ਲੁੱਟ ਲਿਆ ਹੋਵੇ।

ਉਹ ਦੱਸਦੀ ਹੈ ਕਿ ਉਹ ਦੁਨੀਆ ਦੇ ਕੰਮ-ਧੰਦਿਆਂ ਲਈ ਦੌੜ-ਭੱਜ ਕਰਦੀ ਹੀ ਠੱਗੀ ਗਈ ਹੈ। ਹੁਣ ਉਸ ਦੇ ਜੀਵਨ-ਸਾਥੀ ਨੇ ਉਸ ਨੂੰ ਇਕੱਲਤਾ ਵਿਚ ਛੱਡ ਦਿੱਤਾ ਹੈ।

ਪ੍ਰਭੂ ਉਨ੍ਹਾਂ ਜਗਿਆਸੂਆ ਦੇ ਹਿਰਦੇ ਵਿਚ ਵਸਦਾ ਹੈ, ਜਿਹੜੇ ਪ੍ਰਭੂ ਦੇ ਪਿਆਰ ਵਿਚ ਭਿੱਜੇ ਰਹਿੰਦੇ ਹਨ ਅਤੇ ਉਸ ਦੀ ਯਾਦ ਨੂੰ ਸਦਾ ਆਪਣੇ ਮਨ ਵਿਚ ਵਸਾਈ ਰਖਦੇ ਹਨ।

ਇਸ ਲਈ ਜਦ ਜਗਿਆਸੂ ਨੇ ਪ੍ਰਭੂ ਦੇ ਨਾਮ ਦਾ ਸਿਮਰਨ, ਭਾਵ ਸਿਫਤਿ-ਸ਼ਲਾਘਾ ਕੀਤੀ ਤਾਂ ਉਸ ਦਾ ਮਨ ਵੀ ਪ੍ਰਫੁੱਲਤ ਹੋ ਗਿਆ।
Tags