introduction
ਸਿਖ ਧਰਮ ਵਿਚ ਹਰ ਖੁਸ਼ੀ ਜਾਂ ਗਮੀ ਦੇ ਮੌਕੇ ’ਤੇ ਬਾਣੀ ਦੇ ਪਾਠ ਜਾਂ ਗਾਇਨ ਦੀ ਪਰੰਪਰਾ ਹੈ। ਜਨਮ ਸੰਸਕਾਰ ਸਮੇਂ ਖੁਸ਼ੀ ਵਾਲੇ ਸ਼ਬਦ ਪੜ੍ਹੇ ਜਾਂਦੇ ਹਨ ਅਤੇ ਅਨੰਦ ਕਾਰਜ ਸਮੇਂ ਲਾਵਾਂ ਦਾ ਪਾਠ ਤੇ ਗਾਇਨ ਹੁੰਦਾ ਹੈ। ਇਸੇ ਤਰ੍ਹਾਂ ‘ਸਦੁ’ ਬਾਣੀ ਦਾ ਪਾਠ ਅਕਾਲ-ਚਲਾਣਾ ਕਰ ਚੁੱਕੇ ਪ੍ਰਾਣੀ ਦੀ ਅੰਤਮ ਅਰਦਾਸ ਸਮੇਂ ਕੀਤਾ ਜਾਂਦਾ ਹੈ। ਇਸ ਪ੍ਰਕਾਰ ਇਸ ਬਾਣੀ ਦਾ ਸੰਬੰਧ ਮਨੁਖ ਦੇ ਅੰਤਮ ਸੰਸਕਾਰ ਨਾਲ ਜੁੜਦਾ ਹੈ। ਇਤਿਹਾਸਕ ਸਰੋਤਾਂ ਅਨੁਸਾਰ ਵੀ ਇਸ ਬਾਣੀ ਦਾ ਸੰਬੰਧ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੇ ਜੋਤੀ-ਜੋਤਿ ਸਮਾਉਣ ਦੇ ਸਮੇਂ ਨਾਲ ਜੋੜਿਆ ਜਾਂਦਾ ਹੈ।
ਇਹ ਬਾਣੀ ਗੁਰੂ ਅਮਰਦਾਸ ਸਾਹਿਬ ਦੇ ਪੜਪੋਤੇ ਬਾਬਾ ਸੁੰਦਰ ਜੀ ਦੁਆਰਾ ਰਾਮਕਲੀ ਰਾਗ ਵਿਚ ਉਚਾਰਣ ਕੀਤੀ ਹੋਈ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੨੩-੯੨੪ ਉਪਰ ਦਰਜ ਹੈ। ਇਸ ਦੇ ਛੇ ਪਦੇ ਹਨ ਅਤੇ ਹਰ ਪਦੇ ਦੀਆਂ ਛੇ ਤੁਕਾਂ ਹਨ। ਇਹ ‘ਸੱਦ’ ਕਾਵਿ-ਰੂਪ ਵਿਚ ਉਚਾਰੀ ਗਈ ਹੈ।
ਇਸ ਬਾਣੀ ਵਿਚ ਗੁਰੂ ਅਮਰਦਾਸ ਸਾਹਿਬ ਵੱਲੋਂ ਆਪਣੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਕੀਤੀ ਜਾਣ ਵਾਲੀ ਕਿਰਿਆ ਅ ...