Guru Granth Sahib Logo
  
Available on:

introduction

ਭਗਤ ਰਾਮਾਨੰਦ ਜੀ (੧੩੬੬-੧੪੬੭ ਈ., ੧੪੨੩-੧੫੨੪ ਸੰਮਤ) ਦੁਆਰਾ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੯੫ ਉਪਰ ਦਰਜ ਹੈ। ਇਸ ਵਿਚ ਚਾਰ-ਚਾਰ ਤੁਕਾਂ ਦੇ ਤਿੰਨ ਪਦੇ ਹਨ। ਦੋ ਤੁਕਾਂ ਵਾਲਾ ‘ਰਹਾਉ’ ਦਾ ਪਦਾ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਬਸੰਤ ਰਾਗ ਵਿਚ ‘ਬਸੰਤੁ ਬਾਣੀ ਭਗਤਾਂ ਕੀ’ ਸਿਰਲੇਖ ਹੇਠ ਦਰਜ ਹੈ। ਇਸ ਸ਼ਬਦ ਵਿਚ ਭਗਤ ਰਾਮਾਨੰਦ ਜੀ ਨੇ ਕਿਸੇ ਦੇਵੀ-ਦੇਵਤੇ ਦੀ ਮੂਰਤੀ ਦੀ ਪੂਜਾ ਕਰਨ ਦੀ ਥਾਂ ਸਰਬ-ਵਿਆਪਕ ਪ੍ਰਭੂ ਦਾ ਸਿਮਰਨ ਕਰਨ ਉਪਰ ਬਲ ਦਿੱਤਾ ਹੈ। ਭਗਤ ਜੀ ਅਨੁਸਾਰ ਪ੍ਰਭੂ ਕਿਉਂਕਿ ਸਰਬ-ਵਿਆਪਕ ਹੈ, ਇਸ ਲਈ ਉਸ ਦੀ ਪੂਜਾ ਕਰਨ ਲਈ ਕਿਸੇ ਵਿਸ਼ੇਸ਼ ਸਥਾਨ ਜਾਂ ਤੀਰਥ ਉਪਰ ਜਾਣ ਦੀ ਜਰੂਰਤ ਨਹੀਂ ਹੈ।
Tags