Guru Granth Sahib Logo
  
ਇਸ ਬਾਣੀ ਦੇ ਇਤਿਹਾਸਕ ਪਖ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ। ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਥਾਨਕਾ ਅਨੁਸਾਰ ਇਕ ਪੰਡਿਤ ਨੇ ਭਗਤ ਕਬੀਰ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਪੰਦਰਾਂ ਥਿਤਾਂ ਅਤੇ ਸੱਤਾਂ ਵਾਰਾਂ ਵਿਚੋਂ ਕਿਸ ਥਿਤ ਅਤੇ ਕਿਸ ਵਾਰ ਦਾ ਪੂਜਨ ਕਰਨਾ ਚਾਹੀਦਾ ਹੈ ਜਾਂ ਕਿਸ ਦੇਵਤੇ ਦੀ ਪੂਜਾ ਕਰਨੀ ਚਾਹੀਦੀ ਹੈ? ਇਸ ਪ੍ਰਸ਼ਨ ਦੇ ਉੱਤਰ ਰੂਪ ਵਿਚ ਇਸ ਬਾਣੀ ਨੂੰ ਦਰਜ ਕੀਤਾ ਗਿਆ ਹੈ।
Bani Footnote ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੈਂਚੀ ਤੀਜੀ, ਪੰਨਾ ੧੦੧੩


ਦਰਅਸਲ, ਭਾਰਤ ਵਿਚ ਪੰਡਿਤ ਥਿਤਾਂ, ਵਾਰਾਂ ਆਦਿ ਸੰਬੰਧੀ ਵਿਚਾਰ ਕਰਦੇ ਹਨ। ਉਹ ਸਧਾਰਨ ਲੋਕਾਂ ਨੂੰ ਅਜਿਹੇ ਵਿਚਾਰਾਂ ਨਾਲ ਪ੍ਰਭਾਵਤ ਕਰ ਕੇ ਆਪਣਾ ਰੁਜ਼ਗਾਰ ਚਲਾਉਂਦੇ ਅਤੇ ਬਹੁਤ ਹੱਦ ਤਕ ਸਮਾਜ ਦੀ ਜੀਵਨ-ਧਾਰਾ ਨਿਰਧਾਰਤ ਕਰਦੇ ਰਹੇ ਹਨ। ਉਪਰੋਕਤ ਉਥਾਨਕਾ ਵਿਚ ਵੀ ਇਸ ਬਾਣੀ ਦੇ ਉਚਾਰਣ ਨੂੰ ਕਿਸੇ ਪੰਡਿਤ ਨਾਲ ਜੋੜਨਾ ਇਸੇ ਦਾ ਨਤੀਜਾ ਜਾਪਦਾ ਹੈ। ਇਸ ਵਿਚ ਕੋਈ ਇਤਿਹਾਸਕ ਸੱਚਾਈ ਨਹੀਂ ਜਾਪਦੀ।