ਸਿਖ ਵਿਆਹਾਂ ਵਿਚ ਮਿਲਣੀ ਤੋਂ ਪਹਿਲਾਂ ਜੰਞ ਦੇ ਢੁਕਾਓ ਸਮੇਂ ਅਕਸਰ ਇਸ ਸ਼ਬਦ ਦੇ ਪਹਿਲੇ ਪਦੇ ਨੂੰ ਪੜ੍ਹਿਆ ਜਾਂਦਾ ਹੈ। ਸਮੁੱਚੇ ਸ਼ਬਦ ਵਿਚ ਸਤਸੰਗੀ-ਜਨਾਂ ਨਾਲ ਮਿਲਾਪ ਅਤੇ ਉਸ ਮਿਲਾਪ ਤੋਂ ਪੈਦਾ ਹੋਏ ਅਨੰਦ ਤੇ ਹੁਲਾਸ ਨੂੰ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ। ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦੀ ਕਿਰਪਾ ਨਾਲ ਸਤਸੰਗੀ-ਜਨਾਂ ਦੀ ਸੰਗਤ ਨਸੀਬ ਹੋਈ ਹੈ, ਜਿਸ ਸਦਕਾ ਹਿਰਦੇ ਵਿਚ ਪ੍ਰਭੂ-ਪਿਆਰ ਪੈਦਾ ਹੋ ਗਿਆ ਹੈ। ਹੁਣ ਮਨ ਪ੍ਰਭੂ ਦੀ ਸਿਫਤਿ-ਸਾਲਾਹ ਦੇ
ਮੰਗਲਮਈ ਗੀਤ ਗਾ ਰਿਹਾ ਹੈ ਅਤੇ ਪ੍ਰਭੂ ਦੇ ਨਾਮ-ਰੂਪੀ
ਅੰਮ੍ਰਿਤ ਨਾਲ ਭਿੱਜ ਗਿਆ ਹੈ, ਜਿਸ ਨਾਲ ਵਿਆਪਕ ਪ੍ਰਭੂ ਅਨੁਭਵ ਹੋ ਗਏ ਹਨ ਅਤੇ ਜਨਮ-ਮਰਨ ਮੁੱਕ ਗਿਆ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ