introduction
ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੬੦-੧੩੬੧ ਉਪਰ ਦਰਜ ਹੈ। ਇਸ ਬਾਣੀ ਦੇ ੨੪ ਸਲੋਕ ਹਨ। ਇਨ੍ਹਾਂ ਸਲੋਕਾਂ ਦੀਆਂ ਦੋ ਤੋਂ ਲੈ ਕੇ ਚਾਰ ਤਕ ਤੁਕਾਂ ਹਨ। ਇਸ ਬਾਣੀ ਦੇ ਸਿਰਲੇਖ ‘ਗਾਥਾ’ ਵਿਚ ‘ਸਲੇਸ਼’ ਅਲੰਕਾਰ ਦੀ ਵਰਤੋਂ ਹੋਈ ਜਾਪਦੀ ਹੈ। ਇਕ ਪਾਸੇ ਤਾਂ ਗਾਥਾ ਦਾ ਭਾਵ ਇਕ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਹੈ, ਜਿਸ ਵਿਚ ਇਸ ਬਾਣੀ ਦੀ ਰਚਨਾ ਕੀਤੀ ਗਈ ਹੈ; ਦੂਜੇ ਪਾਸੇ, ਗਾਥਾ ਦਾ ਭਾਵ ਪ੍ਰਭੂ ਦੀ ‘ਗੁਹਜ ਕਥਾ’ ਹੈ। ਇਸ ਬਾਰੇ ਬਾਣੀ ਦੇ ਛੇਵੇਂ ਸਲੋਕ ਵਿਚ ਸੰਕੇਤ ਕੀਤਾ ਵੀ ਮਿਲਦਾ ਹੈ: ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ॥ ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ॥੬॥ -ਗੁਰੂ ਗ੍ਰੰਥ ਸਾਹਿਬ ੧੩੬੦
ਉਪਰੋਕਤ ਤੁਕ ਵਿਚ ‘ਗਾਥਾ’ ਸ਼ਬਦ ਦੇ ਦੋ ਅਰਥ ਹਨ: ੧. ਗਾਥਾ ਬਾਣੀ। ੨. (ਗੋਪਾਲ ਦੀ) ਕਥਾ।
ਇਸ ਪ੍ਰਕਾਰ ਸਮੁੱਚੀ ਤੁਕ ਦਾ ਭਾਵ ਹੈ: ਗਾਥਾ ਬਾਣੀ ਵਿਚ ਗੋਪਾਲ-ਪ੍ਰਭੂ ਦੀ ਕਥਾ ਗੁੰਦੀ ਹੈ, ਇਸ ਨੂੰ ਕਥਨ ਅਤੇ ਵਿਚਾਰਨ ਨਾਲ ਹੰਕਾਰ ਦਾ ਨਾਸ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਦਸ ...