Guru Granth Sahib Logo
  
ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੨ ਤੋਂ ੭੬੩ ਤਕ ‘ਕੁਚਜੀ,’
Bani Footnote ਗੁਰੂ ਗ੍ਰੰਥ ਸਾਹਿਬ ਵਿਚ ਬੱਚੇ-ਮਾਪੇ, ਮਿਤਰ-ਮਿਤਰ, ਭਗਤ-ਪ੍ਰਭੂ ਆਦਿ ਅਨੇਕ ਸੰਬੰਧ-ਮਾਡਲਾਂ ਤੋਂ ਇਲਾਵਾ, ਮਨੁਖ ਨੂੰ ਇਕ ਇਸਤਰੀ (ਜੀਵ-ਇਸਤਰੀ ਜਾਂ ਜਗਿਆਸੂ) ਅਤੇ ਪ੍ਰਭੂ ਨੂੰ ਪਤੀ ਦੇ ਰੂਪ ਵਿਚ ਵੀ ਦਰਸਾਇਆ ਗਿਆ ਹੈ। ਪੰਜਾਬੀ ਸਮਾਜ ਅਤੇ ਸਭਿਆਚਾਰ ਵਿਚ ਜਿਹੜੀ ਇਸਤਰੀ ਘਰੇਲੂ ਕੰਮਕਾਜ ਤੇ ਵਰਤੋਂ-ਵਿਹਾਰ ਵਿਚ ਨਿਪੁੰਨ ਨਹੀਂ ਹੁੰਦੀ, ਉਸ ਨੂੰ ‘ਕੁਚਜੀ’ ਆਖਿਆ ਜਾਂਦਾ ਹੈ। ਇਸ ਸ਼ਬਦ ਵਿਚ ਪ੍ਰਭੂ ਤੋਂ ਵਿਛੜੇ ਹੋਏ ਜਗਿਆਸੂ ਨੂੰ ਕੁਚਜੀ ਕਿਹਾ ਗਿਆ ਹੈ।
‘ਸੁਚਜੀ’
Bani Footnote ਗੁਰੂ ਗ੍ਰੰਥ ਸਾਹਿਬ ਵਿਚ ਬੱਚੇ-ਮਾਪੇ, ਮਿਤਰ-ਮਿਤਰ, ਭਗਤ-ਪ੍ਰਭੂ ਆਦਿ ਅਨੇਕ ਸੰਬੰਧ-ਮਾਡਲਾਂ ਤੋਂ ਇਲਾਵਾ, ਮਨੁਖ ਨੂੰ ਇਕ ਇਸਤਰੀ (ਜੀਵ-ਇਸਤਰੀ ਜਾਂ ਜਗਿਆਸੂ) ਅਤੇ ਪ੍ਰਭੂ ਨੂੰ ਪਤੀ ਦੇ ਰੂਪ ਵਿਚ ਵੀ ਦਰਸਾਇਆ ਗਿਆ ਹੈ। ਪੰਜਾਬੀ ਸਮਾਜ ਅਤੇ ਸਭਿਆਚਾਰ ਵਿਚ ਜਿਹੜੀ ਇਸਤਰੀ ਘਰੇਲੂ ਕੰਮਕਾਜ ਤੇ ਵਰਤੋਂ-ਵਿਹਾਰ ਵਿਚ ਨਿਪੁੰਨ ਹੁੰਦੀ ਹੈ, ਉਸ ਨੂੰ ‘ਸੁਚਜੀ’ ਆਖਿਆ ਜਾਂਦਾ ਹੈ। ਇਸ ਸ਼ਬਦ ਵਿਚ ਪ੍ਰਭੂ ਨਾਲ ਜੁੜੇ ਹੋਏ ਜਗਿਆਸੂ ਨੂੰ ਸੁਚਜੀ ਕਿਹਾ ਗਿਆ ਹੈ।
ਅਤੇ ‘ਗੁਣਵੰਤੀ’ ਸਿਰਲੇਖ ਹੇਠ ਤਿੰਨ ਸ਼ਬਦ ਇਕਠੇ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਦੋ ਸ਼ਬਦ ਗੁਰੂ ਨਾਨਕ ਸਾਹਿਬ ਦੁਆਰਾ ਅਤੇ ਤੀਜਾ ਸ਼ਬਦ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਿਆ ਹੋਇਆ ਹੈ। ‘ਕੁਚਜੀ’ ਸਿਰਲੇਖ ਵਾਲੇ ਵਿਚਾਰ ਅਧੀਨ ਸ਼ਬਦ ਦਾ ਸੋਲ੍ਹਾਂ ਤੁਕਾਂ ਦਾ ਇਕ ਹੀ ਬੰਦ ਹੈ। ਇਸ ਦੇ ਵਡੇਰੇ ਭਾਗ ਦਾ ਉਚਾਰਣ ‘ਸਵੈ’ ਨੂੰ ਸੰਬੋਧਤ ਹੁੰਦਿਆਂ ਉਤਮ ਪੁਰਖ ਵਿਚ ਹੋਇਆ ਹੈ।
Bani Footnote ਧੁਰ ਕੀ ਬਾਣੀ ਦੇ ਸੰਦੇਸ਼ ਨੂੰ ਜਨ-ਸਧਾਰਣ ਤਕ ਪਹੁੰਚਾਉਣ ਲਈ ਗੁਰੂ ਗ੍ਰੰਥ ਸਾਹਿਬ ਵਿਚ ਵਿਭਿੰਨ ਸੰਬੋਧਨੀ ਜੁਗਤਾਂ ਦੀ ਵਰਤੋਂ ਹੋਈ ਹੈ, ਜਿਵੇਂ ਕਿ ਪ੍ਰਭੂ ਜਾਂ ਗੁਰੂ ਨੂੰ ਸੰਬੋਧਨ, ਲੋਕ ਜਾਂ ਸਵੈ ਨੂੰ ਸੰਬੋਧਨ ਆਦਿ।


ਪੰਜਾਬੀ ਸਾਹਿਤ ਵਿਚ ‘ਕੁਚਜੀ’ ਸਿਰਲੇਖ ਵਾਲੀ ਬਾਵਾ ਰਾਮਦਾਸ ‘ਪਟਿਆਲਾ’ ਦੀ ਵੀ ਇਕ ਰਚਨਾ ਦੱਸੀ ਜਾਂਦੀ ਹੈ, ਪਰੰਤੂ ਉਸ ਦਾ ਸੰਬੰਧ ਸਿਰਫ ਦੁਨਿਆਵੀ ਸੂਝ ਨਾਲ ਹੀ ਜੁੜਦਾ ਹੈ, ਅਧਿਆਤਮ ਨਾਲ ਨਹੀਂ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੩੩੬, ਡਾ. ਰਤਨ ਸਿੰਘ ਜੱਗੀ (ਸੰਪਾ.), ਸਾਹਿਤ ਕੋਸ਼: ਪਰਿਭਾਸ਼ਿਕ ਸ਼ਬਦਾਵਲੀ, ਪੰਨਾ ੩੬੦