Guru Granth Sahib Logo
  
ਇਸ ਸ਼ਬਦ ਵਿਚ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਨਸ਼ੇ ਤੇ ਸੁਆਦ ਵਿਚ ਗਲਤਾਨ ਹੋ ਕੇ, ਆਪਣਾ ਜੀਵਨ ਵਿਅਰਥ ਗਵਾ ਰਹੇ ਮਨੁਖ ਦਾ ਵਰਣਨ ਕੀਤਾ ਗਿਆ ਹੈ। ਪ੍ਰਭੂ ਦੇ ਸਿਮਰਨ ਨਾਲ ਹੀ ਮਨੁਖ ਇਨ੍ਹਾਂ ਤੋਂ ਛੁਟਕਾਰਾ ਪਾ ਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ।
ਸਾਰੰਗ   ਮਹਲਾ

ਕਹਾ ਨਰ ਅਪਨੋ ਜਨਮੁ ਗਵਾਵੈ
ਮਾਇਆ ਮਦਿ  ਬਿਖਿਆ ਰਸਿ ਰਚਿਓ   ਰਾਮ ਸਰਨਿ ਨਹੀ ਆਵੈ ॥੧॥ ਰਹਾਉ
ਇਹੁ ਸੰਸਾਰੁ ਸਗਲ ਹੈ ਸੁਪਨੋ   ਦੇਖਿ ਕਹਾ ਲੋਭਾਵੈ
ਜੋ ਉਪਜੈ  ਸੋ ਸਗਲ ਬਿਨਾਸੈ   ਰਹਨੁ ਕੋਊ ਪਾਵੈ ॥੧॥
ਮਿਥਿਆ ਤਨੁ  ਸਾਚੋ ਕਰਿ ਮਾਨਿਓ   ਇਹ ਬਿਧਿ ਆਪੁ ਬੰਧਾਵੈ
ਜਨ ਨਾਨਕ  ਸੋਊ ਜਨੁ ਮੁਕਤਾ   ਰਾਮ ਭਜਨ ਚਿਤੁ ਲਾਵੈ ॥੨॥੩॥
-ਗੁਰੂ ਗ੍ਰੰਥ ਸਾਹਿਬ ੧੨੩੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਅਜਿਹੇ ਮਨੁਖ ਨੂੰ ਸਮਝਾਉਣ ਦੇ ਅੰਦਾਜ ਵਿਚ ਉਪਦੇਸ਼ ਕਰਦੇ ਹਨ, ਜਿਹੜਾ ਪਦਾਰਥ ਦੀ ਚਮਕ-ਦਮਕ, ਮਾਇਆ ਦੇ ਨਸ਼ੇ ਅਤੇ ਵਿਸ਼ੇ-ਵਿਕਾਰਾਂ ਦੇ ਰਸਾਂ ਵਿਚ ਬੁਰੀ ਤਰ੍ਹਾਂ ਖਚਤ ਹੈ ਤੇ ਜਿਸ ਕਰਕੇ ਉਹ ਕਦੇ ਪ੍ਰਭੂ ਦੇ ਓਟ ਆਸਰੇ ਜਾਂ ਸ਼ਰਣ ਵਿਚ ਨਹੀਂ ਆਉਂਦਾ। ਪਾਤਸ਼ਾਹ ਉਸ ਨੂੰ ਸਵਾਲ ਕਰਦੇ ਹਨ ਕਿ ਉਹ ਆਪਣਾ ਜੀਵਨ ਇਸ ਤਰ੍ਹਾਂ ਵਿਅਰਥ ਕਿਉਂ ਗੁਆ ਰਿਹਾ ਹੈ? ਅਸਲ ਵਿਚ ਇਹ ਉਸ ਨੂੰ ਪ੍ਰਭੂ ਦੀ ਸ਼ਰਣ ਵਿਚ ਆਉਣ ਲਈ ਪ੍ਰੇਰਣਾਮਈ ਨਸੀਹਤ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਪੁੱਛਦੇ ਹਨ ਕਿ ਜੇ ਇਹ ਸਾਰਾ ਸੰਸਾਰ ਸਿਰਫ ਇਕ ਸੁਪਨਾ ਹੈ ਤਾਂ ਫਿਰ ਮਨੁਖ ਇਸ ਸੁਪਨਮਈ ਸੰਸਾਰ ਵੱਲ ਦੇਖ ਕੇ ਮੋਹਿਆ ਕਿਉਂ ਜਾ ਰਿਹਾ ਹੈ? ਜਦ ਕਿ ਇਸ ਸੰਸਾਰ ਦੀ ਅਸਲੀਅਤ ਇਹ ਹੈ ਕਿ ਇਥੇ ਜੋ ਕੁਝ ਵੀ ਪੈਦਾ ਹੁੰਦਾ ਹੈ, ਉਹ ਸਭ ਕੁਝ ਖਤਮ ਹੋ ਜਾਂਦਾ ਹੈ ਤੇ ਕੋਈ ਵੀ ਇਥੇ ਹਮੇਸ਼ਾ ਵਾਸਤੇ ਨਹੀਂ ਰਹਿ ਸਕਦਾ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਨੇ ਇਸ ਨਾਸ਼ਵਾਨ ਤਨ ਨੂੰ ਹੀ ਸੱਚ ਕਰਕੇ ਮੰਨ ਲਿਆ ਹੈ। ਇਸ ਤਰ੍ਹਾਂ ਅਸਲ ਵਿਚ ਉਸ ਨੇ ਆਪਣੇ-ਆਪ ਨੂੰ ਮੋਹ ਦੇ ਬੰਧਨ ਵਿਚ ਜਕੜ ਲਿਆ ਹੈ। ਇਸ ਬੰਧਨ ਜਾਂ ਜਕੜ ਵਿਚੋਂ ਉਹੀ ਮੁਕਤ ਹੋ ਸਕਦਾ ਹੈ, ਜਿਹੜਾ ਵੀ ਕੋਈ ਪ੍ਰਭੂ ਦੇ ਨਾਮ-ਸਿਮਰਨ ਜਾਂ ਭਜਨ ਬੰਦਗੀ ਵਿਚ ਚਿਤ ਲਾਉਂਦਾ ਹੈ।
Tags