ਗੁਰੂ ਗ੍ਰੰਥ ਸਾਹਿਬ ਵਿਚ ਦਰਜ ਜਿਆਦਾਤਰ ਬਾਣੀ (ਪੰਨਾ ੮-੧੩੫੩) ਰਾਗ-ਬਧ ਹੈ। ਪਰ ਅਰੰਭ ਵਿਚ ਜਪੁ ਬਾਣੀ (ਪੰਨਾ ੧-੮) ਅਤੇ ਅੰਤ ਵਿਚ ਦਰਜ ਸਲੋਕ ਤੇ ਸਵਈਏ
ਸਲੋਕ ਸਹਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਸਲੋਕ ਭਗਤ ਕਬੀਰ ਜੀਉ ਕੇ, ਸਲੋਕ ਸੇਖ ਫਰੀਦ ਕੇ, ਸਵਈਏ, ਸਲੋਕ ਵਾਰਾਂ ਤੇ ਵਧੀਕ, ਮੁੰਦਾਵਣੀ।
(ਪੰਨਾ ੧੩੫੩-੧੪੨੯) ਰਾਗ-ਮੁਕਤ ਹਨ। ਆਮ ਤੌਰ 'ਤੇ ਸਲੋਕ ਅਤੇ ਸਵਈਏ ਉਨ੍ਹਾਂ ਦੇ ਕਾਵਿਕ ਸੁਭਾਅ ਅਤੇ ਰੂਪ ਕਾਰਣ ਰਾਗ ਵਿਚ ਨਹੀਂ ਰਚੇ ਜਾਂਦੇ ਹਨ। ਇਸ ਲਈ ਵਿਚਾਰ ਅਧੀਨ ‘ਚਉਬੋਲੇ’ ਬਾਣੀ ਰਾਗ-ਮੁਕਤ, ਭਾਵ ਕਿਸੇ ਰਾਗ ਅਧੀਨ ਦਰਜ ਨਹੀਂ ਹੈ।