ਇਸ ਬਾਣੀ ਦੇ ਉਚਾਰੇ ਜਾਣ ਸੰਬੰਧੀ ਸੰਖੇਪ ਜਿਹਾ ਵੇਰਵਾ ਗਿ. ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਦਿੱਤਾ ਹੈ। ਉਨ੍ਹਾਂ ਅਨੁਸਾਰ ਗੁਰੂ ਰਾਮਦਾਸ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੁਖ ਭੰਜਨੀ ਬੇਰੀ ਸਾਹਿਬ ਵਾਲੇ ਪਾਵਨ ਅਸਥਾਨ ’ਤੇ ਬਿਰਾਜਮਾਨ ਸਨ। ਗੁਰੂ ਰਾਮਦਾਸ ਸਾਹਿਬ ਨੂੰ ਸਿਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ! ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਇਸ ਬੇਨਤੀ ਨੂੰ ਸੁਣ ਕੇ ਗੁਰੂ ਸਾਹਿਬ ਨੇ ਰਾਗ ਗਉੜੀ ਦੀ ਪੂਰਬੀ ਜਾਤੀ ਵਿਚ ਕਰਹਲੇ ਛੰਦ ਉਚਾਰਣ ਕੀਤਾ, ਜਿਹੜਾ ਇਸ ਬਾਣੀ ਦਾ ਨਾਮ ਵੀ ਹੈ।
ਗਿ. ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਸ਼੍ਰੋਮਣੀ ਦਮਦਮੀ ਸਟੀਕ, ਪੋਥੀ ਤੀਜੀ, ਪੰਨਾ ੮੬੩
ਇਸ ਤੋਂ ਇਲਾਵਾ ਇਸ ਬਾਣੀ ਦੇ ਇਤਿਹਾਸਕ ਪਖ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ।