introduction
ਪੱਟੀ, ਲਿਪੀ ਅਧਾਰਤ ਇਕ ਕਾਵਿ-ਰੂਪ ਹੈ। ਲਿਪੀ ਦੇ ਅੱਖਰ-ਕ੍ਰਮ ਨੂੰ ਅਧਾਰ ਬਣਾ ਕੇ ਕਾਵਿ-ਰਚਨਾ ਕਰਨ ਦੀ ਪਰੰਪਰਾ ਬੜੀ ਪੁਰਾਣੀ ਹੈ। ਹਿਬਰੂ (ਇਬਰਾਨੀ) ਵਿਚ ਵੀ ਅਜਿਹੀ ਕਵਿਤਾ (alphabet poem) ਲਿਖੇ ਜਾਣ ਦਾ ਪਤਾ ਲੱਗਦਾ ਹੈ। ਵਖ-ਵਖ ਭਾਸ਼ਾਵਾਂ ਦੀਆਂ ਲਿਪੀਆਂ ਦੇ ਅੱਖਰਾਂ ’ਤੇ ਅਧਾਰਤ ਕੁਝ ਕਾਵਿ-ਰੂਪ ਇਸ ਪ੍ਰਕਾਰ ਹਨ:
ਸੰਸਕ੍ਰਿਤ ਵਿਚ ਦੇਵਨਾਗਰੀ ਲਿਪੀ ਦੇ ਇਕ ਅੱਖਰ ’ਤੇ ਅਧਾਰਤ: ਏਕਾਕਸ਼ਰੀ।
ਸਿਧ ਮਾਤ੍ਰਿਕਾ ਲਿਪੀ ਦੇ ਚੌਂਤੀ ਅੱਖਰਾਂ ’ਤੇ ਅਧਾਰਤ: ਚੌਂਤੀਸੀ (ਕੰਨ ਪਾਟੇ ਨਾਥਾਂ ਦੀ ਕਵਿਤਾ)।
ਹਿੰਦੀ ਵਿਚ ਦੇਵਨਾਗਰੀ ਲਿਪੀ ਦੇ ਬਵੰਜਾ ਅੱਖਰਾਂ ’ਤੇ ਅਧਾਰਤ: ਬਾਵਨ-ਅੱਖਰੀ।
ਫਾਰਸੀ-ਅਰਬੀ ਦੇ ਤੀਹ ਅੱਖਰਾਂ ’ਤੇ ਅਧਾਰਤ: ਸੀਹਰਫੀ।
ਪੰਜਾਬੀ ਵਿਚ ਜਿਥੇ ਦੂਜੀਆਂ ਕਾਵਿ-ਪਰੰਪਰਾਵਾਂ ਵਿਚੋਂ ਸੀਹਰਫੀ, ਚੌਂਤੀਸਾ, ਬਾਵਨ-ਅਖਰੀ ਆਦਿ ਲਿਪੀ ਅਧਾਰਤ ਕਾਵਿ-ਰੂਪ ਆਏ, ਉਥੇ ਇਸ ਦੀ ਆਪਣੀ ਲਿਪੀ (ਗੁਰਮੁਖੀ) ਅਧਾਰਤ ਪੱਟੀ ਜਾਂ ਪੈਂਤੀ ਅੱਖਰੀ ਆਦਿ ਮੌਲਿਕ ਕਾਵਿ-ਰੂਪ ਵੀ ਪ੍ਰਚਲਤ ਹੋਏ। ਪਿਆਰਾ ਸਿੰਘ ਪਦਮ ਨੇ ਇਨ੍ਹਾਂ ਰਚਨਾਵਾਂ ਦਾ ਪਿਛੋਕੜ ਸਿਧ ਮਾਤ੍ਰਿਕਾ ਲਿ ...