ਇਸ ਬਾਣੀ ਦੇ ਉਚਾਰਨ ਦਾ ਸੰਬੰਧ ਪੁਰੀ (ਉੜੀਸਾ/ਓਡੀਸ਼ਾ)
ਭਾਰਤ ਦੇ ਪੂਰਬੀ ਤਟ ‘ਤੇ ਵਸੇ ਇਸ ਪ੍ਰਦੇਸ਼ ਦੇ ਵੇਰਵੇ ਪ੍ਰਾਚੀਨ ਗ੍ਰੰਥਾਂ ਵਿਚ ਵਖ-ਵਖ ਨਾਂਵਾਂ ਨਾਲ ਆਏ ਹਨ। ਇਨ੍ਹਾਂ ਵਿਚੋਂ ਔਡਰ, ਪੌਂਦਰ ਕਲਿੰਗ, ਉਤਕਲ ਆਦਿ ਨਾਂ ਮਹਾਂਭਾਰਤ ਵਿਚ ਮਿਲਦੇ ਹਨ। ਅਸ਼ੋਕ ਮੌਰੀਆ ਨੇ ਇਸ ਪ੍ਰਦੇਸ਼ ਨੂੰ ੨੬੧ ਈ. ਪੂ. ਵਿਚ ਜਿਤਿਆ ਸੀ। -ਵਿਜੇਂਦਰ ਕੁਮਾਰ ਮਾਥੁਰ, ਇਤਿਹਾਸਿਕ ਸਥਾਨਾਵਲੀ, ਹਿੰਦੀ ਗ੍ਰੰਥ ਅਕਾਦਮੀ, ਜੈਪੁਰ, ੧੯੯੦, ਪੰਨਾ ੧੪੮
ਵਿਚਲੇ ਜਗਨ ਨਾਥ
ਬੰਗਾਲ ਸਮੇਤ ਹਿੰਦੁਸਤਾਨ ਦੇ ਕਈ ਹੋਰਨਾਂ ਸੂਬਿਆਂ ਵਿਚ ਪੂਜੀ ਜਾਣ ਵਾਲੀ ਵਿਸ਼ਨੂੰ ਅਥਵਾ ਕ੍ਰਿਸ਼ਨ ਜੀ ਦੀ ਇਕ ਖਾਸ ਮੂਰਤੀ ਦਾ ਨਾਮ ਜਗਨ ਨਾਥ ਹੈ। ਪੁਰੀ (ਓਡੀਸ਼ਾ) ਵਿਚ ਇਸ ਦੀ ਬਹੁਤ ਮਾਨਤਾ ਹੈ। ਲੋਕ ਦੇਸ-ਵਿਦੇਸ ਤੋਂ ਇਥੇ ਜੂਨ-ਜੁਲਾਈ (ਹਾੜ ਸੁਦੀ ੨) ਨੂੰ ਹੋਣ ਵਾਲੇ ਰਥ-ਯਾਤ੍ਰਾ ਪੁਰਬ ਸਮੇਂ ਇਕਠੇ ਹੁੰਦੇ ਹਨ। ਇਸ ਮੌਕੇ ਜਗਨ ਨਾਥ ਦੀ ਮੂਰਤੀ ਨੂੰ ੧੬ ਪਹੀਆਂ ਵਾਲੇ ੪੮ ਫੁਟ ਉਚੇ ਰਥ ਵਿਚ ਰਖਿਆ ਜਾਂਦਾ ਹੈ। ਇਸ ਰਥ ਨਾਲ ੧੪ ਪਹੀਆਂ ਵਾਲਾ ੪੪ ਫੁਟ ਉਚਾ ਬਲਰਾਮ ਦਾ ਅਤੇ ੧੨ ਪਹੀਆਂ ਵਾਲਾ ੪੩ ਫੁਟ ਉਚਾ ਭਦ੍ਰਾ ਦਾ ਰਥ ਵੀ ਹੁੰਦੇ ਹਨ। ਪੁਰਾਣੇ ਸਮਿਆਂ ਵਿਚ ਲੋਕ ਮੁਕਤੀ ਪਾਉਣ ਲਈ ਰਥ ਦੇ ਪਹੀਏ ਹੇਠ ਆ ਕੇ ਪ੍ਰਾਣ ਤਿਆਗ ਦਿੰਦੇ ਸਨ। ...ਸਕੰਦ ਪੁਰਾਣ ਵਿਚ ਜਗਨ ਨਾਥ ਬਾਬਤ ਇਕ ਅਨੋਖੀ ਕਥਾ ਹੈ ਕਿ ਜਦੋਂ ਕ੍ਰਿਸ਼ਨ ਜੀ ਨੂੰ ਸ਼ਿਕਾਰੀ ‘ਜਰ’ ਨੇ ਮਾਰ ਦਿਤਾ, ਤਾਂ ਉਨ੍ਹਾਂ ਦਾ ਸਰੀਰ ਇਕ ਬਿਰਛ ਥੱਲੇ ਪਿਆ-ਪਿਆ ਸੜ ਗਿਆ। ਕੁਝ ਸਮੇਂ ਪਿਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਨੂੰ ਇਕ ਸੰਦੂਕ ਵਿਚ ਪਾ ਕੇ ਰਖ ਦਿੱਤਾ। ਉੜੀਸਾ ਦੇ ਰਾਜੇ ਇੰਦ੍ਰਦ੍ਯੁਮਨ ਨੂੰ ਵਿਸ਼ਨੂੰ ਵਲੋਂ ਹੁਕਮ ਹੋਇਆ ਕਿ ਜਗਨ ਨਾਥ ਦਾ ਇਕ ਬੁਤ ਬਣਾ ਕੇ ਉਹ ਅਸਥੀਆਂ ਉਸ ਬੁਤ ਵਿਚ ਸਥਾਪਨ ਕਰੇ। ਇੰਦ੍ਰਦ੍ਯੁਮਨ ਦੀ ਪ੍ਰਾਰਥਨਾ ਮੰਨਕੇ ਦੇਵਤਿਆਂ ਦਾ ਮਿਸਤਰੀ ਵਿਸ਼ਵਕਰਮਾ ਬੁਤ ਬਣਾਉਣ ਲਗ ਪਿਆ। ਪਰ ਉਸਨੇ ਰਾਜੇ ਨਾਲ ਇਹ ਸ਼ਰਤ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤੀ ਨੂੰ ਪੂਰਨ ਹੋਣ ਤੋਂ ਪਹਿਲਾਂ ਹੀ ਦੇਖ ਲਵੇਗਾ, ਤਾਂ ਉਹ ਕੰਮ ਉਥੇ ਦਾ ਉਥੇ ਹੀ ਛੱਡ ਦੇਵੇਗਾ। ਪੰਦਰਾਂ ਦਿਨ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼ਵਕਰਮਾ ਪਾਸ ਜਾ ਪੁੱਜਾ। ਵਿਸ਼ਵਕਰਮਾ ਨੇ ਗੁੱਸੇ ਵਿਚ ਆ ਕੇ ਕੰਮ ਛੱਡ ਦਿੱਤਾ ਜਿਸ ਕਾਰਨ ਜਗਨ ਨਾਥ ਦਾ ਬੁਤ ਬਿਨਾ ਹੱਥਾਂ ਅਤੇ ਪੈਰਾਂ ਦੇ ਹੀ ਰਹਿ ਗਿਆ। ਬ੍ਰਹਮਾ ਨੇ ਰਾਜਾ ਇੰਦ੍ਰਦ੍ਯੁਮਨ ਦੀ ਬੁਤ ਨੂੰ ਪੂਰਾ ਕਰਨ ਦੀ ਪ੍ਰਾਰਥਨਾ ਸਵਿਕਾਰ ਕਰਕੇ ਬੁਤ ਨੂੰ ਅੱਖਾਂ ਅਤੇ ਆਤਮਾ ਬਖਸ਼ਕੇ ਆਪਣੇ ਹੱਥੀਂ ਥਾਪਿਆ।...ਪਰ ਇਤਿਹਾਸ ਤੋਂ ਸਿਧ ਹੁੰਦਾ ਹੈ ਕਿ ਜਗਨ ਨਾਥ ਦਾ ਮੰਦਰ ਰਾਜਾ ਅਨੰਤ ਵਰਮਾ ਨੇ ਬਣਵਾਇਆ ਸੀ, ਜੋ ਸੰਨ ੧੦੭੬ ਤੋਂ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਵਿਚ ਰਾਜ ਕਰਦਾ ਸੀ। -ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ, ਪੰਜਾਬ, ੨੦੦੬, ਪੰਨਾ ੫੦੦ ਤੋਂ ਅਨੁਕੂਲਿਆ।
ਮੰਦਰ ਨਾਲ ਜੋੜਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਇਥੇ ਬੰਗਾਲ ਤੋਂ ਹੁੰਦੇ ਹੋਏ ਪਹੁੰਚੇ ਸਨ। “ਉਨ੍ਹਾਂ ਨੇ ਮਯੂਰਭੰਜ ਅਤੇ ਬਲਾਸੌਰ ਜਿਲ੍ਹਿਆਂ ਵਿਚੋਂ ਲੰਘਕੇ ਮਹਾਂਨਦੀ, ਬ੍ਰਾਹਮਣੀ ਆਦਿ ਨਦੀਆਂ ਨੂੰ ਪਾਰ ਕੀਤਾ।... ਕਟਕ ਵਿਖੇ ਮਹਾਂਨਦੀ ਕੰਢੇ ਆਰਾਮ ਕੀਤਾ ਅਤੇ ਧਵਲੇਸ਼ਵਰ ਮਹਾਂਦੇਵ ਦੇ ਪੁਰਾਤਨ ਮੰਦਰ ਵਿਚ ਵੀ ਪਹੁੰਚੇ।…. ਇਸਤੋਂ ਮਗਰੋਂ ਗੁਰੂ ਸਾਹਿਬ ਭੁਵਨੇਸਵਰ ਵੱਲ ਚਲੇ ਗਏ।”
ਮਹਾਂਨਦੀ ਦੇ ਕੰਢੇ ਜਿਥੇ ਗੁਰੂ ਸਾਹਿਬ ਦੇ ਅਰਾਮ ਕੀਤਾ ਉਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ। ਇਸ ਨੂੰ ਗੁਰਦੁਆਰਾ ਗੁਰੂ ਨਾਨਕ ਦਾਤਣ ਸਾਹਿਬ ਜਾਂ ਗੁਰਦੁਆਰਾ ਕਾਲੀਬੋਡਾ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ‘ਸਾਹਰਾ ਦਰਖਤ’ ਦੀ ਦਾਤਣ ਕਰਦਿਆਂ ਉਸਦਾ ਟੁਕੜਾ ਧਰਤੀ ਵਿਚ ਗਡ ਦਿਤਾ ਸੀ, ਜਿਹੜਾ ਸਮੇਂ ਨਾਲ ਕਾਫੀ ਵਡਾ ਦਰਖਤ ਬਣ ਗਿਆ। ਇਹ ਪੁਰਾਣਾ ਦਰਖਤ ਕੁਝ ਚਿਰ ਪਹਿਲਾਂ ਡਿਗ ਪਿਆ ਅਤੇ ਇਸ ਦੇ ਤਣੇ ਦਾ ਇਕ ਟੁਕੜਾ ਗੁਰਦੁਆਰਾ ਸਾਹਿਬ ਵਿਚ ਸੰਭਾਲਿਆ ਹੋਇਆ ਹੈ। ਪੁਰਾਣੇ ਦਰਖਤ ਦੀਆਂ ਜੜ੍ਹਾਂ ਵਿਚੋਂ ਇਕ ਹੋਰ ਦਰਖਤ ਉਗ ਪਿਆ। ਜੂਨ ੧੯੬੯ ਈ. ਵਿਚ ਜਦੋਂ ਲੇਖਕ ਇਸ ਥਾਂ ਗਿਆ ਤਾਂ ਉਸਨੇ ਦਰਖਤ ਦੇ ਨੇੜੇ ਮੂਲ ਮੰਤਰ, ਗੁਰੂ ਨਾਨਕ ਸਾਹਿਬ ਦਾ ਨਾਂ ਅਤੇ ਵਾਹਿਗੁਰੂ ਸ਼ਬਦ ਫੱਟੇ ਉਪਰ ਉਕਰੇ ਹੋਏ ਦੇਖੇ ਸਨ। ਉਸ ਲਿਖਤ ਦੇ ਨੇੜੇ ਹੀ ਸ਼ਿਵਲਿੰਗ ਤੇ ਨੰਦੀ ਬਲਦ ਦੀ ਮੂਰਤੀ ਕਟਕ ਦੇ ਸ਼ੈਵ ਮਤੀਆਂ ਦਾ ਇਸ ਥਾਂ ਉਪਰ ਹਕ ਜਤਾਉਣ ਵੱਲ ਇਸ਼ਾਰਾ ਕਰਦੀ ਸੀ। ਧਵਲੇਸ਼ਵਰ ਦੇ ਮਹਾਂਦੇਵ ਮੰਦਰ ਦਾ ਮਹੰਤ ਗੁਰੂ ਸਾਹਿਬ ਦੇ ਬਚਨਾਂ ਤੋਂ ਬਹੁਤ ਪ੍ਰਭਾਵਤ ਹੋਇਆ। ਉਸਨੇ ਉਨ੍ਹਾਂ ਦਾ ਸਿਖ ਬਨਣ ਦੀ ਇੱਛਾ ਪ੍ਰਗਟਾਈ। ਇਥੋਂ ਦੇ ਰਾਜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਕੁਝ ਜਮੀਨ ਉਨ੍ਹਾਂ ਨੂੰ ਭੇਂਟ ਕੀਤੀ। ਇਸ ਵਿਚੋਂ ਕੁਝ ਜਮੀਨ ਉਥੋਂ ਦੀ ਗੁਰਦੁਆਰਾ ਪ੍ਰਬੰਧਕਾਂ ਤੇ ਕੁਝ ਉਦਾਸੀਆਂ ਦੇ ਅਧਿਕਾਰ ਹੇਠ ਹੈ। ਕਿਹਾ ਜਾਂਦਾ ਹੈ ਕਿ ਇਕ ਉਦਾਸੀ ਸਾਧੂ ਪੰਜਾਬ ਤੋਂ ਜਾ ਕੇ ਇਥੇ ਵਸ ਗਿਆ। ਉਸ ਨੇ ਸਥਾਨਕ ਲੋਕਾਂ ਨੂੰ ਵਾਹਿਗੁਰੂ ਨਾਮ ਜਪਣ ਦਾ ਉਪਦੇਸ਼ ਦਿਤਾ। ਇਸ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਵੀ ਵਾਹਿਗੁਰੂ ਮੱਠ ਪੈ ਗਿਆ। -ਸੁਰਿੰਦਰ ਸਿੰਘ ਕੋਹਲੀ, ਟਰੈਵਲਜ ਆਫ਼ ਗੁਰੂ ਨਾਨਕ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ੧੯੯੭, ਪੰਨੇ ੫੮-੫੯ ਤੋਂ ਅਨੁਵਾਦਤ।
ਗੁਰੂ ਸਾਹਿਬ ਦੇ ਸਮੇਂ ਓਡੀਸ਼ਾ ਵਿਚ ਪਰਾਤਾਪੁਰਦੇਵ
ਮਿਹਰਬਾਨ ਨੇ ਇਸ ਦਾ ਨਾਮ ਭਰਥਰੀ ਲਿਖਿਆ ਹੈ। -ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ (ਸੰਪਾ.), ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਖਾਲਸਾ ਕਾਲਜ, ਅੰਮ੍ਰਿਤਸਰ, ੧੯੬੨, ਪੰਨਾ ੨੦੦
ਨਾਂ ਦਾ ਰਾਜਾ ਰਾਜ ਕਰਦਾ ਸੀ, ਜੋ ਵੈਸ਼ਨਵ ਮਤ ਦਾ ਅਨੁਯਾਈ ਸੀ। ਇਥੇ ਗੁਰੂ ਸਾਹਿਬ ਦਾ ਮੇਲ ਪ੍ਰਸਿਧ ਵੈਸ਼ਨਵ ਭਗਤ ਚੈਤੰਨਯ ਨਾਲ ਵੀ ਹੋਇਆ। ਪੁਰੀ ਗਜ਼ਟੀਅਰ ਅਨੁਸਾਰ ਚੈਤੰਨਯ ਜੀ ਇਥੇ ੧੫੧੦ ਈ. ਵਿਚ ਆਏ।
ਐਲ. ਐਸ. ਐਸ. ਓ’ ਮੈਲੇ, ਬੰਗਾਲ ਡਿਸਟ੍ਰਿਕਟ ਗਜ਼ਟੀਅਰ, ਦੀ ਬੰਗਾਲ ਸੈਕਰੈਟਰੀਏਟ ਬੁਕ ਡਿਪੂ, ਕਲਕਤਾ, ੧੯੦੮, ਪੰਨਾ ੩੧
ਗੁਰੂ ਨਾਨਕ ਸਾਹਿਬ ਦਾ ਆਗਮਨ ਵੀ ਇਥੇ ਤਕਰੀਬਨ ੭ ਜੂਨ ੧੫੧੦ ਈ. ਵਿਚ ਰਥ ਯਾਤਰਾ ਮੇਲੇ ‘ਤੇ ਹੀ ਹੋਇਆ। ਇਸ ਨੂੰ ਉਨ੍ਹਾਂ ਦੀ ਪਹਿਲੀ ਉਦਾਸੀ ਵਿਚ ਸ਼ਾਮਲ ਕੀਤਾ ਜਾਂਦਾ ਹੈ।
ਇਥੇ ਹੀ ਗੁਰੂ ਸਾਹਿਬ ਨੇ ਧਨਾਸਰੀ ਰਾਗ ਵਿਚਲਾ ਇਹ ਸ਼ਬਦ ਉਚਾਰਿਆ। ਗੁਰੂ ਸਾਹਿਬ ਦੇ ਉਪਦੇਸ਼ ਸਦਕਾ ਪੁਰੀ ਦੇ ਮੁਖ ਪੰਡਤ ਕਲਿਯੁਗ ਆਦਿ ਅਨੇਕ ਪਖੰਡੀ ਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ। ਇਸ ਫੇਰੀ ਦੌਰਾਨ ਗੁਰੂ ਸਾਹਿਬ ਨੇ ਜਿਥੇ ਨਿਵਾਸ ਕੀਤਾ ਉਸ ਸਥਾਨ ਨੂੰ ‘ਮੰਗੁਮਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਥਾਨ ‘ਤੇ ਗੁਰੂ ਸਾਹਿਬ ਦੇ ਨਾਮ ਦੀ ਇਕ ਬਾਉਲੀ ਵੀ ਹੈ। ਇਸ ਗੁਰ-ਸਥਾਨ ਦੀ ਸੇਵਾ ਉਦਾਸੀ ਸੰਪਰਦਾ
ਸਤਾਰਵੀਂ-ਅਠਾਰਵੀਂ ਸਦੀ ਵਿਚ ਗੁਰਧਾਮਾਂ ਦੀ ਸੇਵਾ-ਸੰਭਾਲ ਅਤੇ ਧਰਮ ਪ੍ਰਚਾਰ ਕਰਨ ਵਾਲੀ ਇਕ ਸਿਖ ਸੰਪਰਦਾ।
ਦੇ ਸਾਧੂ ਕਰਦੇ ਹਨ।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੨੦੦੬, ਪੰਨਾ ੫੦੦ ਤੋਂ ਅਨੁਕੂਲਿਆ।
ਇਸ ਪ੍ਰਚਲਤ ਪਰੰਪਰਾ ਦੇ ਮੁਕਾਬਲੇ ਮਿਹਰਬਾਨ ਵਾਲੀ ਜਨਮਸਾਖੀ ਵਿਚ ਇਸ ‘ਆਰਤੀ’ ਸ਼ਬਦ ਨੂੰ ਰਾਮੇਸ਼ਵਰਮ ਵਿਚ ਉਚਾਰਿਆ ਦਸਿਆ ਗਿਆ ਹੈ।
ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ (ਸੰਪਾ.), ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਖਾਲਸਾ ਕਾਲਜ, ੧੯੬੨, ਅੰਮ੍ਰਿਤਸਰ, ਪੰਨਾ ੨੧੧-੨੧੨
ਪਰ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਇਸ ਨੂੰ ਜਗਨ ਨਾਥ ਮੰਦਰ ਨਾਲ ਹੀ ਜੋੜਦੀ ਹੈ। ਡਾ. ਕਿਰਪਾਲ ਸਿੰਘ
ਡਾ. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਪੰਜਾਬੀ ਯੂਨੀਵਰਸਿਟੀ,ਪਟਿਆਲਾ, ੨੦੦੯, ਪੰਨਾ ੭੧
ਨੇ ਵੀ ਆਰਤੀ ਵਿਚ ਆਏ ‘ਮਲਆਨਲੋ’ ਅਤੇ ‘ਅਨਹਤਾ ਸ਼ਬਦ ਵਾਜੰਤ ਭੇਰੀ’ ਨੂੰ ਉੜੀਆ ਬੋਲੀ ਦੇ ਦਰਸਾ ਕੇ ਇਸ ਸ਼ਬਦ ਦਾ ਸੰਬੰਧ ਜਗਨ ਨਾਥ ਮੰਦਰ ਨਾਲ ਹੀ ਮੰਨਿਆ ਹੈ।
ਗੁਰੂ ਸਾਹਿਬ ਨੂੰ ਜਦੋਂ ਇਸ ਮੰਦਰ ਵਿਚ ਹੋ ਰਹੀ ਆਰਤੀ ਵਿਚ ਸ਼ਾਮਲ ਨਾ ਹੋਣ ਦਾ ਕਾਰਨ ਪਾਂਡੇ ਵਲੋਂ ਪੁਛਿਆ ਗਿਆ ਤਾਂ ਗੁਰੂ ਸਾਹਿਬ ਨੇ ਕਾਦਰ ਦੀ ਲਗਾਤਾਰ ਹੋ ਰਹੀ ਕੁਦਰਤੀ ਆਰਤੀ ਦਾ ਹਵਾਲਾ ਦਿੰਦਿਆਂ ਵਿਚਾਰ ਅਧੀਨ ਸ਼ਬਦ ਦਾ ਉਚਾਰਨ ਕੀਤਾ। ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਇਸ ਦਾ ਉਲੇਖ ਇਸ ਪ੍ਰਕਾਰ ਕੀਤਾ ਗਿਆ ਹੈ:
“ਤਬ ਮਰਦਾਨੇ ਨੂੰ ਬਾਹਰ ਬੈਠਾਇ ਕਰ ਬਾਬਾ ਜੀ ਜਗਨ ਨਾਥ ਕੇ ਦੁਆਰੇ ਪਰ ਜਾਇ ਬੈਠੇ। ਤਾਂ ਪਾਂਡੇ ਜਗਨ ਨਾਥ ਕੀ ਆਰਤੀ ਲਗੇ ਕਰਨ ਅਤੇ ਬਾਬਾ ਜੀ ਸਮਾਧ ਲਾਇਕੇ ਬੈਠ ਰਹੇ। ਤਬ ਸਭ ਪਾਂਡੇ ਆਰਤੀ ਕਰਕੇ ਬਾਬੇ ਪਾਸ ਆਇ ਬੈਠੇ ਅਰ ਉਨਾਂ ਕਹਿਆ, ਤੁਸੀਂ ਜਾਤ੍ਰੀ ਆਏ ਹੋ। ਅਰ ਅਸਾਂ ਮਹਾਰਾਜ ਦੀ ਆਰਤੀ ਕੀਤੀ ਹੈ ਅਰ ਤੁਸੀਂ ਕਯੋਂ ਨਹੀਂ ਕੀਤੀ। ਤਾਂ ਬਾਬੇ ਕਹਿਆ ਕਿ ਏਕ ਈਸਵਰ ਕੀ ਆਰਤੀ ਹੈ ਅਰ ਏਕ ਜੀਵ ਕੀ ਆਰਤੀ ਹੈ। ਸੋ ਹਮੇਸ਼ਾ ਹਮ ਸੁਣਤੇ ਹੈਂ ਅਰ ਦੇਖਦੇ ਹੈ ਸੋ ਅਉਰ ਹਮ ਕੈਸੀ ਆਰਤੀ ਕਰੈਂ। ਤਾਂ ਪਾਂਡਿਆ ਕਹਿਆ ਕਿ ਤੁਸੀਂ ਕੌਨ ਸੀ ਆਰਤੀ ਸੁਣੀ ਹੈ। ਤਾਂ ਬਾਬੇ ਸਬਦ ਆਖਿਆ: ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ…ਧਨਾਸਰੀ ਮਹਲਾ ੧॥ ਆਰਤੀ॥੯॥ -ਗੁਰੂ ਗ੍ਰੰਥ ਸਾਹਿਬ ੬੬੩
...ਤਾਂ ਏਹ ਬਚਨ ਸੁਣਕੇ ਪਾਂਡੇ ਚਰਨਾਂ ਪਰ ਗਿਰ ਪੜੇ। ਅਤੇ ਫਿਰ ਰਾਤ ਕੋ ਜਗਨ ਨਾਥ ਸੁਪਨੇ ਮੈਂ ਆਇਆ ਅਰ ਤਿਨੋਂ ਪਾਂਡਿਊ ਕੋ ਕਹਾ ਕਿ ਮੈਂ ਹੀ ਨਾਨਕ ਰੂਪ ਧਾਰਿਆ ਹੈ। ਜਗਤ ਦੇ ਉਧਾਰ ਕਰਨ ਵਾਸਤੇ। ਸੋ ਤੁਸੀਂ ਪ੍ਰਿਥਮੇ ਜਿਸ ਅਸਥਾਨ ਤੇ ਬਾਬਾ ਜੀ ਬੈਠੇ ਹਨ ਤਿਸ ਜਗਾਂ ਦੀਵਾ ਅਰ ਪੂਜਾ ਕਰਨੀ। ਬਾਬਾ ਜੀ ਉਥੋਂ ਉਠ ਕੇ ਸਮੁੰਦਰ ਕੇ ਕਿਨਾਰੇ ਆ ਬੈਠੇ।”
ਡਾ. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੯, ਪੰਨਾ ੩੮੦
ਇਥੇ ਹੀ ਪੁਰੀ ਦੇ ਮੁਖ ਪੰਡਤ ਕਲਜੁਗ ਨਾਲ ਮੇਲ ਸਮੇਂ ਗੁਰੂ ਸਾਹਿਬ ਵਲੋਂ ਕਰਤਾਪੁਰਖ ਦੇ ਨਾਮ ਦੇ ਮੁਕਾਬਲੇ ਸੰਸਾਰਕ ਵਸਤਾਂ ਦੀ ਨਿਰਮੂਲਤਾ ਦਰਸਾਉਂਦਾ ਸ਼ਬਦ ‘ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ’
ਡਾ. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੯, ਪੰਨਾ ੩੮੦
ਵੀ ਉਚਾਰਨ ਕੀਤਾ ਦਸਿਆ ਜਾਂਦਾ ਹੈ।