Guru Granth Sahib Logo
  
Available on:

introduction

ਇਸ ਸ਼ਬਦ ਦਾ ਸਿਰਲੇਖ ‘ਮਾਝ ਮਹਲਾ ੫ ਦਿਨ ਰੈਣਿ’ ਹੈ। ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਮਾਝ ਰਾਗ ਵਿਚ ਉਚਾਰੇ ਇਸ ਸ਼ਬਦ ਵਿਚਲਾ ‘ਦਿਨ ਰੈਣਿ’ ਸ਼ਬਦ-ਜੁੱਟ ਕਾਲ ਚੇਤਨਾ (ਸਮੇਂ ਦਾ ਗਿਆਨ) ’ਤੇ ਅਧਾਰਤ ਇਕ ਲੋਕ-ਕਾਵਿ ਰੂਪ ਹੈ। ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਇਸ ਕਾਵਿ-ਰੂਪ ਦੀ ਵਰਤੋਂ ਕਰਦਿਆਂ ਦਿਨ ਅਤੇ ਰਾਤ ਦੇ ਸਮੇਂ ਨੂੰ ਅਧਾਰ ਬਣਾ ਕੇ ਅਧਿਆਤਮਕ ਉਪਦੇਸ਼ ਦਿੱਤਾ ਹੈ। ਉਨ੍ਹਾਂ ਅਨੁਸਾਰ ਜੀਵਨ ਦੇ ਹਰ ਦਿਨ ਤੇ ਰਾਤ, ਭਾਵ ਸਮੁੱਚੇ ਸਮੇਂ ਨੂੰ, ਪ੍ਰਭੂ ਦੀ ਸੇਵਾ ਭਾਵ ਨਾਮ-ਸਿਮਰਨ ਦੁਆਰਾ ਸਫਲ ਬਣਾਉਣਾ ਚਾਹੀਦਾ ਹੈ। ਇਸ ਸ਼ਬਦ ਦੇ ਸਿਰਲੇਖ ਤੋਂ ਇਲਾਵਾ ਇਸ ਸ਼ਬਦ ਦੀਆਂ ਇਨ੍ਹਾਂ ਤਿੰਨ ਤੁਕਾਂ ਵਿਚ ਵੀ ‘ਦਿਨ ਰੈਣਿ’ ਸ਼ਬਦ-ਜੁੱਟ ਦੀ ਵਰਤੋਂ ਹੋਈ ਹੈ: ੧. ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥ -ਗੁਰੂ ਗ੍ਰੰਥ ਸਾਹਿਬ ੧੩੬ ੨. ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥ -ਗੁਰੂ ਗ੍ਰੰਥ ਸਾਹਿਬ ੧੩੭ ੩. ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥ -ਗੁਰੂ ਗ੍ਰੰਥ ਸਾਹਿਬ ੧੩੭ ਇਨ੍ਹਾਂ ਤੁਕਾਂ ਵਿਚ ‘ਸਿਮ ...
Tags