ਇਹ
ਸ਼ਬਦ ਪ੍ਰਭੂ ਅਤੇ ਜੀਵ ਦੇ ਵਿਛੋੜੇ ਤੇ ਮਿਲਾਪ ਨੂੰ ਬਿਆਨ ਕਰਦਾ ਹੈ। ਨਿਰਸੰਦੇਹ, ਇਹ ਵਿਛੋੜਾ ਅਤੇ ਮਿਲਾਪ ਧੁਰੋਂ ਪਏ ਹੁਕਮ ਅਨੁਸਾਰ ਹੀ ਹੁੰਦਾ ਹੈ। ਜੀਵ ਮਾਂ ਦੇ ਗਰਭ ਵਿਚ ਤਾਂ ਆਪਣੇ ਸਿਰਜਣਹਾਰ ਪ੍ਰਭੂ ਨੂੰ ਯਾਦ ਰਖਦਾ ਹੈ। ਪਰ ਜਨਮ ਲੈਣ ਉਪਰੰਤ ਸੰਸਾਰਕ ਮੋਹ ਵਿਚ ਫਸ ਕੇ ਉਹ ਪ੍ਰਭੂ ਨੂੰ ਭੁਲਾ ਦਿੰਦਾ ਹੈ। ਇਸੇ ਕਾਰਣ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਵਖ-ਵਖ ਜੂਨਾਂ ਵਿਚ ਭਟਕਦਾ ਰਹਿੰਦਾ ਹੈ। ਕਿਰਪਾਲੂ ਪ੍ਰਭੂ ਆਪ ਹੀ ਜੀਵ ਨੂੰ ਇਸ ਗੇੜ ਵਿਚੋਂ ਬਚਾਉਂਦਾ ਹੈ। ਜਿਹੜੇ ਜੀਵ ਜਨਮ ਲੈਣ ਉਪਰੰਤ ਵੀ ਪ੍ਰਭੂ ਨੂੰ ਯਾਦ ਰਖਦੇ ਹਨ, ਉਹ ਇਸ ਸੰਸਾਰ ਵਿਚ ਵੀ ਆਪਣਾ ਜੀਵਨ ਸਫਲ ਕਰ ਜਾਂਦੇ ਹਨ ਅਤੇ ਪ੍ਰਭੂ ਦੀ ਦਰਗਾਹ ਵਿਚ ਵੀ ਪਰਵਾਣ ਪੈ ਜਾਂਦੇ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ