ਰਾਗ ਗਉੜੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ‘ਗਉੜੀ’ ਰਾਗ ਨੂੰ ਤਰਤੀਬ ਅਨੁਸਾਰ ਤੀਜਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਤੇ ਤਿੰਨ ਭਗਤਾਂ ਦੀ ਬਾਣੀ ਪੰਨਾ ੧੫੧ ਤੋਂ ੩੪੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੪੦, ਗੁਰੂ ਅਮਰਦਾਸ ਸਾਹਿਬ ਦੇ ੩੯, ਗੁਰੂ ਰਾਮਦਾਸ ਸਾਹਿਬ ਦੇ ੧੧੫, ਗੁਰੂ ਅਰਜਨ ਸਾਹਿਬ ਦੇ ੪੬੨ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ੯ ਸ਼ਬਦ ਸ਼ਾਮਲ ਹਨ। ਭਗਤਾਂ ਵਿਚੋਂ, ਭਗਤ ਕਬੀਰ ਜੀ ਦੇ ੧੪੩, ਭਗਤ ਨਾਮਦੇਵ ਜੀ ਦਾ ੧ ਤੇ ਭਗਤ ਰਵਿਦਾਸ ਜੀ ਦੇ ੫ ਸ਼ਬਦ ਵੀ ਇਸ ਰਾਗ ਵਿਚ ਦਰਜ ਹਨ।

ਗਉੜੀ ਇਕ ਪ੍ਰਾਚੀਨ ਤੇ ਪ੍ਰਸਿਧ ਰਾਗ ਹੈ। ਪੁਰਾਤਨ ਸੰਗੀਤ ਗ੍ਰੰਥਾਂ ਵਿਚ ਇਸ ਨੂੰ ਗੋਰੀ, ਗਵਰੀ, ਗਉਰੀ, ਗੌੜੀ ਆਦਿ ਵੀ ਲਿਖਿਆ ਮਿਲਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ‘ਗਉੜੀ’ ਰਾਗ ਦੇ ੧੧ ਪ੍ਰਕਾਰ ਦਰਜ ਹਨ: ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਬੈਰਾਗਣਿ, ਗਉੜੀ ਚੇਤੀ, ਗਉੜੀ ਦੀਪਕੀ, ਗਉੜੀ ਪੂਰਬੀ, ਗਉੜੀ ਪੂਰਬੀ ਦੀਪਕੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ ਤੇ ਗਉੜੀ ਸੋਰਠਿ।
ਰਾਗ ਗਉੜੀ ਦੀਪਕੀ
‘ਸੋਹਿਲਾ’ ਬਾਣੀ ਦੇ ਪੰਜ ਸ਼ਬਦਾਂ ਵਿਚੋਂ ਸਭ ਤੋਂ ਪਹਿਲਾ ਸ਼ਬਦ ਰਾਗ ‘ਗਉੜੀ ਦੀਪਕੀ’ ਵਿਚ ਦਰਜ ਹੈ। ਇਸ ਲਈ ਇਥੇ ਕੇਵਲ ‘ਗਉੜੀ ਦੀਪਕੀ’ ਰਾਗ ਬਾਰੇ ਹੀ ਵਿਚਾਰ ਕੀਤੀ ਜਾ ਰਹੀ ਹੈ। ਇਸ ਰਾਗ ਦਾ ਉਲੇਖ ਸਿਰਫ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਪ੍ਰਾਪਤ ਹੁੰਦਾ ਹੈ ਅਤੇ ਇਸ ਵਿਚ ਕੇਵਲ ਗੁਰੂ ਨਾਨਕ ਸਾਹਿਬ ਦਾ ਇਹ ਇਕ ਸ਼ਬਦ ਹੀ ਹੈ।

‘ਗਉੜੀ ਦੀਪਕੀ’ ਅਪ੍ਰਚਲਤ ਰਾਗਾਂ ਦੇ ਵਰਗ ਵਿਚ ਆਉਂਦਾ ਹੈ। ਇਸ ਰਾਗ ਦੀ ਰਚਨਾ ‘ਗਉੜੀ’ ਅਤੇ ‘ਦੀਪਕੀ’ ਦੇ ਮਧੁਰ ਸੁਮੇਲ ਦੁਆਰਾ ਹੁੰਦੀ ਹੈ। ਇਸ ਪ੍ਰਕਾਰ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ੩੧ ਮਿਸ਼ਰਤ ਰਾਗਾਂ ਵਿਚ ਗਿਣਿਆ ਜਾਂਦਾ ਹੈ।
ਰਾਗਾਂਗ

ਦੀਪਕ ਅੰਗ: ਨੀ (ਮੰਦਰ ਸਪਤਕ) ਸਾ ਗਾ ਮਾ (ਤੀਬਰ) ਪਾ
ਪੂਰਬੀ ਅੰਗ: ਨੀ (ਮੰਦਰ ਸਪਤਕ) ਰ (ਕੋਮਲ) ਗਾ ਮਾ (ਤੀਬਰ) ਪਾ

ਸੰਗੀਤ ਦੇ ਵਿਦਵਾਨਾਂ ਨੇ ਰਾਗ ‘ਗਉੜੀ’ ਦੇ ਅਰੰਭ ਦੀਆਂ ਇਨ੍ਹਾਂ ਦੋਵੇਂ ਵਿਧੀਆਂ ਨੂੰ ਸਹੀ ਮੰਨਿਆ ਹੈ। ਇਸ ਰਾਗ ਦੇ ਆਰੋਹ ਵਿਚ ‘ਪਾ’ ਸਵਰ ਵਰਜਤ ਨਹੀਂ ਹੈ। ਪਰ ਆਮ ਤੌਰ ’ਤੇ ‘ਸਾ’ ਸਵਰ ਵਿਚ ਪ੍ਰਵੇਸ਼ ਕਰਨ ਸਮੇਂ ਇਸ ਦਾ ਤਿਆਗ ਕੀਤਾ ਜਾਂਦਾ ਹੈ। ਦੀਪਕ ਅੰਗ ਦੀ ‘ਪਾ’ ‘ਗਾ’ ‘ਰੇ’ (ਕੋਮਲ) ‘ਸਾ’ ਸੁਰ ਸੰਗਤੀ, ਇਸ ਰਾਗ ਵਿਚ ਲਾਜ਼ਮੀ ਤੌਰ ’ਤੇ ਪ੍ਰਯੋਗ ਕੀਤੀ ਜਾਂਦੀ ਹੈ।

ਰਾਗ ਦਾ ਸਰੂਪ
ਥਾਟ: ਪੂਰਬੀ ਕਲਿਆਣ
ਸਵਰ: ਰੇ (ਕੋਮਲ) ਮਾ (ਤੀਵਰ) ਹੋਰ ਸਾਰੇ ਸ਼ੁੱਧ
ਜਾਤੀ: ਵਕਰ-ਸੰਪੂਰਨ
ਵਾਦੀ: ਸਾ
ਸੰਵਾਦੀ: ਪਾ
ਆਰੋਹ: ਸਾ ਗਾ ਮਾ (ਤੀਵਰ) ਪਾ, ਮਾ (ਤੀਵਰ) ਧਾ ਨੀ ਸਾ (ਤਾਰ ਸਪਤਕ) ਰੇ (ਤਾਰ ਸਪਤਕ ਕੋਮਲ) ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ, ਧਾ ਪਾ ਮਾ (ਤੀਵਰ) ਗਾ ਸਾ, ਰੇ (ਕੋਮਲ) ਗਾ ਰੇ (ਕੋਮਲ) ਸਾ ਨੀ (ਮੰਦਰ ਸਪਤਕ) ਸਾ।
ਪਕੜ:ਧਾ ਪਾ ਮਾ (ਤੀਵਰ) ਗਾ ਸਾ, ਰੇ (ਕੋਮਲ) ਗਾ ਰੇ (ਕੋਮਲ) ਸਾ ਨੀ (ਮੰਦਰ ਸਪਤਕ), ਸਾ।
ਗਾਇਨ ਸਮਾਂ
ਰਾਤ ਦਾ ਪਹਿਲਾ ਪਹਿਰ
ਸ਼ਬਦ ੨
ਆਸਾ ਰਾਗ
ਗੁਰਮਤਿ ਸੰਗੀਤ ਵਿਚ ਰਾਗ ਆਸਾ ਬਹੁਤ ਮਹੱਤਵਪੂਰਨ ਹੈ। ਆਸਾ ਰਾਗ ਦੀਆਂ ਮਧੁਰ ਸੁਰਾਂਵਲੀਆਂ, ਪੰਜਾਬ ਦੀ ਪਵਿਤਰ ਧਰਤੀ ਦੇ ਕਣ-ਕਣ ਵਿਚ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ‘ਆਸਾ ਕੀ ਵਾਰ’ ਦੇ ਰਾਹੀਂ ਪ੍ਰਵੇਸ਼ ਕਰਦੀਆਂ ਹਨ। ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿਚ ਸਮਾਉਣ ਲਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਂ ‘ਸੋ ਦਰੁ’ ਦੀ ਕੀਰਤੀ ਗਾਉਂਦੀਆਂ ਹਨ।
ਗੁਰੂ ਗ੍ਰੰਥ ਸਾਹਿਬ ਦੇ ੩੧ ਮੁਖ ਰਾਗਾਂ ਵਿਚੋਂ ਆਸਾ ਰਾਗ ਨੂੰ ਤਰਤੀਬ ਅਨੁਸਾਰ ਚਉਥਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਅੰਤਰਗਤ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੪੭ ਤੋਂ ੪੮੮ ਤਕ ਬਾਣੀ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੭੦, ਗੁਰੂ ਅਮਰਦਾਸ ਸਾਹਿਬ ਦੇ ੪੮, ਗੁਰੂ ਰਾਮਦਾਸ ਸਾਹਿਬ ਦੇ ੩੦, ਗੁਰੂ ਅਰਜਨ ਸਾਹਿਬ ਦੇ ੧੮੮, ਗੁਰੂ ਤੇਗ ਬਹਾਦਰ ਸਾਹਿਬ ਦਾ ੧, ਭਗਤ ਕਬੀਰ ਜੀ ਦੇ ੩੭, ਭਗਤ ਨਾਮਦੇਵ ਜੀ ਦੇ ੫, ਭਗਤ ਰਵਿਦਾਸ ਜੀ ਦੇ ੬, ਭਗਤ ਧੰਨਾ ਜੀ ਅਤੇ ਬਾਬਾ ਫਰੀਦ ਜੀ ਦੇ ੨-੨ ਸ਼ਬਦ ਦਰਜ ਹਨ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਧ ਸ਼ਬਦ ਇਸੇ ਹੀ ਰਾਗ ਵਿਚ ਉਚਾਰਣ ਕੀਤੇ ਹਨ।
ਆਸਾ ਰਾਗ ਦੇ ਅਨੇਕ ਪ੍ਰਕਾਰ ਪ੍ਰਚਲਤ ਹਨ। ਪੁਰਾਤਨ ਸਮਿਆਂ ਵਿਚ ਰਾਗੀ ਸਿੰਘ ਇਸ ਰਾਗ ਨੂੰ ਵਖ-ਵਖ ਅੰਗਾਂ ਸਹਿਤ ਬਾਖੂਬੀ ਗਾਇਨ ਕਰਦੇ ਸਨ। ਜਿਵੇਂ ਕਿ ਪਹਾੜੀ ਅੰਗ ਨਾਲ, ਬਿਲਾਵਲ ਅੰਗ ਨਾਲ, ਕਲਿਆਣ ਅੰਗ ਨਾਲ ਅਤੇ ਕਾਫੀ ਅੰਗ ਨਾਲ।
ਆਸਾ ਰਾਗ ਹਿੰਦੁਸਤਾਨੀ ਸੰਗੀਤ ਦੇ ਪ੍ਰਚਲਤ ਰਾਗਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਸੰਗੀਤਕ ਗ੍ਰੰਥਾਂ ਵਿਚ ਵੀ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਇਸ ਰਾਗ ਨਾਲ ਮਿਲਦਾ-ਜੁਲਦਾ ਰਾਗ ‘ਮਾਂਡ’ ਵੀ ਹੈ। ਰਾਗ ਆਸਾ ਤੇ ਰਾਗ ਮਾਂਡ ਵਿਚ ਸਵਰ ਬੇਸ਼ਕ ਉਹੀ ਪ੍ਰਯੋਗ ਹੁੰਦੇ ਹਨ, ਪਰ ਵਖੋ-ਵਖਰੇ ਚਲਣ ਕਾਰਨ ਇਹ ਰਾਗ ਇਕ ਦੂਜੇ ਤੋਂ ਭਿੰਨ ਹੋ ਜਾਂਦੇ ਹਨ। ਇਹ ਦੋਵੇਂ ਹੀ ਰਾਗ ਲੋਕ-ਧੁਨਾਂ ‘ਤੇ ਆਧਾਰਤ ਮੰਨੇ ਜਾਂਦੇ ਹਨ।
ਇਸ ਰਾਗ ਦੀ ਤਾਸੀਰ ਭਗਤੀ ਰਸ ਵਾਲੀ ਹੈ। ਪਟਿਆਲਾ ਰਿਆਸਤ ਦੇ ਦਰਬਾਰੀ ਰਾਗੀ ਅਤੇ ਕਵੀ, ਮਾਸਟਰ ਭਾਈ ਪ੍ਰੇਮ ਸਿੰਘ, ‘ਰਤਨ ਸੰਗੀਤ ਭੰਡਾਰ’ ਵਿਚ ਲਿਖਦੇ ਹਨ ਕਿ ਰਾਗ ਆਸਾ, ਸਿਰੀਰਾਗੁ, ਮੇਘ ਰਾਗ ਅਤੇ ਮਾਰੂ ਰਾਗ ਦੇ ਸੁਮੇਲ ਤੋਂ ਪ੍ਰਾਪਤ ਹੁੰਦਾ ਹੈ। ਇਹ ਸੰਧੀ-ਪ੍ਰਕਾਸ਼ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜੋ ਸਵੇਰੇ ਅਤੇ ਸ਼ਾਮ ਨੂੰ ਗਾਇਆ ਤੇ ਵਜਾਇਆ ਜਾਂਦਾ ਹੈ। ਇਹ ਉਤ੍ਰਾਂਗ ਵਾਦੀ ਰਾਗ ਹੈ।
ਆਸਾ ਰਾਗ ਪੰਜਾਬ ਦਾ ਪ੍ਰਸਿੱਧ ਅਤੇ ਮਿੱਠਾ ਰਾਗ ਹੈ। ਗੁਰੂ ਨਾਨਕ ਸਾਹਿਬ ਤੋਂ ਕਾਫੀ ਸਮਾਂ ਪਹਿਲਾਂ ਪ੍ਰਚਲਤ ਹੋਈ ‘ਟੁੰਡੇ ਅਸਰਾਜੇ ਦੀ ਵਾਰ’ ਵੀ ਇਸ ਰਾਗ ਵਿਚ ਹੀ ਗਾਈ ਜਾਂਦੀ ਸੀ। ਗੁਰੂ ਨਾਨਕ ਸਾਹਿਬ ਤੋਂ ਪੂਰਬਲੇ ਭਗਤ ਬਾਣੀਕਾਰਾਂ ਦੀ ਬਾਣੀ ਵੀ ਇਸ ਰਾਗ ਵਿਚ ਰਚੀ ਹੋਣ ਕਾਰਣ ਇਹ ਤੱਥ ਸਥਾਪਤ ਹੋ ਜਾਂਦਾ ਹੈ ਕਿ ਇਹ ਰਾਗ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਹੀ ਪ੍ਰਚਲਤ ਸੀ। ਇਸ ਰਾਗ ਵਿਚ ਗਾਈਆਂ-ਸੁਣਾਈਆਂ ਜਾਂਦੀਆਂ ਲੋਕ ਗਾਥਾਵਾਂ, ਗੀਤ, ਕਿੱਸੇ ਅਤੇ ਧੁਨਾਂ ਅਤਿਅੰਤ ਮਨਮੋਹਕ ਸਨ/ਹਨ। ਆਪਣੀਆਂ ਖਾਸ ਵਿਸ਼ੇਸ਼ਤਾਵਾਂ ਕਰਕੇ ਇਹ ਰਾਗ ਕੀਰਤਨ ਪਰੰਪਰਾ ਤੋਂ ਇਲਾਵਾ, ਲੋਕ ਸੰਗੀਤ, ਅਰਧ ਸ਼ਾਸਤਰੀ ਸੰਗੀਤ ਅਤੇ ਫਿਲਮੀ ਸੰਗੀਤ ‘ਤੇ ਵੀ ਛਾਇਆ ਹੋਇਆ ਹੈ।
ਸ੍ਰੀ ਵਿਮਲਕਾਂਤ ਰਾਏ ਚੌਧਰੀ ਨੇ ਹਿੰਦੁਸਤਾਨੀ ਸੰਗੀਤ ਦੇ ਰਾਗ ਆਸ਼ਾ ਦੇ ਦੋ ਸਰੂਪ ਦਿਤੇ ਹਨ। ਇਕ ਵਿਚ ਰੇ ਗਾ ਧਾ ਨੀ ਕੋਮਲ ਅਤੇ ਦੂਜੇ ਸਰੂਪ ਵਿਚ ਨੀ ਕੋਮਲ ਅਤੇ ਜਾਤੀ ਔੜਵ-ਸ਼ਾੜਵ ਦੱਸੀ ਹੈ। ਰਾਗ ਆਸ਼ਾ ਦਾ ਇਹ ਦੂਜਾ ਸਰੂਪ ਗੁਰਮਤਿ ਸੰਗੀਤ ਵਿਚ ਪ੍ਰਚਲਤ ਆਸਾ ਰਾਗ ਦੇ ਸਰੂਪ ਦੇ ਨੇੜੇ ਹੈ।

ਰਾਗੁ ਆਸਾ ਦਾ ਸਰੂਪ
ਥਾਟ: ਬਿਲਾਵਲ
ਸਵਰ: ਸਾਰੇ ਸ਼ੁਧ
ਵਰਜਤ ਸਵਰ: ਆਰੋਹ ਵਿਚ ਗ ਤੇ ਨੀ
ਜਾਤੀ: ਔੜਵ-ਸੰਪੂਰਨ
ਵਾਦੀ: ਮ
ਸੰਵਾਦੀ: ਸਂ
ਆਰੋਹ: ਸ, ਰ ਮ, ਪ ਧ, ਸਂ
ਅਵਰੋਹ: ਸਂ ਨੀ, ਧ ਪ ਮ, ਗ ਰੇ ਗ ਸ
ਪਕੜ: ਰੇ ਮ, ਪ, ਧ ਸ (ਤਾਰ ਸਪਤਕ), ਨੀ ਧ ਪ ਮ, ਗ ਸ ਰੇ ਗ ਸ।
ਗਾਇਨ ਸਮਾਂ
ਸਵੇਰੇ ਅਤੇ ਸ਼ਾਮ ਦਾ ਪਹਿਲਾ ਪਹਿਰ।
ਸ਼ਬਦ ੩
ਰਾਗ ਧਨਾਸਰੀ
‘ਆਰਤੀ’ ਸਿਰਲੇਖ ਵਾਲਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਧਨਾਸਰੀ ਰਾਗ ਵਿਚ ਉਚਾਰਣ ਕੀਤਾ ਹੈ। ‘ਧਨਾਸਰੀ’ ਭਾਰਤੀ ਸੰਗੀਤ ਪਰੰਪਰਾ ਨਾਲ ਸੰਬੰਧਤ ਉਤਰੀ ਭਾਰਤ ਦਾ ਇਕ ਮਧੁਰ ਰਾਗ ਹੈ, ਜਿਸ ਦਾ ਜਿਕਰ ਸ਼ਾਸਤਰੀ ਸੰਗੀਤ ਵਿਚ ਇਕ ਵਿਸ਼ੇਸ਼ ਰਾਗ ਵਜੋਂ ਕੀਤਾ ਜਾਂਦਾ ਹੈ। ਪ੍ਰਾਚੀਨ ਸੰਗੀਤਕ ਗ੍ਰੰਥਾਂ ਵਿਚ ਧਨਾਸਰੀ ਦੇ ਧਨਾਸੀ, ਧਨਾਯਸੀ, ਧਨਾਸ਼ਰੀ ਆਦਿ ਨਾਮ ਦਿਤੇ ਗਏ ਹਨ। ਪ੍ਰੋ. ਪਿਆਰਾ ਸਿੰਘ ਪਦਮ ਅਨੁਸਾਰ ‘ਧਨਾਸਰੀ’ ਪੱਛਮੀ ਪੰਜਾਬ ਦੇ ਇਕ ਭਾਗ ਦਾ ਨਾਮ ਸੀ ਤੇ ਇਥੋਂ ਦੀ ਸਥਾਨਕ ਧੁਨ ਦੇ ਅਧਾਰ ‘ਤੇ ਹੀ ਇਸ ਰਾਗ ਦੀ ਸਥਾਪਨਾ ਹੋਈ।

ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਧਨਾਸਰੀ

ਹਿੰਦੁਸਤਾਨੀ ਸੰਗੀਤ ਵਿਚ ਪੁੰਡਰੀਕ ਵਿਠੁਲ ਨੇ ਰਾਗ-ਰਾਗਣੀ ਵਰਗੀਕਰਨ ਅਨੁਸਾਰ ਧਨਾਸਰੀ ਨੂੰ ਸ਼ੁੱਧ ਭੈਰਵ ਰਾਗ ਦੀ ਰਾਗਣੀ ਮੰਨਿਆ ਹੈ।

ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਦਰਜ ‘ਰਾਗਮਾਲਾ’ ਵਿਚ ਵੀ ਇਸ ਦਾ ਉਲੇਖ ਰਾਗਣੀ ਵਜੋਂ ਹੀ ਕੀਤਾ ਗਿਆ ਹੈ।

ਪਰ ਕੁਝ ਆਧੁਨਿਕ ਕਾਲ ਦੇ ਸਿਖ ਵਿਦਵਾਨ ਇਹ ਤਰਕ ਵੀ ਦਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਰਲੇਖਾਂ ਵਿਚ ਕੇਵਲ ‘ਰਾਗ’ ਸ਼ਬਦ ਹੀ ਵਰਤਿਆ ਗਿਆ ਹੈ, ਕਿਤੇ ਵੀ ‘ਰਾਗਣੀ’ ਨਹੀਂ ਲਿਖਿਆ ਗਿਆ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਰਾਗਣੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰਮਤਿ ਸੰਗੀਤ ਵਿਚ ਰਾਗ-ਰਾਗਣੀ ਵਰਗੀਕਰਨ ਲਈ ਕੋਈ ਸਥਾਨ ਨਹੀਂ ਹੈ।
ਡਾ. ਗੁਰਨਾਮ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ “ਪ੍ਰਯੁਕਤ ਸਮੂਹ ਰਾਗ ਕਿਉਂਕਿ ਇਕ ਵਿਸ਼ਿਸ਼ਟ ਸਿਧਾਂਤਕਤਾ ਦੇ ਧਾਰਨੀ ਹਨ, ਇਸ ਲਈ ਇਹਨਾਂ ਨੂੰ ਸੰਗੀਤ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਹੀ ਅਧਿਐਨ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਮੱਧਕਾਲ ਵਿਚ ਪ੍ਰਚਲਿਤ ਰਾਗ-ਰਾਗਣੀ ਵਰਗੀਕਰਣ ਦੇ ਬਹੁਪਰਤੀ ਝਮੇਲਿਆਂ ਨੂੰ ਇਕ ਦਿਸ਼ਾ ਪ੍ਰਦਾਨ ਕਰਨ ਲਈ, ਗੁਰੂ ਸਾਹਿਬ ਨੇ ਸਮੂਹ ਰਾਗਾਂ ਲਈ ਕੇਵਲ ‘ਰਾਗੁ’ ਸ਼ਬਦ ਦਾ ਹੀ ਪ੍ਰਯੋਗ ਕੀਤਾ ਹੈ।”

ਭਾਈ ਅਵਤਾਰ ਸਿੰਘ

ਭਾਰਤੀ ਸੰਗੀਤ ਸ਼ਾਸ਼ਤਰੀਆਂ ਨੇ ਧਨਾਸਰੀ ਦੇ ਤਿੰਨ ਵਖ-ਵਖ ਸਰੂਪਾਂ ਦਾ ਜਿਕਰ ਕੀਤਾ ਹੈ। ਰਘੁਨਾਥ ਤਲੇਗਾਵਕਰ ਤੇ ਆਚਾਰੀਆ ਕ੍ਰਿਸ਼ਨ ਨਰਾਇਣ ਰਤੰਜਨਕਰ ਨੇ ਕਾਫ਼ੀ ਥਾਟ ਦਾ, ਪੰਡਿਤ ਭਾਤਖੰਡੇ ਤੇ ਪੰਡਿਤ ਰਾਮ ਕ੍ਰਿਸ਼ਨ ਵਿਆਸ ਨੇ ਕਾਫ਼ੀ ਤੇ ਭੈਰਵੀ ਥਾਟ ਦਾ ਅਤੇ ਵਿਮਲਕਾਂਤ ਰਾਏ ਚੌਧਰੀ ਨੇ ਕਾਫ਼ੀ ਤੇ ਭੈਰਵੀ ਦੇ ਨਾਲ-ਨਾਲ ਇਕ ਹੋਰ ਥਾਟ ਦਾ ਵੀ ਵਰਣਨ ਕੀਤਾ ਹੈ।

ਭਾਰਤੀ ਸੰਗੀਤ ਦੇ ਕੁਝ ਪੁਰਾਣੇ ਕਲਾਕਾਰ ਧਨਾਸਰੀ ਤੋਂ ਭਾਵ ਪੂਰਬੀ ਥਾਟ ਦੀ ਪੂਰੀਆ ਧਨਾਸਰੀ ਤੋਂ ਲੈਂਦੇ ਹਨ। ਪਰ ਪੰਜਾਬ ਦੀ ਸੰਗੀਤ ਪਰੰਪਰਾ ਨਾਲ ਸੰਬੰਧਤ ਕਲਾਕਾਰ ਧਨਾਸਰੀ ਨੂੰ ਕਾਫ਼ੀ ਤੇ ਭੈਰਵੀ ਥਾਟ ਦੇ ਦੋ ਵਖ-ਵਖ ਰੂਪਾਂ ਵਿਚ ਗਾਉਂਦੇ ਹਨ, ਜਿਨ੍ਹਾਂ ਵਿਚੋਂ ਕਾਫ਼ੀ ਥਾਟ ਦੀ ਧਨਾਸਰੀ ਵਧੇਰੇ ਪ੍ਰਚਾਰ ਵਿਚ ਹੈ।

ਪ੍ਰੋ. ਕਰਤਾਰ ਸਿੰਘਅਨੁਸਾਰ ਵਿਦਵਾਨਾਂ ਨੇ ਕਾਫ਼ੀ ਥਾਟ ਤੋਂ ਬਣੇ ਰਾਗ ਧਨਾਸਰੀ ਦੇ ਨਿਮਨ ਲਿਖਤ ਸਰੂਪ ਦਾ ਹੀ ਵਧੇਰੇ ਵਰਣਨ ਕੀਤਾ ਹੈ:

ਰਾਗ ਧਨਾਸਰੀ ਦਾ ਸਰੂਪ
ਥਾਟ: ਕਾਫ਼ੀ
ਸਵਰ: ਗੰਧਾਰ ਤੇ ਨਿਸ਼ਾਦ ਕੋਮਲ ਹੋਰ ਸਾਰੇ ਸ਼ੁਧ
ਵਰਜਿਤ ਸਵਰ: ਆਰੋਹ ਵਿਚ ਰਿਸ਼ਭ ਤੇ ਧੈਵਤ
ਜਾਤੀ: ਔੜਵ ਸੰਪੂਰਨ
ਵਾਦੀ: ਪੰਚਮ
ਸੰਵਾਦੀ: ਸ਼ੜਜ
ਆਰੋਹ: ਸਾ ਗਾ (ਕੋਮਲ), ਮਾ ਪਾ, ਨੀ (ਕੋਮਲ) ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਧਾ ਪਾ, ਮਾ ਪਾ ਗਾ (ਕੋਮਲ), ਰੇ ਸਾ।
ਮੁੱਖ ਅੰਗ (ਪਕੜ): ਨੀ (ਕੋਮਲ ਮੰਦਰ ਸਪਤਕ) ਸਾ ਗਾ (ਕੋਮਲ) ਮਾ ਪਾ, ਨੀ (ਕੋਮਲ) ਧਾ ਪਾ, ਮਾ ਪਾ ਗਾ (ਕੋਮਲ), ਰੇ ਸਾ।

ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।
ਸ਼ਬਦ ੪
ਰਾਗ ਗਉੜੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ‘ਗਉੜੀ’ ਰਾਗ ਨੂੰ ਤਰਤੀਬ ਅਨੁਸਾਰ ਤੀਜਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ੫ ਗੁਰੂ ਸਾਹਿਬਾਨ ਤੇ ੩ ਭਗਤਾਂ ਦੀ ਬਾਣੀ ਪੰਨਾ ੧੫੧ ਤੋਂ ੩੪੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੪੦, ਗੁਰੂ ਅਮਰਦਾਸ ਸਾਹਿਬ ਦੇ ੩੯, ਗੁਰੂ ਰਾਮਦਾਸ ਸਾਹਿਬ ਦੇ ੧੧੫, ਗੁਰੂ ਅਰਜਨ ਸਾਹਿਬ ਦੇ ੪੬੨ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ੯ ਸ਼ਬਦ ਸ਼ਾਮਲ ਹਨ। ਭਗਤਾਂ ਵਿਚੋਂ, ਭਗਤ ਕਬੀਰ ਜੀ ਦੇ ੧੪੩, ਭਗਤ ਨਾਮਦੇਵ ਜੀ ਦਾ ੧ ਤੇ ਭਗਤ ਰਵਿਦਾਸ ਜੀ ਦੇ ੫ ਸ਼ਬਦ ਵੀ ਇਸ ਰਾਗ ਵਿਚ ਦਰਜ ਹਨ।

ਗਉੜੀ ਇਕ ਪ੍ਰਾਚੀਨ ਤੇ ਪ੍ਰਸਿਧ ਰਾਗ ਹੈ। ਪੁਰਾਤਨ ਸੰਗੀਤ ਗ੍ਰੰਥਾਂ ਵਿਚ ਇਸ ਨੂੰ ਗੋਰੀ, ਗਵਰੀ, ਗਉਰੀ, ਗੌੜੀ ਆਦਿ ਵੀ ਲਿਖਿਆ ਮਿਲਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ‘ਗਉੜੀ’ ਰਾਗ ਦੇ ੧੧ ਪ੍ਰਕਾਰ ਦਰਜ ਹਨ: ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਬੈਰਾਗਣਿ, ਗਉੜੀ ਚੇਤੀ, ਗਉੜੀ ਦੀਪਕੀ, ਗਉੜੀ ਪੂਰਬੀ, ਗਉੜੀ ਪੂਰਬੀ ਦੀਪਕੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ ਤੇ ਗਉੜੀ ਸੋਰਠਿ।
ਰਾਗ ਗਉੜੀ ਪੂਰਬੀ
ਗਉੜੀ ਰਾਗ ਦੇ ਇਸ ਪ੍ਰਕਾਰ (ਗਉੜੀ ਪੂਰਬੀ) ਵਿਚ ੪ ਗੁਰੂ ਸਾਹਿਬਾਨ ਤੇ ੨ ਭਗਤਾਂ ਦੀ ਬਾਣੀ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੨, ਗੁਰੂ ਅਮਰਦਾਸ ਸਾਹਿਬ ਦੇ ੫, ਗੁਰੂ ਰਾਮਦਾਸ ਸਾਹਿਬ ਦੇ ੧੪ ਤੇ ਗੁਰੂ ਅਰਜਨ ਸਾਹਿਬ ਦੇ ੨੩ ਸ਼ਬਦ ਦਰਜ ਹਨ। ਭਗਤਾਂ ਵਿਚੋਂ ਭਗਤ ਕਬੀਰ ਜੀ ਦੇ ੨੩ ਤੇ ਭਗਤ ਰਵਿਦਾਸ ਜੀ ਦਾ ੧ ਸ਼ਬਦ ਦਰਜ ਹੈ।

ਗਉੜੀ ਪੂਰਬੀ/ਪੂਰਵੀ ਰਾਗ ਦਾ ਉਲੇਖ ਪ੍ਰਾਚੀਨ ਗ੍ਰੰਥਾਂ ਵਿਚ ਨਹੀਂ ਮਿਲਦਾ। ਮਧ ਕਾਲ ਦੇ ਸੰਗੀਤ ਸ਼ਾਸਤਰਕਾਰਾਂ ਨੇ ਵੀ ਆਪਣੇ ਗ੍ਰੰਥਾਂ ਵਿਚ ਇਸ ਰਾਗ ਦਾ ਜਿਕਰ ਨਹੀਂ ਕੀਤਾ। ਪਰ ਹਿੰਦੁਸਤਾਨੀ ਸੰਗੀਤਕ ਪਰੰਪਰਾ ਵਿਚ ਗਉੜੀ ਅਤੇ ਪੂਰਵੀ ਦੋਵੇਂ ਰਾਗ ਵਖੋ-ਵਖਰੇ ਰੂਪ ਵਿਚ ਪ੍ਰਚਲਤ ਹਨ। ਇਸ ਪਰਿਪੇਖ ਵਿਚ ਇਹ ਮੰਨਿਆ ਜਾਂਦਾ ਹੈ ਕਿ ਇਹ ਰਾਗ, ਗਉੜੀ ਅਤੇ ਪੂਰਵੀ ਰਾਗਾਂ ਦਾ ਮਿਸ਼ਰਤ ਰੂਪ ਹੈ। ਕੁਸ਼ਲ ਗਾਇਕ ਤੇ ਵਾਦਕ ਇਨ੍ਹਾਂ ਦੋਵਾਂ ਰਾਗਾਂ ਦੀਆਂ ਵਿਸ਼ੇਸ਼ ਸੁਰ ਸੰਗਤੀਆਂ ਨੂੰ ਇਸ ਪ੍ਰਕਾਰ ਵਰਤਦੇ ਹਨ ਕਿ ਗਉੜੀ ਪੂਰਬੀ ਰਾਗ ਦਾ ਆਪਣਾ ਵਖਰਾ ਰੂਪ ਨਿਖਰ ਆਉਂਦਾ ਹੈ। ਇਥੇ ਇਹ ਵੀ ਜਿਕਰਜੋਗ ਹੈ ਕਿ ਇਹ ਰਾਗ ਕੇਵਲ ਗੁਰਮਤਿ-ਸੰਗੀਤ ਵਿਚ ਹੀ ਪ੍ਰਚਾਰ (ਅਮਲ) ਵਿਚ ਹੈ।

ਇਸ ਰਾਗ ਦਾ ਵਿਸਥਾਰ ਮਧ ਤੇ ਤਾਰ ਸਪਤਕ ਵਿਚ ਰਹਿੰਦਾ ਹੈ। ਡਾ. ਗੁਰਨਾਮ ਸਿੰਘ ਅਨੁਸਾਰ ਪੂਰਵਾਂਗ

ਰਾਗ ਦਾ ਸਰੂਪ
ਥਾਟ: ਪੂਰਵੀ
ਸਵਰ: ਰੇ ਅਤੇ ਧਾ ਕੋਮਲ, ਦੋਨੋਂ ਮਾ, ਹੋਰ ਸ਼ੁੱਧ
ਵਰਜਿਤ ਸਵਰ: ਆਰੋਹ ਵਿਚ ਗਾ ਅਤੇ ਧਾ
ਜਾਤੀ: ਵਕਰ-ਸੰਪੂਰਨ
ਵਾਦੀ: ਰੇ
ਸੰਵਾਦੀ: ਪਾ
ਆਰੋਹ: ਸਾ ਰੇ (ਕੋਮਲ) ਗਾ ਰੇ (ਕੋਮਲ), ਗਾ ਮਾ (ਤੀਵਰ) ਪਾ ਧਾ (ਕੋਮਲ) ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ) ਪਾ, ਮਾ (ਤੀਵਰ) ਗਾ, ਮਾ ਗਾ, ਮਾ (ਤੀਵਰ) ਗਾ ਰੇ (ਕੋਮਲ), ਨੀ (ਮੰਦਰ ਸਪਤਕ) ਰੇ (ਕੋਮਲ) ਸਾ।
ਪਕੜ: ਪਾ ਮਾ (ਤੀਵਰ) ਗਾ, ਮਾ ਗਾ, ਮਾ (ਤੀਵਰ) ਗਾ ਰੇ (ਕੋਮਲ) ਸਾ, ਨੀ (ਮੰਦਰ ਸਪਤਕ) ਧਾ (ਕੋਮਲ ਮੰਦਰ ਸਪਤਕ) ਸਾ ਨੀ (ਮੰਦਰ ਸਪਤਕ), ਰੇ (ਕੋਮਲ) ਸਾ।
ਗਾਇਨ ਸਮਾਂ
ਸ਼ਾਮ ਦਾ ਪਹਿਲਾ ਪਹਿਰ
ਸ਼ਬਦ ੫

ਇਸ ਰਾਗ ਦਾ ਵਿਸਥਾਰ ਮਧ ਤੇ ਤਾਰ ਸਪਤਕ ਵਿਚ ਰਹਿੰਦਾ ਹੈ। ਡਾ. ਗੁਰਨਾਮ ਸਿੰਘ ਅਨੁਸਾਰ ਪੂਰਵਾਂਗ ਵਿਚ ਗਉੜੀ ਤੇ ਉਤਰਾਂਗ ਵਿਚ ਪੂਰਬੀ ਦੇ ਚਲਨ ਦੁਆਰਾ ਇਸ ਰਾਗ ਦੀ ਰਚਨਾ ਹੁੰਦੀ ਹੈ।