Guru Granth Sahib Logo
  
ਇਨ੍ਹਾਂ ਸ਼ਬਦਾਂ ਦੇ ਇਤਿਹਾਸਕ ਪਖ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਪ੍ਰਾਪਤ ਨਹੀਂ ਹੋਈ। ਅੰਜੁਲੀ ਜਾਂ ਅੰਜੁਲੀਆਂ ਸਿਰਲੇਖ ਦੇ ਅਧਾਰ ’ਤੇ ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਕਿਸੇ ਨੂੰ ਤਰਪਣ ਆਦਿਕ ਕਿਰਿਆਵਾਂ ਕਰਦੇ ਹੋਏ ਦੇਖ ਕੇ ਇਹ ਸ਼ਬਦ ਉਪਦੇਸ਼ ਰੂਪ ਵਿਚ ਉਚਾਰੇ ਗਏ ਹਨ।
Bani Footnote ਡਾ. ਚਰਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਬੇਉਰਾ ਅਤੇ ਗੁਰਮਤਿ ਸੰਗੀਤ ਨਿਰਣਯ, ਪੰਨਾ ੧੭; ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੈਂਚੀ ਸੱਤਵੀ, ਪੰਨਾ ੭੭੨