introduction
ਸਵੱਈਆ ਛੰਦ: ਸਵੱਈਆ ਭਾਰਤੀ ਕਾਵਿ-ਪਰੰਪਰਾ ਵਿਚ ਵਰਤਿਆ ਜਾਣ ਵਾਲਾ ਇਕ ਪ੍ਰਾਚੀਨ ਅਤੇ ਮਹੱਤਵਪੂਰਨ ਛੰਦ ਹੈ। ਇਹ ਅੱਖਰਾਂ ਦੀ ਗਿਣਤੀ ਅਧਾਰਤ ਛੰਦ ਵਰਣਿਕ ਅਤੇ ਮਾਤਰਾਵਾਂ ਦੀ ਗਿਣਤੀ ਅਧਾਰਤ ਛੰਦ ਮਾਤ੍ਰਿਕ, ਦੋਵਾਂ ਰੂਪਾਂ ਵਿਚ ਪ੍ਰਾਪਤ ਹੁੰਦਾ ਹੈ। ਪਰ ਸੰਸਕ੍ਰਿਤ ਸਾਹਿਤ ਵਿਚ ਕੇਵਲ ਵਰਣਿਕ ਸਵੱਈਏ ਹੀ ਮਿਲਦੇ ਹਨ। ਬਾਅਦ ਵਿਚ ਹਿੰਦੀ, ਪੰਜਾਬੀ, ਬ੍ਰਜ ਆਦਿ ਭਾਸ਼ਾਵਾਂ ਦੇ ਸਾਹਿਤ ਵਿਚ ਇਸ ਦੇ ਵਰਣਿਕ ਤੇ ਮਾਤ੍ਰਿਕ ਦੋਵੇਂ ਰੂਪ ਦ੍ਰਿਸ਼ਟੀਗੋਚਰ ਹੁੰਦੇ ਹਨ। ਵਰਣਿਕ ਸਵੱਈਏ ਵਿਚ ਪ੍ਰਤੀ ਚਰਣ ਆਮ ਤੌਰ ’ਤੇ ੨੨ ਤੋਂ ੨੬ ਵਰਣ ਹੁੰਦੇ ਹਨ। ਜਦਕਿ ਮਾਤ੍ਰਿਕ ਸਵੱਈਏ ਵਿਚ ਪ੍ਰਤੀ ਚਰਣ ਮਾਤਰਾਵਾਂ ਦੀ ਗਿਣਤੀ ੨੬ ਤੋਂ ੪੬ ਤਕ ਮਿਲਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਗੁਰੁ ਛੰਦ ਦਿਵਾਕਰ’ ਵਿਚ ਇਸ ਛੰਦ ਦੇ ੩੪ ਰੂਪਾਂ ਦੀ ਚਰਚਾ ਕੀਤੀ ਗਈ ਹੈ। ਵਖ-ਵਖ ਵਿਦਵਾਨਾਂ ਨੇ ਇਸ ਛੰਦ ਦੇ ੪੦ ਤੋਂ ਵੀ ਵਧ ਰੂਪ ਦਰਸਾਏ ਹਨ। ਸਿਖ-ਸਾਹਿਤ ਦੇ ਬਹੁਤ ਸਾਰੇ ਕਾਵਿਕ ਗ੍ਰੰਥਾਂ (ਦਸਮ ਗ੍ਰੰਥ, ਕਬਿੱਤ ਸਵੱਈਏ ਭਾਈ ਗੁਰਦਾਸ, ਗੁਰਬਿਲਾਸ ਪਾਤਸ਼ਾਹੀ ੬, ਗੁਰਬਿਲਾਸ ਪਾਤਸ਼ਾਹੀ ੧੦, ਭ ...