ਅਠਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੬ ਤੁਕਾਂ ਹਨ। ਪਹਿਲੇ ਸਲੋਕ ਦਾ ਭਾਵ-ਅਰਥ ਹੈ ਕਿ ਕਰਤਾਪੁਰਖ ਸ੍ਰਿਸ਼ਟੀ ਦੀ ਸਾਰੀ ਦ੍ਰਿਸ਼ਟ ਤੇ ਅਦ੍ਰਿਸ਼ਟ ਰਚਨਾ ਨੂੰ ਜਾਣਦਾ ਹੈ। ਉਹ ਜੀਵਾਂ ਨੂੰ ਪੈਦਾ ਕਰਕੇ, ਉਨ੍ਹਾਂ ਦੀ ਸਾਂਭ-ਸੰਭਾਲ (ਚਿੰਤਾ) ਵੀ ਆਪ ਹੀ ਕਰਦਾ ਹੈ। ਦੂਸਰੇ ਸਲੋਕ ਅਨੁਸਾਰ ਜਿਸ ਕਰਤਾਪੁਰਖ ਨੇ ਜਗਤ ਦੀ ਰਚਨਾ ਕੀਤੀ ਹੈ, ਉਸ ਦੀ ਮਿਹਰ ਤੋਂ ਬਿਨਾਂ ਰਸਮੀ ਕਰਮ-ਕਾਂਡ ਮਨੁਖ ਦਾ ਕੁਝ ਨਹੀਂ ਸਵਾਰ ਸਕਦੇ। ਪਉੜੀ ਵਿਚ ਕਰਤਾਪੁਰਖ ਦੀ ਮਿਹਰ ਲਈ ਜਰੂਰੀ, ਸਤਿਗੁਰੂ ਤੋਂ ਪ੍ਰਾਪਤ ਹੋਣ ਵਾਲੇ ਸੱਚੇ ਨਾਮ ਦੀ ਸੋਝੀ ਅਤੇ ਜੀਵਨ ਵਿਚ ਉਸ ਦੀ ਕਮਾਈ ਕਰਨ ਉਪਰ ਬਲ ਦਿਤਾ ਹੈ।
ਪਉੜੀ ॥
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੀ੍ ਸਚੁ ਕਮਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ ਕੈ ਹਿਰਦੈ ਸਚੁ ਵਸਾਇਆ ॥
ਮੂਰਖ ਸਚੁ ਨ ਜਾਣਨੀ੍ ਮਨਮੁਖੀ ਜਨਮੁ ਗਵਾਇਆ ॥
ਵਿਚਿ ਦੁਨੀਆ ਕਾਹੇ ਆਇਆ ॥੮॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।