ਇਸ
ਪਉੜੀ ਵਿਚ ਮਨੁਖੀ ਸਰੀਰ ਨੂੰ ਸੰਬੋਧਤ ਹੁੰਦਿਆਂ ਦ੍ਰਿੜ ਕਰਾਇਆ ਗਿਆ ਹੈ ਕਿ ਪ੍ਰਭੂ ਹੀ ਇਸ ਸ਼੍ਰਿਸ਼ਟੀ ਦਾ ਮੂਲ ਹੈ। ਪ੍ਰਭੂ ਜਦੋਂ ਇਸ ਸਰੀਰ ਵਿਚ ਆਪਣੀ ਚੇਤਨ-ਸੱਤਾ ਟਿਕਾਉਂਦਾ ਹੈ ਤਾਂ ਇਹ ਸੰਸਾਰ ਵਿਚ ਆਉਂਦਾ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਜਦੋਂ ਮਨੁਖ ਨੂੰ ਪਰਮ-ਆਤਮਾ ਅਤੇ ਜੀਵ-ਆਤਮਾ ਦੀ ਅਭੇਦਤਾ ਦਾ ਗਿਆਨ ਹੁੰਦਾ ਹੈ ਤਾਂ ਇਹ ਸੰਸਾਰ ਇਕ ਖੇਡ-ਤਮਾਸ਼ਾ ਨਜ਼ਰੀਂ ਆਉਂਦਾ ਹੈ। ਇਸ ਖੇਡ-ਤਮਾਸ਼ੇ ਦੀ ਸੋਝੀ ਹੀ ਆਤਮਕ ਅਨੰਦ ਵੱਲ ਲੈ ਕੇ ਜਾਂਦੀ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ