ਇਸ ਸ਼ਬਦ ਦੇ ਇਤਿਹਾਸਕ ਪਖ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਸ਼ਬਦ ੨
ਇਸ ਸ਼ਬਦ ਦੇ ਇਤਿਹਾਸਕ ਪਖ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਸ਼ਬਦ ੩
ਇਸ ਸ਼ਬਦ ਦੇ ਉਚਾਰੇ ਜਾਣ ਸੰਬੰਧੀ ਸੰਤ ਹਰੀ ਸਿੰਘ ‘ਰੰਧਾਵੇ’ ਵਾਲੇ ਇਕ ਸਾਖੀ ਦਾ ਉਲੇਖ ਕਰਦੇ ਹਨ। ਉਨ੍ਹਾਂ ਅਨੁਸਾਰ ਇਕ ਵਾਰ ਗੁਰੂ ਅਮਰਦਾਸ ਸਾਹਿਬ ਨੇ ਪਿੰਡ ਡੱਲੇ ਦੇ ਰਹਿਣ ਵਾਲੇ ਭਾਈ ਪਾਰੋ ਜੀ ਨੂੰ ਕਿਹਾ ਕਿ ਤੁਸੀਂ ਗੁਰਤਾ-ਗੱਦੀ ਦੇ ਲਾਇਕ ਹੋ। ਤੁਹਾਨੂੰ ਗੱਦੀ ਦੇ ਦੇਈਏ? ਭਾਈ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ! ਮੈਨੂੰ ਸਿਖੀ ਵਿਚ ਹੀ ਅਨੰਦ ਹੈ, ਗੁਰੂ-ਸਰੂਪ ਵਿਚ ਨਹੀਂ। ਇਸ ਲਈ ਗੁਰੂ ਉਸ ਨੂੰ ਬਣਾਓ, ਜਿਸ ਨੂੰ ਧੁਰ ਤੋਂ ਬਣਾਉਣ ਦਾ ਹੁਕਮ ਹੈ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਪਾਰੋ ਜੀ! ਇਹ ਤੁਹਾਡੀ ਪਰਖ ਸੀ ਕਿ ਤੁਸੀਂ ਸਿਖੀ ਵਿਚ ਕਿੰਨੇ ਦ੍ਰਿੜ ਹੋ? ਤੁਸੀਂ ਸਿਖੀ ਮੰਗ ਕੇ ਸਭ ਕੁਝ ਮੰਗ ਲਿਆ। ਪਰ ਹੁਣ ਤੁਸੀਂ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ ਦਾ ਪਹਿਲਾ ਨਾਮ) ਦੀ ਪਰਖ ਕਰੋ ਕਿ ਉਹ ਗੁਰੂ ਬਣਨ ਦੇ ਜੋਗ ਹਨ? ਭਾਈ ਪਾਰੋ ਜੀ ਨੇ ਭਾਈ ਜੇਠਾ ਜੀ ਕੋਲ ਬੇਨਤੀ ਰੂਪ ਪ੍ਰਸ਼ਨ ਕੀਤਾ ਕਿ ਜੀਵ ਰੂਪ ਇਸਤਰੀ ਪੇਕੇ ਘਰ ਵਿਚ ਅਗਿਆਤ ਅਤੇ ਬੇਸਮਝ ਹੈ। ਇਸ ਨੂੰ ਪਤੀ ਰੂਪ ਪਰਮੇਸ਼ਰ ਦਾ ਦਰਸ਼ਨ ਕਿਵੇਂ ਹੋਵੇ? ਉਸ ਵੇਲੇ ਭਾਈ ਪਾਰੋ ਜੀ ਨੂੰ ਦਿੱਤੇ ਉੱਤਰ ਨੂੰ ਗੁਰੂ ਰਾਮਦਾਸ ਸਾਹਿਬ ਨੇ ਗੁਰਤਾ-ਗੱਦੀ ’ਤੇ ਸੁਭਾਇਮਾਨ ਹੋ ਕੇ ਇਸ ਸ਼ਬਦ ਦੇ ਰੂਪ ਵਿਚ ਉਚਾਰਣ ਕੀਤਾ।

ਭਾਈ ਪਾਰੋ ਜੀ ਵਾਲੀ ਉਪਰੋਕਤ ਸਾਖੀ ਦਾ ਵਿਸਥਾਰ ਗਿ. ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ‘ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਸ਼੍ਰੋਮਣੀ ਦਮਦਮੀ ਸਟੀਕ’ ਵਿਚ ਦਿੱਤਾ ਹੈ। ਇਸ ਵਿਸਥਾਰ ਅਨੁਸਾਰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਵੱਲ ਜਾਂਦਿਆਂ, ਭਾਈ ਪਾਰੋ ਜੀ ਦੀ ਘੋੜੀ ਗੈਬੀ ਸ਼ਕਤੀ ਨਾਲ ਜਮੀਨ ਤੋਂ ਉੱਚੀ ਚੱਲ ਰਹੀ ਸੀ। ਇਸ ਕੌਤਕ ਨੂੰ ਦੇਖ ਕੇ ਇਕ ਪਠਾਣ, ਜੋ ਫੌਜ ਦਾ ਸਰਦਾਰ ਸੀ, ਭਾਈ ਸਾਹਿਬ ਕੋਲ ਆਇਆ। ਉਸ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਆਪਣਾ ਸੇਵਕ ਬਣਾ ਲਓ। ਭਾਈ ਪਾਰੋ ਜੀ ਉਸ ਨੂੰ ਗੁਰੂ ਅਮਰਦਾਸ ਸਾਹਿਬ ਕੋਲ ਲੈ ਆਏ। ਗੁਰੂ ਸਾਹਿਬ ਨੇ ਭਾਈ ਪਾਰੋ ਜੀ ਨੂੰ ਕਿਹਾ ਕਿ ਇਸ ਪਠਾਣ ਨੂੰ ਤੁਸੀਂ ਉਪਦੇਸ਼ ਕਿਉਂ ਨਹੀਂ ਦਿੱਤਾ? ਭਾਈ ਪਾਰੋ ਜੀ ਨੇ ਬੇਨਤੀ ਕੀਤੀ ਕਿ ਉਪਦੇਸ਼ ਦੇਣ ਵਾਲੇ ਕੇਵਲ ਤੁਸੀਂ ਹੀ ਹੋ।

ਸ਼ਬਦ ੪
ਇਸ ਸ਼ਬਦ ਦੇ ਇਤਿਹਾਸਕ ਪਖ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਸ਼ਬਦ ੫
ਇਸ ਸ਼ਬਦ ਦੇ ਇਤਿਹਾਸਕ ਪਖ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਸ਼ਬਦ ੬
ਸੰਤ ਹਰੀ ਸਿੰਘ ‘ਰੰਧਾਵੇ ਵਾਲੇ’ ਅਨੁਸਾਰ ਇਹ ਸ਼ਬਦ ਗੁਰੂ ਅਰਜਨ ਸਾਹਿਬ ਦੁਆਰਾ ਖੁਸ਼ੀ ਵਿਚ ਉਚਾਰੇ ਉਨ੍ਹਾਂ ਸ਼ਬਦਾਂ ਵਿਚੋਂ ਇਕ ਹੈ, ਜਿਹੜੇ (ਗੁਰੂ) ਹਰਗੋਬਿੰਦ ਸਾਹਿਬ ਦੀ ਤਾਪ ਤੋਂ ਹੋਈ ਰਖਿਆ ਸਮੇਂ ਉਚਾਰੇ ਗਏ।
