Guru Granth Sahib Logo
  
ਗੁਰਮੁਖੀ ਲਿਪੀ ਵਿਚ ਪੰਜਾਬੀ ਮੁਹਾਵਰੇ ਵਾਲੀ ਇਹ ਇਕੋ-ਇਕ ਮੌਲਿਕ ਰਚਨਾ ਹੈ, ਕਿਉਂਕਿ ਅਜਿਹੇ ਸਿਰਲੇਖ ਅਧੀਨ ਹੋਰ ਕੋਈ ਇਸ ਤਰ੍ਹਾਂ ਦੀ ਰਚਨਾ ਨਹੀਂ ਮਿਲਦੀ।

‘ਸੁਚਜੀ’ ਨੂੰ ਵਿਦਵਾਨਾਂ
Bani Footnote ਪ੍ਰੋ. ਅੰਮ੍ਰਿਤਪਾਲ ਕੌਰ (ਸੰਪਾ.), ਖੋਜ ਪਤ੍ਰਿਕਾ, ਅੰਕ ੫੮, ਬਾਣੀ ਕਾਵਿ ਰੂਪ ਵਿਸ਼ੇਸ਼ ਅੰਕ, ਪੰਨਾ ੨੮
ਨੇ ਇਕ ਕਾਵਿ-ਰੂਪ ਵਜੋਂ ਪ੍ਰਵਾਨ ਕਰਦਿਆਂ, ਇਸਦਾ ਉਲੇਖ ‘ਕੁਚਜੀ’ ਕਾਵਿ-ਰੂਪ ਨਾਲ ਤੁਲਨਾਤਮਕ ਰੂਪ ਵਿਚ ਕੀਤਾ ਹੈ। ਡਾ. ਸੀਤਾ ਰਾਮ ਬਾਹਰੀ ਨੇ ਇਸ ਨੂੰ ਅਪਭ੍ਰੰਸ਼ੀ ਸ਼ਬਦਾਂ ‘ਸਜਣ-ਦੁਰਜਨ’ ਨਾਲ ਜੋੜ ਕੇ ਵਿਚਾਰਿਆ ਹੈ, ਜਦਕਿ ਰਤਨ ਸਿੰਘ ਜੱਗੀ ਨੇ ਸੰਸਕ੍ਰਿਤ ਸ਼ਬਦਾਂ ‘ਕੁਚਰਿਯ ਤੇ ਸੁਚਰਿਯ’ ਨਾਲ ਸੰਬੰਧਤ ਕੀਤਾ ਹੈ।
Bani Footnote ਡਾ. ਰਤਨ ਸਿੰਘ ਜੱਗੀ, ਗੁਰੂ ਨਾਨਕ: ਵਿਅਕਤਿਤ੍ਵ ਕਰਤਿਤ੍ਵ ਅਤੇ ਚਿੰਤਨ, ਪੰਨਾ ੨੫੫


ਸਿਖ ਸਰੋਤ ਗ੍ਰੰਥਾਂ ਵਿਚ ‘ਸੁਚਜੀ’ ਸਿਰਲੇਖ ਹੇਠਲੇ ਇਸ ਸ਼ਬਦ ਦੇ ਉਚਾਰਨ ਸਮੇਂ ਜਾਂ ਸਥਾਨ ਦੀ ਕੋਈ ਸੂਹ ਨਹੀਂ ਮਿਲਦੀ। ਪਰੰਤੂ ਇਸ ਦੇ ਅਧਿਐਨ ਤੋਂ ਇਹ ਸ਼ਬਦ ‘ਕੁਚਜੀ’ ਦੇ ਨਾਲ ਜਾਂ ਉਸ ਤੋਂ ਉਪਰੰਤ ਉਚਾਰਿਆ ਜਾਪਦਾ ਹੈ, ਤਾਂ ਕਿ ਜੀਵ ਦੇ ਅੰਦਰਲੇ ਕੁਚਜ ਨੂੰ ਸੁਚਜ ਵਿਚ ਬਦਲਿਆ ਜਾ ਸਕੇ। ਗੁਰੂ ਗ੍ਰੰਥ ਸਾਹਿਬ ਵਿਚ ‘ਕੁਚਜੀ-ਸੁਚਜੀ’ ਨਾਲ ਮਿਲਦੇ-ਜੁਲਦੇ ‘ਮਨਮੁਖ-ਗੁਰਮੁਖ’, ‘ਬੇਮੁਖ-ਸਨਮੁਖ’, ‘ਦੁਹਾਗਣਿ
Bani Footnote ਭਾਰਤੀ ਸਭਿਆਚਾਰ ਵਿਚ, ਵਿਧਵਾ ਜਾਂ ਪਤੀ ਤੋਂ ਵਖ ਹੋ ਚੁਕੀ ਇਸਤਰੀ ਨੂੰ ‘ਦੁਹਾਗਣ’ ਕਿਹਾ ਜਾਂਦਾ ਹੈ। ਉਹ ਪਤੀ ਅਤੇ ਪਰਵਾਰ ਰਾਹੀਂ ਸਮਾਜ ਵਿਚ ਪ੍ਰਾਪਤ ਹੋਣ ਵਾਲੇ ਸੁਖ-ਅਰਾਮ ਤੋਂ ਵਾਂਝੀ ਰਹਿੰਦੀ ਹੈ। ਮਧਕਾਲੀ ਰੂੜੀਵਾਦੀ ਅਤੇ ਮਰਦ-ਪ੍ਰਧਾਨ ਸਮਾਜਕ ਢਾਂਚੇ ਦੇ ਕਾਰਣ, ਇਕ ਇਸਤਰੀ ਦਾ ਵਜੂਦ ਉਸ ਦੇ ਪਤੀ ਨਾਲ ਹੀ ਜੁੜਿਆ ਹੋਇਆ ਸੀ, ਜੋ ਅਜ ਵੀ ਪ੍ਰਚਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ, ‘ਦੁਹਾਗਣ’ ਪਦ ਦੀ ਵਰਤੋਂ ਜੀਵ-ਇਸਤਰੀ ਦੇ ਪ੍ਰਤੀਕ ਦੁਆਰਾ ਜਗਿਆਸੂ ਨੂੰ ਦਰਸਾਉਣ ਲਈ ਕੀਤੀ ਗਈ ਹੈ। ਨਤੀਜੇ ਵਜੋਂ, ਜਿਹੜਾ ਜਗਿਆਸੂ ਪ੍ਰਭੂ ਤੋਂ ਵਿਛੜ ਜਾਂਦਾ ਜਾਂ ਬੇਮੁਖ ਹੋ ਜਾਂਦਾ ਹੈ, ਉਸ ਨੂੰ ‘ਦੁਹਾਗਣ’ ਕਿਹਾ ਗਿਆ ਹੈ। ਦੁਹਾਗਣ ਮਨਮੁਖ ਜਾਂ ਕੁਚਜੀ ਹੈ, ਜਿਹੜੀ ਪ੍ਰਭੂ ਨਾਲ ਜੁੜਨ ‘ਚ ਅਸਫਲ ਰਹਿਣ ਕਾਰਣ ਮਾਨਸਕ ਸੰਤਾਪ ਭੋਗਦੀ ਹੈ: ਦੋਹਾਗਣੀ ਕਿਆ ਨੀਸਾਣੀਆ ॥ ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥ ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥ -ਗੁਰੂ ਗ੍ਰੰਥ ਸਾਹਿਬ ੭੨।
-ਸੁਹਾਗਣਿ’
Bani Footnote ਭਾਰਤੀ ਸਭਿਆਚਾਰ ਵਿਚ ਇਕ ਵਿਆਹੀ ਇਸਤਰੀ ਜਾਂ ਉਸ ਇਸਤਰੀ ਨੂੰ ਜਿਸ ਦਾ ਪਤੀ (ਸੁਹਾਗ) ਜਿੰਦਾ ਹੋਵੇ, ‘ਸੁਹਾਗਣ’ ਕਿਹਾ ਜਾਂਦਾ ਹੈ। ਸੁਹਾਗਣ ਦੇ ਰੁਤਬੇ ਨੂੰ ਮਹੱਤਵ ਦੇਣ ਵਾਲੇ ਸਮਾਜ ਵਿਚ ਉਹ ਪਤੀ ਤੇ ਪਰਵਾਰ ਵਾਲੇ ਸਾਰੇ ਸੁਖ ਮਾਣਦੀ ਹੈ। ਮਧਕਾਲੀ ਰੂੜੀਵਾਦੀ ਅਤੇ ਮਰਦ ਪ੍ਰਧਾਨ ਸਮਾਜਕ ਢਾਂਚੇ ਦੇ ਕਾਰਣ, ਇਕ ਇਸਤਰੀ ਦਾ ਵਜੂਦ ਉਸ ਦੇ ਪਤੀ ਨਾਲ ਹੀ ਜੁੜਿਆ ਹੋਇਆ ਸੀ, ਜੋ ਅਜ ਵੀ ਪ੍ਰਚਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ, ‘ਸੁਹਾਗਣ’ ਪਦ ਦੀ ਵਰਤੋਂ ਜੀਵ-ਇਸਤਰੀ ਦੇ ਪ੍ਰਤੀਕ ਦੁਆਰਾ ਜਗਿਆਸੂ ਨੂੰ ਦਰਸਾਉਣ ਲਈ ਕੀਤੀ ਗਈ ਹੈ। ਫਲਸਰੂਪ, ਜਿਹੜਾ ਜਗਿਆਸੂ ਪ੍ਰਭੂ ਨਾਲ ਇਕ-ਮਿਕ ਜਾਂ ਜੁੜਿਆ ਹੋਇਆ ਹੈ, ਉਸ ਨੂੰ ‘ਸੁਹਾਗਣ’ ਕਿਹਾ ਗਿਆ ਹੈ। ‘ਸੁਹਾਗਣ’ ਉਹ ਹੈ ਜੋ ਸੁ-ਚਜੀ ਜਾਂ ਗੁਰੂ-ਪਰਾਇਣ (ਗੁਰਮੁਖ) ਹੈ ਅਤੇ ਪ੍ਰਭੂ ਦੇ ਪ੍ਰੇਮ, ਭਗਤੀ ਤੇ ਭੈ-ਭਾਵਨੀ ਨਾਲ ਸ਼ਿੰਗਾਰੀ ਹੋਈ ਹੈ: ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ॥ -ਗੁਰੂ ਗ੍ਰੰਥ ਸਾਹਿਬ ੪੨੮। ਸੁਹਾਗਣ ਦੀਆਂ ਵਿਸ਼ੇਸ਼ਤਾਵਾਂ ਵਿਚ ਸਚਿਆਰੀ ਜੀਵਨ-ਜਾਚ, ਸੰਤੋਖ, ਦਇਆ-ਭਾਵਨਾ ਅਤੇ ਨੇਕੀ ਸ਼ਾਮਲ ਹਨ। ਐਸੀ ਸੁਹਾਗਣ ਹੀ ਪ੍ਰਭੂ ਨੂੰ ਭਾਉਂਦੀ ਹੈ: ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ॥ -ਗੁਰੂ ਗ੍ਰੰਥ ਸਾਹਿਬ ੮੧੨।
ਆਦਿ ਸ਼ਬਦਾਂ ਦਾ ਵੀ ਉਲੇਖ ਹੋਇਆ ਹੈ, ਪਰ ‘ਕੁਚਜੀ’ ਤੇ ‘ਸੁਚਜੀ’ ਵਾਂਗ ਇਨ੍ਹਾਂ ਦਾ ਵਰਣਨ ਕਿਸੇ ਵਖਰੇ ਸਿਰਲੇਖ ਅਧੀਨ ਨਹੀਂ ਹੈ।