ਇਸ
ਸ਼ਬਦ ਵਿਚ ਧਨ-ਦੌਲਤ ਦੀ ਬਹੁਤਾਤ ਅਤੇ ਘਾਟ ਵਾਲੀਆਂ ਸਥਿਤੀਆਂ ਦੀ ਤੁਲਨਾ ਕਰ ਕੇ ਮਨੁਖ ਨੂੰ ਸਮਝਾਇਆ ਗਿਆ ਹੈ ਕਿ ਜਿਹੜਾ ਮਨੁਖ ਘਰ-ਗ੍ਰਿਹਸਤੀ ਵਿਚ ਰਹਿ ਕੇ, ਧਨ-ਦੌਲਤ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਉਸ ਦੀ ਜੀਵਨ-ਘਾਲਣਾ ਹੀ ਸਫਲ ਹੁੰਦੀ ਹੈ। ਪਰ ਮਨੁਖ ਦੇ ਵੀ ਕੀ ਹੱਥ-ਵਸ ਹੈ? ਪ੍ਰਭੂ ਜਿਹੜੇ ਪਾਸੇ ਮਨੁਖ ਨੂੰ ਲਾਉਂਦਾ ਹੈ, ਉਹ ਉਸੇ ਪਾਸੇ ਲੱਗਦਾ ਹੈ। ਇਸ ਲਈ ਅੰਜੁਲੀ ਰੂਪ ਵਿਚ ਪ੍ਰਭੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਮਾਲਕ-ਪ੍ਰਭੂ! ਜੇ ਤੂੰ ਆਪਣੇ ਭਾਣੇ ਅਨੁਸਾਰ ਕਿਸੇ ਮਨੁਖ ਨੂੰ ਆਪਣੇ
ਨਾਮ ਦੀ ਦਾਤ ਬਖਸ਼ਿਸ਼ ਕਰੇਂ, ਤਾਂ ਹੀ ਉਹ ਮਨੁਖ ਤੇਰਾ ਨਾਮ ਸਿਮਰ ਕੇ ਧਨ-ਦੌਲਤ ਦੀ ਚਿੰਤਾ ਅਤੇ ਭਟਕਣਾ ਤੋਂ
ਮੁਕਤ ਹੋ ਸਕਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ