Guru Granth Sahib Logo
  
ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੪੨੬ ਤੋਂ ੧੪੨੯ ਤਕ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੇ ੫੭ ਸਲੋਕ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ ਦਰਜ ਹਨ। ਪ੍ਰਚਲਤ ਸ਼ਬਦਾਵਲੀ ਵਿਚ ਇਨ੍ਹਾਂ ਨੂੰ ‘ਭੋਗ ਦੇ ਸਲੋਕ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਨ੍ਹਾਂ ਤੋਂ ਮਗਰੋਂ ‘ਮੁੰਦਾਵਣੀ ਮਹਲਾ ੫’ ਅਤੇ ‘ਰਾਗਮਾਲਾ’ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ
Bani Footnote ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ, ਜੋ ਗੁਰੂ ਅਰਜਨ ਸਾਹਿਬ ਵਲੋਂ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਅੰਮ੍ਰਿਤਸਰ, ਪੰਜਾਬ ਵਿਖੇ ੧੬੦੪ ਈ. ਵਿਚ ਤਿਆਰ ਕਰਵਾਇਆ ਗਿਆ।
ਗੁਰੂ ਅਰਜਨ ਸਾਹਿਬ (੧੫੫੩-੧੬੦੬ ਈ.) ਵਲੋਂ ੧੬੦੪ ਈ. ਵਿਚ ਤਿਆਰ ਕਰਵਾਈ ਜਾ ਚੁਕੀ ਸੀ। ਇਸ ਬੀੜ ਵਿਚ ਕਿਉਂਕਿ ਮਹਲਾ ੯ ਦੀ ਬਾਣੀ ਅੰਕਤ ਨਹੀਂ ਸੀ, ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ (੧੬੬੬-੧੭੦੮ ਈ.) ਵਲੋਂ ਤਿਆਰ ਕਰਵਾਈ ਦਮਦਮੀ ਬੀੜ
Bani Footnote ਗੁਰੂ ਗ੍ਰੰਥ ਸਾਹਿਬ ਦਾ ਉਹ ਸਰੂਪ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਭਾਈ ਮਨੀ ਸਿੰਘ ਜੀ ਪਾਸੋਂ ਤਿਆਰ ਕਰਵਾਇਆ ਗਿਆ। ਇਸ ਵਿਚ ਗੁਰੂ ਤੇਗਬਹਾਦਰ ਸਾਹਿਬ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸੇ ਸਰੂਪ ਨੂੰ ੧੭੦੮ ਈ. ਵਿਚ ਨਾਂਦੇੜ, ਮਹਾਰਾਸ਼ਟਰ ਵਿਖੇ ਗੁਰਿਆਈ ਦਿਤੀ।
ਵਿਚ ਇਨ੍ਹਾਂ ਸਲੋਕਾਂ ਨੂੰ ਦਰਜ ਕੀਤਾ ਗਿਆ।