ਮਨੁਖੀ ਸਰੀਰ ਨਾਸ਼ਵਾਨ ਹੈ। ਮੌਤ ਉਪਰੰਤ ਇਸ ਦੇ ਸਾਰੇ ਤੱਤ ਆਪਣੇ ਅਸਲੇ ਵਿਚ ਜਾ ਰਲਦੇ ਹਨ ਅਤੇ ਜੀਵਾਤਮਾ ਵਿਆਪਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। ਪ੍ਰਭੂ ਦੀ ਅੰਸ਼ ਜੀਵਾਤਮਾ ਕਦੇ ਮਰਦਾ ਨਹੀਂ। ਭਰਮ ਅਤੇ ਮੋਹ ਦੇ ਬੰਧਨਾਂ ਵਿਚ ਬੰਨ੍ਹਿਆਂ ਹੋਇਆ ਜੀਵ ਰੋਂਦਾ ਕਰਲਾਉਂਦਾ ਹੈ। ਜੋ ਸਾਧਕ ਰੱਬੀ ਹੁਕਮ ਨੂੰ ਪਛਾਣਦਾ ਹੈ, ਉਸ ਨੂੰ ਇਹ ਸੋਝੀ ਹੋ ਆਉਂਦੀ ਹੈ ਕਿ ਇਹ ਰੱਬੀ ਚੋਜ ਹੀ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਮਨੁਖ ਦੇ ਸਾਰੇ ਭਰਮ ਦੂਰ ਹੁੰਦੇ ਹਨ ਅਤੇ ਇਹ ਸਮਝ ਪੈਂਦੀ ਹੈ ਕਿ ਇਸ ਸੰਸਾਰ ’ਤੇ ਨਾ ਕੋਈ ਜੰਮਦਾ-ਮਰਦਾ ਹੈ ਤੇ ਨਾ ਕੋਈ ਆਉਂਦਾ-ਜਾਂਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ