Guru Granth Sahib Logo
  
ਇਤਿਹਾਸਕ ਪਖ ਤੋਂ ਗੁਰੂ ਅਮਰਦਾਸ ਸਾਹਿਬ ਦੇ ਸਲੋਕ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਮੁੰਦਾਵਣੀ ਮਹਲਾ ੫ ਦੇ ਉਚਾਰਣ ਨੂੰ ਪੰਡਿਤ ਤਾਰਾ ਸਿੰਘ ਨਰੋਤਮ ਨੇ ਗੁਰੂ ਅਰਜਨ ਸਾਹਿਬ ਦੇ ਵਿਆਹ ਨਾਲ ਜੋੜਿਆ ਹੈ। ਉਨ੍ਹਾਂ ਅਨੁਸਾਰ ਗੁਰੂ ਸਾਹਿਬ ਦਾ ਵਿਆਹ ੧੫੭੯ ਈ. ਨੂੰ ਮਾਤਾ ਗੰਗਾ ਜੀ ਨਾਲ ਹੋਇਆ। ਮਾਤਾ ਗੰਗਾ ਜੀ ਦੇ ਪਿਤਾ ਭਾਈ ਕ੍ਰਿਸ਼ਨ ਚੰਦ ਜੀ ਪਿੰਡ ਮਉ (ਜਲੰਧਰ) ਦੇ ਰਹਿਣ ਵਾਲੇ ਸਨ। ਜਿਸ ਸਮੇਂ ਜੰਞ ਗੁਰੂ ਸਾਹਿਬ ਦੇ ਸਹੁਰੇ ਘਰ ਪੁੱਜੀ ਤਾਂ ਸਹੁਰੇ ਪਰਵਾਰ ਦੀਆਂ ਬੀਬੀਆਂ ਨੇ ‘ਮੁੰਦਾਵਣੀ’ (ਬੁਝਾਰਤ) ਨਾਲ ਜੰਞ ਨੂੰ ਬੰਨ੍ਹ ਦਿੱਤਾ। ਗੁਰੂ ਸਾਹਿਬ ਨੇ ਇਸ ਬੰਨ੍ਹਣ ਨੂੰ ਖੋਲ੍ਹਣ ਹਿੱਤ ਇਹ ਬਾਣੀ ਉਚਾਰੀ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਇਹੀ ਬਾਣੀ ਆਪ ਜੀ ਨੇ ਆਪਣੀ ਮੁਹਰ ਦੇ ਰੂਪ ਵਿਚ ਸ਼ਾਮਲ ਕੀਤੀ।
Bani Footnote ਪੰਡਿਤ ਤਾਰਾ ਸਿੰਘ ਨਰੋਤਮ, ਗ੍ਰੰਥ ਗੁਰੁ ਗਿਰਾਰਥ ਕੋਸ਼, (ਸੰਪਾ.) ਗਿ. ਬਲਵੰਤ ਸਿੰਘ ਕੋਠਾ ਗੁਰੂ, ਪੰਨਾ ੫੯੫